image caption:

ਮਣੀਸ਼ੰਕਰ ਮੁੜ ਸਟੈਂਡ 'ਤੇ ਕਾਇਮ, ਬੋਲੇ ਮੋਦੀ ਹੈ ਤਾਂ 'ਨੀਚ ਆਦਮੀ'

ਨਵੀਂ ਦਿੱਲੀ: ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਨੇ ਮੰਗਲਵਾਰ ਨੂੰ ਆਪਣੇ &lsquoਨੀਚ ਆਦਮੀ&rsquo ਵਾਲੇ ਬਿਆਨ ਨੂੰ ਸਹੀ ਕਿਹਾ ਹੈ। ਅਇਅਰ ਨੇ ਕਿਹਾ, &ldquoਮੈਂ ਜੋ ਕਹਿਣਾ ਚਾਹੁੰਦਾ ਸੀ, ਉਹ ਮੈਂ ਲਿਖ ਚੁੱਕਿਆ ਹਾਂ। ਮੈ ਆਪਣੇ ਹਰ ਸ਼ਬਦ &lsquoਤੇ ਕਾਇਮ ਹਾਂ। ਇਸ &lsquoਤੇ ਬਹਿਸ ਕਰਨ ਦੀ ਮੇਰੀ ਕੋਈ ਇੱਛਾ ਨਹੀਂ ਹੈ।&rdquo ਅਈਅਰ ਨੇ &lsquoਰਾਈਜ਼ਿੰਗ ਕਸ਼ਮੀਰ&rsquo&rsquoਚ ਲਿਖੇ ਆਰਟੀਕਲ &lsquoਚ ਇਹ ਗੱਲ ਕੀਤੀ।
ਉਨ੍ਹਾਂ ਕਿਹਾ, &ldquo23 ਮਈ ਨੂੰ ਦੇਸ਼ ਦੀ ਜਨਤਾ ਉਨ੍ਹਾਂ ਨੂੰ ਬਾਹਰ ਕਰ ਦੇਵੇਗੀ। ਮੋਦੀ ਭਾਰਤ &lsquoਚ ਹੁਣ ਤਕ ਦੇ ਸਭ ਤੋਂ ਜ਼ਿਆਦਾ ਝੂਠ ਬੋਲਣ ਵਾਲਾ ਪ੍ਰਧਾਨ ਮੰਤਰੀ ਹੈ। ਮੈਨੂੰ ਯਾਦ ਹੈ ਕਿ 7 ਦਸੰਬਰ 2017 ਨੂੰ ਮੈਂ ਕੀ ਕਿਹਾ ਸੀ।&rdquo
ਮਣੀਸ਼ੰਕਰ ਨੇ ਮੋਦੀ &lsquoਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਹੁਲਾਰਾ ਦੇਣ ਤੇ ਜਵਾਨਾਂ ਦੀ ਸ਼ਹਾਦਤ ਜ਼ਰੀਏ ਸੱਤਾ &lsquoਚ ਵਾਪਸੀ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਗੰਦੇ ਤਰੀਕੇ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਮੋਦੀ ਨੇ ਹਵਾਈ ਸੈਨਾ ਨੂੰ ਬਦਨਾਮ ਕਰਨ ਲਈ ਮੂਰਖਤਾਪੂਰਨ ਤਰੀਕੇ ਦਾ ਸਹਾਰਾ ਲਿਆ।