image caption:

ਪੰਜਾਬ ਵਿਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਸਾਰੇ ਉਮੀਦਵਾਰ ਕਰੋੜਪਤੀ, ਸੁਖਬੀਰ ਤੇ ਹਰਸਿਮਰਤ ਸਭ ਤੋਂ ਰਹੀਸ

ਚੰਡੀਗੜ੍ਹ-  ਪੰਜਾਬ ਦੀ 13 ਸੀਟਾਂ 'ਤੇ ਕਿਸਮਤ ਅਜਮਾ ਰਹੇ 278 ਉਮੀਦਵਾਰਾਂ ਵਿਚ 24 ਫ਼ੀਸਦੀ ਕਰੋੜਪਤੀ ਹਨ ਤੇ 10 ਫ਼ੀਸਦੀ ਉਮੀਦਵਾਰਾਂ 'ਤੇ ਗੰਭੀਰ ਅਪਰਾਧਕ ਮਾਮਲੇ ਦਰਜ ਹਨ। ਕਾਂਗਰਸ ਅਤੇ ਭਾਜਪਾ-ਸ਼੍ਰੋਅਦ ਦੇ ਸਾਰੇ ਉਮੀਦਵਾਰ ਕਰੋੜਪਤੀ ਹਨ। ਜਦ ਕਿ ਆਮ ਆਦਮੀ ਪਾਰਟੀ ਦੇ 13 ਵਿਚੋਂ 8 ਉਮਦੀਵਾਰ ਕਰੋੜਪਤੀ ਹਨ। ਇਸ ਦਾ ਖੁਲਾਸਾ ਪੰਜਾਬ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮ ਦੀ ਰਿਪੋਰਟ ਵਿਚ ਹੋਇਆ ਹੈ।
ਸ਼੍ਰੋਅਦ ਦੇ ਫਿਰੋਜ਼ਪੁਰ ਉਮੀਦਵਾਰ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ 217 ਕਰੋੜ ਦੀ ਸੰਪਤੀ ਦੇ ਨਾਲ ਸੂਬੇ ਦੇ ਸਭ ਤੋਂ ਰਹੀਸ ਉਮੀਦਵਾਰ ਹਨ। ਜਦ ਕਿ ਬਸਪਾ ਦੀ ਟਿਕਟ ਤੋਂ ਆਨੰਦਪੁਰ ਸਾਹਿਬ ਉਮੀਦਵਾਰ  ਵਿਕਰਮ ਸਿੰਘ 140 ਕਰੋੜ ਦੀ ਸੰਪਤੀ ਦੇ ਨਾਲ ਤੀਜੇ ਰਹੀਸ ਉਮੀਦਵਾਰ ਹਨ।
ਏਡੀਆਰ ਰਿਪੋਰਟ ਮੁਤਾਬਕ ਸੱਤਵੇਂ ਪੜਾਅ ਦੀ ਚੋਣ ਵਿਚ ਉਮੀਦਵਾਰਾਂ  ਦੀ ਔਸਤਨ ਸੰਪਤੀ 5.06 ਕਰੋੜ ਰੁਪਏ ਹੈ। 67 ਉਮੀਦਵਾਰਾਂ ਦੀ ਸੰਪਤੀ ਇੱਕ ਕਰੋੜ ਤੋਂ ਜ਼ਿਆਦਾ ਹੈ। ਪਾਰਟੀ ਅਨੁਸਾਰ ਕਾਂਗਰਸ ਉਮੀਦਵਾਰਾਂ ਦੇ ਕੋਲ ਔਸਤ 23 ਕਰੋੜ, ਸ਼੍ਰੋਅਦ ਦੇ ਕੋਲ ਔਸਤਨ 51 ਕਰੋੜ, ਆਪ ਦੇ ਕੋਲ ਔਸਤ 03 ਕਰੋੜ ਦੀ ਸੰਪਤੀ ਹੈ। ਜਦ ਕਿ 278 ਵਿਚ 123 ਉਮੀਦਵਾਰ ਕਰਜ਼ਦਾਰ ਹਨ। ਇਸ ਵਿਚ ਸ਼੍ਰੋਅਦ ਦੇ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ 'ਤੇ 95 ਕਰੋੜ ਦੀ ਦੇਣਦਾਰੀ ਹੈ।
ਸਾਲ 2014 ਵਿਚ ਜਿੱਤ ਚੁੱਕੇ 10 ਸਾਂਸਦ ਮੁੜ ਚੋਣ ਮੈਦਾਨ ਵਿਚ ਹਨ। ਚੁਣਾਵੀ ਹਲਫ਼ਨਾਮੇ ਮੁਤਾਬਕ ਬੀਤੇ ਪੰਜ ਸਾਲ ਵਿਚ ਮੁੜ ਮੈਦਾਨ ਵਿਚ ਉਤਰੇ ਸਾਂਸਦਾਂ ਦੀ ਸੰਪਤੀ ਵਿਚ ਔਸਤਨ 10.85 ਕਰੋੜ ਰੁਪਏ ਦਾ ਵਾਧਾ ਹੋਇਆ। ਏਡੀਆਰ ਦੇ ਮੁਤਾਬਕ, ਸ਼੍ਰੋਅਦ ਦੇ ਦੋ ਸਾਂਸਦਾਂ ਦੀ ਸੰਪਤੀ  ਔਸਤ 88.58 ਫ਼ੀਸਦੀ, ਕਾਂਗਰਸ ਦੇ ਪੰਜ ਸਾਂਸਦਾਂ ਦੀ ਸੰਪਤੀ 3.84 ਫ਼ੀਸਦੀ ਵਧੀ ਹੈ। ਜਦ ਕਿ ਆਪ ਦੇ ਦੋ ਸਾਂਸਦਾਂ ਦੀ ਸੰਪਤੀ 35 ਪ੍ਰਤੀਸ਼ਤ ਘਟੀ ਹੈ।