image caption:

ਪਰਮਿੰਦਰ ਢੀਂਡਸਾ ਲਈ ਚੋਣ ਪ੍ਰਚਾਰ ਕਰਨ ਪੁੱਜੇ ਲੌਂਗੋਵਾਲ ਦਾ ਨੌਜਵਾਨਾਂ ਵਲੋਂ ਵਿਰੋਧ

ਬਰਨਾਲਾ-  ਪਿੰਡ ਧੌਲਾ ਵਿਚ ਅਕਾਲੀ ਦਲ ਦੇ ਸੰਗਰੂਰ ਹਲਕੇ ਤੋਂ ਉਮੀਦਵਾਰ ਪਰਮਿੰਦਰ ਢੀਂਡਸਾ ਦਾ  ਚੋਣ ਪ੍ਰਚਾਰ ਕਰਨ ਪੁੱਜੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਨੌਜਵਾਨਾਂ ਨੇ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਐਸਜੀਪੀਸੀ ਪ੍ਰਧਾਨ ਸਿੱਖ ਧਰਮ ਦਾ ਸਾਂਝਾ ਹੁੰਦਾ ਹੈ। ਉਸ ਨੂੰ ਕਿਸੇ ਵੀ ਪਾਰਟੀ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ। ਗੋਬਿੰਦ ਸਿੰਘ ਲੌਂਗੋਵਾਲ ਦੇ ਸੰਬੋਧਨ ਦੌਰਾਨ ਹੀ ਨੌਜਵਾਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਕਾਲੀ ਝੰਡੀਆਂ ਦਿਖਾਈਆਂ। ਅਕਾਲੀ-ਭਾਜਪਾ ਨੇਤਾਵਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਨਹਂੀਂ ਮੰਨੇ। ਇਸ ਤੋਂ ਬਾਅਦ ਲੌਂਗੋਵਾਲ ਉਨ੍ਹਾਂ 'ਤੇ ਭੜਕ ਗਏ ਅਤੇ ਉਨ੍ਹਾਂ ਕਾਂਗਰਸ ਦਾ ਏਜੰਟ ਕਹਿ ਦਿੱਤਾ।
ਇੰਨਾ ਕਹਿੰਦੇ ਹੀ ਉਥੇ ਮੌਜੂਦ ਅਕਾਲੀ ਵਰਕਰਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਲਾਠੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਦੋਵੇਂ ਧਿਰਾਂ ਲੜਦੀਆਂ ਹੋਈਆਂ ਪੰਡਾਲ ਦੇ ਬਾਹਰ ਆ ਗਈਆਂ। ਕੁਝ ਲੋਕਾਂ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ। ਕਾਫੀ ਦੇਰ ਤੱਕ ਮਾਹੌਲ ਤਣਾਅਪੂਰਣ ਬਣਿਆ ਰਿਹਾ। ਵਿਰੋਧ ਕਰ ਰਹੇ ਮੱਖਣ ਸਿੰਘ, ਖੁਸ਼ਵੰਤ ਸਿੰਘ, ਗੁਰਪ੍ਰੀਤ ਸਿੰਘ, ਭਾਗ ਸਿੰਘ, ਸੋਨਾ ਸਿੰਘ, ਬਲਦੇਵ ਸਿੰਘ ਨੇ ਕਿਹਾ ਕਿ ਐਸਜੀਪੀਸੀ ਦਾ ਪ੍ਰਧਾਨ ਪੂਰੀ ਸਿੱਖ ਕੌਮ ਦਾ ਸਾਂਝਾ ਹੁੰਦਾ ਹੈ। ਲੇਕਿਨ ਉਹ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹਨ। ਪਿਛਲੇ ਸਮੇਂ ਵਿਚ ਅਕਾਲੀ ਸਰਕਾਰ ਵਿਚ ਬੇਅਦਬੀ ਹੋਈ ਅਤੇ ਅਕਾਲੀ ਨੇਤਾਵਾਂ ਦੇ ਨਾਂ ਬੇਅਦਬੀ ਕਾਂਡ ਵਿਚ ਉਛਲਦੇ ਰਹੇ। ਅਜਿਹੇ ਵਿਚ ਅਕਾਲੀ ਦਲ ਦਾ ਪ੍ਰਚਾਰ ਕਰਨਾ ਪ੍ਰਧਾਨ ਦੇ ਲਈ ਬੇਹੱਦ ਗਲਤ ਹੈ। ਇਸ ਲਈ  ਉਹ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸੇ ਤਰ੍ਹਾਂ ਵਿਰੋਧ ਕਰਦੇ ਰਹਿਣਗੇ। ਵਿਰੋਧ ਕਰ ਰਹੇ ਨੌਜਵਾਨਾਂ ਨੇ ਚੋਣਾਂ ਤੋਂ ਪਹਿਲਾਂ ਮੀਟਿੰਗ ਬੁਲਾਈ ਹੈ । ਉਸ ਵਿਚ ਚੋਣ ਬਾਈਕਾਟ ਦਾ ਫੈਸਲਾ ਲੈਣਗੇ। ਦੱਸ ਦੇਈਏ, ਬੇਅਬਦੀ ਮਾਮਲੇ ਵਿਚ ਸੰਵੇਦਨਸ਼ੀਲ ਰਹੇ ਪਿੰਡ ਧੌਲਾ ਨੇ ਕਰੀਬ ਸਾਲ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਦਾ ਬਾਈਕਾਟ ਕੀਤਾ ਸੀ। 1400 ਵਿਚੋਂ ਸਿਰਫ 150 ਨੇ ਹੀ ਵੋਟ ਪਾਈ ਸੀ।