image caption:

ਬਠਿੰਡਾ ਅਤੇ ਫਿਰੋਜ਼ਪੁਰ ਵਿਚ ਬਾਦਲਾਂ ਦਾ ਸਫਾਇਆ ਕਰ ਦੇਣਗੇ ਲੋਕ : ਕੈਪਟਨ

ਚੰਡੀਗੜ੍ਹ-  ਪੰਜਾਬ ਵਿਚ ਵਧਦੇ ਚੁਣਾਵੀ ਪਾਰੇ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਲਈ ਇੱਜ਼ਤ ਦਾ ਸਵਾਲ ਬਣੀ ਬਠਿੰਡਾ ਅਤੇ ਫਿਰੋਜ਼ਪੁਰ ਸੀਟਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਸਵੰਦ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਦੋਵੇਂ ਹੀ ਹਲਕਿਆਂ ਵਿਚ ਇਸ ਵਾਰ ਲੋਕ ਬਾਦਲਾਂ ਦਾ ਸਫਾਇਆ ਕਰ ਦੇਣਗੇ।
ਕਾਂਗਰਸ ਨੇ ਦੋਵੇਂ ਸੀਟਾਂ ਤੋਂ ਕਾਂਗਰਸ ਦੁਆਰਾ ਕਮਜ਼ੋਰ ਉਮੀਦਵਾਰ ਉਤਾਰਨ ਦੇ ਦੋਸ਼ਾਂ ਨੂੰ ਖਾਰਜ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਅਦ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਦੋਵੇਂ ਦੀ ਸਥਿਤੀ ਖਰਾਬ ਹੈ। ਹਰਸਿਮਰਤ ਪ੍ਰਧਾਨ ਮੰਤਰੀ ਮੋਦੀ ਦੀ ਕੈਬਨਿਟ ਦਾ ਹਿੱਸਾ ਹੋਣ ਦੇ ਬਾਵਜੂਦ ਪੰਜਾਬ ਦੇ ਲਈ ਕੁਝ ਨਹੀਂ ਕਰ ਸਕੀ। ਉਧਰ, ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੌਜਵਾਨਾਂ ਵਿਚ ਹਰਮਨ ਪਿਆਰੇ ਹਨ। ਸੱਚ ਇਹ ਹੈ ਕਿ ਹੁਣ ਪੰਜਾਬ ਵਿਚ ਬਾਦਲਾਂ ਦਾ ਕੋਈ ਗੜ੍ਹ ਨਹੀਂ ਬਚਿਆ। ਲੋਕ ਅਜੇ ਤੱਕ ਨਹੀਂ ਭੁੱਲੇ ਹਨ ਕਿ ਬਾਦਲਾਂ ਨੇ ਦਸ ਸਾਲ ਦੇ ਰਾਜ ਦੌਰਾਨ ਕੀ ਕੀਤਾ। ਲੋਕ ਬਰਗਾੜੀ ਸਣੇ ਬੇਅਦਬੀ ਦੀ ਤਮਾਮ ਘਟਨਾਵਾਂ, ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਫਾਇਰਿੰਗ ਨੂੰ ਨਹੀਂ ਭੁੱਲੇ ਹਨ। ਇਸ ਲਈ ਅਕਾਲੀਆਂ ਦਾ 2017 ਵਿਧਾਨ ਸਭਾ ਜਿਹਾ ਹਾਲ ਹੋਵੇਗਾ।
ਕੈਪਟਨ ਨੂੰ ਲੱਗਦਾ ਹੈ ਕਿ ਗੁਰਦਾਸਪੁਰ ਵਿਚ ਭਾਜਪਾ ਦਾ ਸੈਲੀਬ੍ਰਿਟੀ ਕਾਰਡ ਨਹੀਂ ਚੱਲੇਗਾ। ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਤਾਂ ਬਾਲਾਕੋਟ ਦੇ ਬਾਰੇ ਵਿਚ ਹੀ ਨਹੀਂ ਪਤਾ, ਜਿਸ 'ਤੇ ਉਨ੍ਹਾਂ ਦੀ ਪਾਰਟੀ ਚੋਣ ਲੜ ਰਹੀ ਹੈ। ਉਹ ਤਾਂ ਚੋਣਾਂ ਤੋਂ ਬਾਅਦ ਮੁੰਬਈ ਚਲੇ ਜਾਣਗੇ।  ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੁਕਾਬਲਾ ਸਿੱਧੇ ਤੌਰ 'ਤੇ ਅਕਾਲੀ-ਭਾਜਪਾ ਨਾਲ ਹੀ ਹੋਵੇਗਾ ਕਿਉਂਕਿ ਆਪ ਤਾਕਤ ਖੋਹ ਚੁੱਕੀ ਹੈ। ਸੁਖਪਾਲ ਖਹਿਰਾ ਜਿਹੇ ਛੋਟੇ ਮੋਟੇ ਗੁੱਟਾਂ ਨੂੰ ਕੋਈ ਵੋਟ ਨਹੀਂ ਦੇਵੇਗਾ। ਕੈਪਟਨ ਨੇ ਸਾਫ ਕੀਤਾ ਕਿ ਚੋਣ ਖਤਮ ਹੁੰਦੇ ਹੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਵਿਚ ਮੁੜ ਲਾਇਆ ਜਾਵੇਗਾ। ਉਹ ਜਾਂਚ ਪੂਰੀ ਕਰਨਗੇ। ਹਰ ਦੋਸ਼ੀ ਨੂੰ ਸਜ਼ਾ  ਦਿਵਾਈ ਜਾਵੇਗੀ।