image caption: ਤਸਵੀਰ: ਪੰਜਾਬੀ ਸੱਥ ਵਿੱਚ ਦਲਵੀਰ ਹਲਵਾਰਵੀ ਦਾ ਸਨਮਾਨ ਕਰਦੇ ਹੋਏ ਮੋਤਾ ਸਿੰਘ ਸਰਾਏ, ਨਿਰਮਲ ਸਿੰਘ ਸੰਘਾ, ਅਜਾਇਬ ਸਿੰਘ ਗਰਚਾ, ਕੌਂਸਲਰ ਰਾਜ ਕੁਮਾਰ ਸੂਦ (ਬ੍ਰਿਸਟਲ), ਲੇਖਕ ਅਮਰੀਕ ਸਿੰਘ ਧੌਲ ਆਦਿ।

ਪੰਜਾਬੀ ਸੱਥ ਯੂ ਕੇ ਦੇ ਵਿਹੜੇ ਦਲਵੀਰ ਸੁੰਮਨ ਹਲਵਾਰਵੀ (ਆਸਟ੍ਰੇਲੀਆ) ਦਾ ਭਰਵਾਂ ਸਵਾਗਤ

ਬਰਮਿਗਮ (ਪੰਜਾਬ ਟਾਈਮਜ਼) ਪੰਜਾਬੀ ਲੇਖਕ ਅਤੇ ਰੇਡੀਉ ਤੇ ਟੀਵੀ ਪੇਸ਼ਕਰਤਾ ਦਲਵੀਰ ਹਲਵਾਰਵੀ (ਆਸਟ੍ਰੇਲੀਆ) ਅੱਜ ਕੱਲ੍ਹ ਇੰਗਲੈਂਡ ਦੇ ਦੌਰੇ 'ਤੇ ਹਨ। ਉਹ ਇੰਨੀ ਦਿਨੀਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਹੇ ਹਨ, ਕਿਉਂਕਿ ਦਲਵੀਰ ਹਲਵਾਰਵੀ ਪੰਜ ਸਾਲ ਦੀ ਉਮਰ ਵਿੱਚ ਪਰਿਵਾਰ ਨਾਲ ਇੰਗਲੈਂਡ ਆਏ ਸਨ। ਇੱਥੇ ਰਹਿੰਦਿਆਂ ਉਹਨਾਂ ਨੇ ਵੱੱਖ ਵੱਖ ਪੰਜਾਬੀ ਅਖਬਾਰਾਂ ਅਤੇ ਰੇਡੀਉ ਦੁਆਰਾ ਪੰਜਾਬੀ ਬੋਲੀ ਦੀ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਸੀ।
  2008 ਵਿੱਚ ਇੰਗਲੈਂਡ ਤੋਂ ਆਸਟ੍ਰੇਲੀਆ ਪ੍ਰਵਾਸ ਕਰਨ ਤੋਂ ਬਾਅਦ ਵੀ ਉਹ ਇਹਨਾਂ ਕਾਰਜਾਂ ਵਿੱਚ ਨਿਰੰਤਰ ਯੋਗਦਾਨ ਪਾਉਂਦੇ ਆ ਰਹੇ ਹਨ। ਜਿਸਨੂੰ ਮੁੱਖ ਰੱਖ ਕੇ ਅੱਜ ਉਹ ਪੰਜਾਬੀ ਸੱਥ ਦੇ ਵਿਹੜੇ ਆਏ ਅਤੇ ਸੱਥ ਵੱਲੋਂ ਉਹਨਾਂ ਦੇ ਸਵਾਗਤ ਲਈ ਸਮਾਗਮ ਰੱਖ ਕੇ ਬੜੀ ਗਰਮਜੋਸ਼ੀ ਨਾਲ ਦਲਵੀਰ ਹਲਵਾਰਵੀ ਨੂੰ ਜੀ ਆਇਆ ਆਖਿਆ ਗਿਆ। ਇਸ ਸਮੇਂ ਦਲਵੀਰ ਹਲਵਾਰਵੀ ਵੱਲੋਂ ਇੰਗਲੈਂਡ ਰਹਿੰਦੇ ਸਮੇਂ ਸਾਹਿਤਕ ਜਗਤ ਅਤੇ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਪਾਏ ਯੋਗਦਾਨ ਬਾਰੇ ਵਿਚਾਰ ਚਰਚਾ ਕਰਨ ਤੋਂ ਇਲਾਵਾ ਉਹਨਾਂ ਵੱਲੋ ਆਸਟਰੇਲੀਆ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਦੀਆਂ ਕਾਰਗੁਜ਼ਾਰੀਆਂ ਬਾਰੇ ਵੀ ਖੁੱਲ ਕੇ ਗੱਲਬਾਤ ਕੀਤੀ ਗਈ।
  ਦਲਵੀਰ ਹਲਵਾਰਵੀ ਨੂੰ ਕਿਤਾਬਾਂ ਭੇਂਟ ਕਰਨ ਸਮੇਂ ਦੀ ਇੱਕ ਯਾਦਗਾਰੀ ਤਸਵੀਰ ਵਿੱਚ ਨਜ਼ਰ ਆ ਰਹੇ ਹਨ ਮੋਤਾ ਸਿੰਘ ਸਰਾਏ, ਨਿਰਮਲ ਸਿੰਘ ਸੰਘਾ, ਅਜਾਇਬ ਸਿੰਘ ਗਰਚਾ, ਸੰਜੀਵ ਕੁਮਾਰ ਭਨੋਟ, ਕੌਂਸਲਰ ਰਾਜ ਕੁਮਾਰ ਸੂਦ (ਬ੍ਰਿਸਟਲ), ਲੇਖਕ ਅਮਰੀਕ ਸਿੰਘ ਧੌਲ, ਰੇਨਦੀਪ ਸਿੰਘ, ਅਮਰਦੀਪ ਸਿੰਘ ਸਲੌਅ ਅਤੇ ਬਲਵਿੰਦਰ ਸਿੰਘ ਚਾਹਲ।