image caption: ਪੰਜਾਬ ਟਾਈਮਜ਼ ਦੇ ਦਫ਼ਤਰ ਵਿਖੇ ਖੱਬੇ ਸ: ਰਾਜਿੰਦਰ ਸਿੰਘ ਪੁਰੇਵਾਲ ਅਤੇ ਸੱਜੇ ਹਰਜਿੰਦਰ ਸਿੰਘ ਮੰਡੇਰ, ਦਲਵੀਰ ਹਲਵਾਰਵੀ ਨੂੰ ਗੋਲਡ ਮੈਡਲ ਦਿੰਦੇ ਹੋਏ

ਪੱਤਰਕਾਰ ਦਲਵੀਰ ਹਲਵਾਰਵੀ ਦਾ ਅਦਾਰਾ ਪੰਜਾਬ ਟਾਈਮਜ਼ ਵੱਲੋਂ ਗੋਲਡ ਮੈਡਲ ਨਾਲ ਵਿਸ਼ੇਸ਼ ਸਨਮਾਨ

ਡਰਬੀ (ਪੰਜਾਬ ਟਾਈਮਜ਼) - ਆਸਟ੍ਰੇਲੀਆ ਵਿੱਚ ਵੱਖ ਸਮਾਜਿਕ ਤੇ ਸਾਹਿਤਕ ਸੰਸਥਾਵਾਂ ਨਾਲ ਜੁੜੇ ਹੋਏ, ਇੰਡੋਜ਼ ਟੀ ਵੀ ਦੇ ਪੇਸ਼ਕਾਰ ਤੇ ਮੀਡੀਆ ਐਗਜ਼ੈਕਟਿਵ ਅਤੇ ਜਸਟਿਸ ਆਫ਼ ਪੀਸ ਸ: ਦਲਵੀਰ ਹਲਵਾਰਵੀ ਇਹਨੀਂ ਦਿਨੀਂ ਇੰਗਲੈਂਡ ਦੇ ਦੌਰੇ ਦੌਰਾਨ ਅਦਾਰਾ ਪੰਜਾਬ ਟਾਈਮਜ਼ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ, ਜਿੱਥੇ ਉਹਨਾਂ ਦਾ ਸਵਾਗਤ ਕਰਨ ਦੇ ਨਾਲ ਨਾਲ ਮੀਡੀਆ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ । ਯਾਦ ਰਹੇ ਆਸਟ੍ਰੇਲੀਆ ਪ੍ਰਵਾਸ ਕਰ ਜਾਣ ਤੋਂ ਪਹਿਲਾਂ ਦਲਵੀਰ ਸਿੰਘ ਹਲਵਾਰਵੀ ਅਦਾਰਾ ਪੰਜਾਬ ਟਾਈਮਜ਼ ਨਾਲ ਵੀ ਕਾਫ਼ੀ ਸਮਾਂ ਜੁੜੇ ਰਹੇ ਹਨ । ਪੰਜਾਬੀ, ਪੰਜਾਬੀ ਅਤੇ ਪੰਜਾਬੀਆਂ ਖਾਸ ਕਰਕੇ ਸਿਖ ਭਾਈਚਾਰੇ ਨਾਲ ਜੁੜੇ ਮਾਮਲਿਆਂ ਪ੍ਰਤੀ ਉਹਨਾਂ ਨਾਲ ਖੁੱਲ੍ਹ ਕੇ ਵਿਚਾਰਾਂ ਹੋਈਆਂ ।