image caption:

ਮਰ ਜਾਵਾਂਗਾ ਪਰ ਮੋਦੀ ਦੇ ਮਾਤਾ-ਪਿਤਾ ਦੀ ਬੇਇੱਜ਼ਤੀ ਨਹੀਂ ਕਰਾਂਗਾ: ਰਾਹੁਲ ਗਾਂਧੀ

ਨੀਮਚ: ਲੋਕਸਭਾ ਚੋਣਾਂ ਨੂੰ ਲੈ ਕੇ ਮਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਚੋਣਾਂ ਦੇ ਅਖਰੀਲੇ ਗੇੜ &lsquoਚ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਜਾਰੀ ਹੈ। ਜਿਸਦੇ ਚੱਲਦੇ ਕਾਂਗਰਸ ਪ੍ਰਧਾਨ ਵੀ ਰੈਲੀਆਂ ਕਰ ਰਹੇ ਹਨ। ਉਨ੍ਹਾਂ ਨੇ ਅੱਜ ਮੱਧ ਪ੍ਰਦੇਸ਼ &lsquoਚ ਰੈਲੀ ਕੀਤੀ। ਲੋਕਾਂ ਨੂੰ ਸੰਬੋਧਤ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਮੇਰੇ ਪਰਿਵਾਰ ਨੂੰ ਗ਼ਲਤ ਬੋਲਦੇ ਹਨ ਪਰ ਮੈਂ ਮਰ ਜਾਵਾਂਗਾ ਲੇਕਿਨ ਉਨ੍ਹਾਂ ਦੇ ਮਾਤਾ-ਪਿਤਾ ਦਾ ਨਿਰਾਦਰ ਨਹੀਂ ਕਰਾਂਗਾ।
ਇਸ ਦੌਰਾਨ ਰਾਹੁਲ ਨੇ ਮੋਦੀ ਦੇ ਉਸ ਬਿਆਨ ਦਾ ਮਜ਼ਾਕ ਉਡਾਇਆ, ਜਿਸ &lsquoਚ ਮੋਦੀ ਨੇ ਕਿਹਾ ਸੀ ਕਿ ਬਾਲਾਕੋਟ ਹਵਾਈ ਹਮਲੇ ਦੌਰਾਨ ਬੱਦਲ ਛਾਏ ਰਹਿਣ ਨਾਲ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੂੰ ਰਾਡਾਰ ਤੋਂ ਬਚਣ &lsquoਚ ਮਦਦ ਮਿਲੀ। ਉਨ੍ਹਾਂ ਨੇ ਕਿਹਾ ਕਿ ਕਿਹਾ, ਉਦੋਂ ਤਾਂ ਮੋਦੀ ਜੀ ਜਦੋਂ ਹਿੰਦੋਸਤਾਨ ਵਿਚ ਮੀਂਹ ਅਤੇ ਤੂਫਾਨ ਆਉਂਦੇ ਹਨ ਤਾਂ ਸਾਰੇ ਹਵਾਈ ਜਹਾਜ਼ ਰਾਡਾਰ ਤੋਂ ਗਾਇਬ ਹੀ ਹੋ ਜਾਂਦੇ ਹੋਣਗੇ। ਇੱਥੇ ਵੀ ਉਨ੍ਹਾਂ ਨੇ ਨੋਟਬੰਦੀ, ਜੀਐੱਸਟੀ ਤੇ ਬੇਰੁਜ਼ਗਾਰੀ ਦੇ ਮੁੱਦੇ &lsquoਤੇ ਪੀਐੱਮ ਨੂੰ ਕੋਸਿਆ। ਉਨ੍ਹਾਂ ਕਿਹਾ ਕਿ, &lsquoਨਿਆਂ ਯੋਜਨਾ ਜ਼ਰੀਏ ਅਸੀਂ ਕਿਸਾਨਾਂ, ਮਹਿਲਾਵਾਂ ਤੇ ਬੇਰੁਜ਼ਗਾਰਾਂ ਦੇ ਖਾਤਿਆਂ &lsquoਚ ਹਰ ਮਹੀਨੇ 6 ਹਜ਼ਾਰ ਰੁਪਏ ਭੇਜਾਂਗੇ।
ਉਨ੍ਹਾਂ ਕਿਹਾ ਕਿ ਇੱਥੇ ਕਿਸਾਨਾਂ &lsquoਤੇ ਗੋਲੀ ਚਲਾਈ ਗਈ। ਬੇਰੁਜ਼ਗਾਰੀ ਦੇ ਮੁੱਦੇ &lsquoਤੇ ਵੀ ਉਨ੍ਹਾਂ ਨੇ ਮੋਦੀ ਨੂੰ ਘੇਰਦੇ ਹੋਏ ਕਿਹਾ ਕਿ ਪਿਛਲੇ 45 ਸਾਲਾਂ &lsquoਚ ਇਹ ਅਜਿਹਾ ਦੌਰ ਹੈ ਜਦੋਂ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਣਦੇ ਹੀ ਸਭ ਤੋਂ ਪਹਿਲਾਂ ਮੈਂ ਅਨਿਲ ਅੰਬਾਨੀ ਦੀ ਜੇਬ &lsquoਚੋਂ ਪੈਸਾ ਕੱਢਾਂਗਾ, ਫਿਰ ਨੀਰਵ ਮੋਦੀ ਤੇ ਮਾਲਿਆ ਤੋਂ ਪੈਸਾ ਲਵਾਂਗਾ। ਇਨ੍ਹਾਂ ਤੋਂ ਲਿਆ ਗਿਆ ਪੈਸਾ ਮੈਂ ਨਿਆਂ ਯੋਜਨਾ &lsquoਚ ਪਾਵਾਂਗਾ।
ਜ਼ਿਕਰਯੋਗ ਹੈ ਕਿ 19 ਮਈ ਨੂੰ ਆਖਰੀ ਗੇੜ ਦੀਆਂ ਵੋਟਾਂ ਹੋਣਗੀਆਂ। ਇਸ &lsquoਚ ਅੱਠ ਸੀਟਾਂ ਬਿਹਾਰ, ਹਿਮਾਚਲ ਦੀਆਂ 4 ਸੀਟਾਂ, ਝਾਰਖੰਡ ਦੀਆਂ ਤਿੰਨ ਸੀਟਾਂ, ਮੱਧ ਪ੍ਰਦੇਸ਼ ਦੀਆਂ 8 ਸੀਟਾਂ, ਪੰਜਾਬ ਦੀ ਸਾਰੀਆਂ 13 ਸੀਟਾਂ, ਪੱਛਮੀ ਬੰਗਾਲ ਦੀਆਂ 9 ਸੀਟਾਂ ਤੇ ਚੰਡੀਗੜ੍ਹ ਦੀ ਇੱਕ ਸੀਟ &lsquoਤੇ ਵੋਟਿੰਗ ਹੋਣੀ ਹੈ।  ਜਦਕਿ ਵੋਟਾਂ ਦੀ ਗਿਣਤੀ 23 ਮਈ (ਵੀਰਵਾਰ) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ।