image caption:

ਪੰਜਾਬੀਆਂ ਪ੍ਰਤੀ ਅਜਿਹਾ ਹੈ ਪ੍ਰਿਅੰਕਾ ਗਾਂਧੀ ਦਾ ਰਵੱਈਆ, ਦਿਲ ਜਿੱਤਣ ਦੀ ਕੀਤੀ ਕੋਸ਼ਿਸ਼

ਬਠਿੰਡਾ: ਪੰਜਾਬ &lsquoਚ 19 ਮਈ ਨੂੰ ਵੋਟਾਂ ਪੈਣਗੀਆਂ। ਜਿਸਦੇ ਤਹਿਤ ਸਿਆਸੀ ਪਾਰਟੀਆਂ ਦੇ ਦਿੱਗਜਾਂ ਵਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜਿੱਥੇ ਪੰਜਾਬ ਦੌਰੇ &lsquoਤੇ ਹਨ। ਉੱਥੇ ਹੀ ਹੁਣ ਇਸ ਚੋਣ ਅਖਾੜੇ &lsquoਚ ਕਾਂਗਰਸ ਦੀ ਮੀਤ ਪ੍ਰਧਾਨ ਪ੍ਰਿਅੰਕਾ ਗਾਂਧੀ ਵੀ ਉਤਰ ਗਈ ਹਨ। ਪ੍ਰਿਅੰਕਾ ਵਲੋਂ ਬਠਿੰਡਾ &lsquoਚ ਰਾਜਾ ਵੜਿੰਗ ਦੇ ਹੱਕ &lsquoਚ ਰੈਲੀ ਕੀਤੀ ਗਈ।

ਪ੍ਰਿਅੰਕਾ ਨੇ ਪੰਜਾਬੀ &lsquoਚ &lsquoਬੋਲੇ ਸੋ ਨਿਹਾਲ&rsquo ਦੇ ਜੈਕਾਰੇ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਪ੍ਰਿਅੰਕਾ ਨੇ ਕਿਹਾ ਕਿ ਪੰਜਾਬ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੇਰਾ ਘਰਵਾਲਾ ਪੰਜਾਬੀ ਹੈ ਉਨ੍ਹਾਂ ਨੇ ਹਰ ਮੁਸੀਬਤ ਦਾ ਸਾਹਮਣਾ ਮੁਸਕਰਾਉਂਦੇ ਹੋਏ ਕੀਤਾ।  ਮੈਂ ਪੰਜਾਬੀਆਂ ਦੀ ਧਰਤੀ ਤੇ ਪੰਜਾਬੀ ਕੌਮ ਨੂੰ ਸਲਾਮ ਕਰਦੀ ਹਾਂ। ਪੰਜਾਬੀ ਹਰ ਮੁਸ਼ਕਿਲ ਦਾ ਸਾਹਮਣਾ ਡੱਟਕੇ ਕਰਦੇ ਹਾਂ ਤੇ ਸਦਾ ਖੁਸ਼ ਤੇ ਚੜ੍ਹਦੀ ਕਲਾਂ &lsquoਚ ਰਹਿੰਦੇ ਹਨ।
ਇਸ ਦੌਰਾਨ ਉਨ੍ਹਾਂ ਨੇ ਬੀਜੇਪੀ &lsquoਤੇ ਵੀ ਨਿਸ਼ਾਨਾ ਵਿੰਨ੍ਹਿਆ। ਪ੍ਰਿਅੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੂਠੇ ਹਨ ਤੇ ਉਹ ਝੂਠ ਦੀ ਸਿਆਸਤ ਕਰਦੇ ਹਨ ਤੇ ਹੁਣ ਉਨ੍ਹਾਂ ਦਾ ਝੂਠ ਲੋਕਾਂ ਸਾਹਮਣੇ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਦੇ ਲੋਕਾਂ ਨੂੰ ਪਤਾ ਹੈ ਕਿ ਇਨ੍ਹਾਂ 70 ਸਾਲਾਂ &lsquoਚ ਦੇਸ਼ ਦਾ ਕਿੰਨਾ ਵਿਕਾਸ ਹੋਇਆ। ਪ੍ਰਿਅੰਕਾ ਨੇ ਪੁੱਛਿਆ ਕਿ 2014 &lsquoਚ ਮੋਦੀ ਨੇ ਕਿਹਾ ਸੀ ਕਿ 15 ਲੱਖ ਰੁਪਏ ਤੁਹਾਡੇ ਖਾਤੇ &lsquoਚ ਆਉਣਗੇ, ਪਰ ਕੀ ਕਿਸੇ ਦੇ ਖ਼ਾਤੇ &lsquoਚ ਪੈਸੇ ਆਏ? ਕੀ ਕਿਸਾਨਾਂ ਦੀ ਤਨਖਾਹ ਦੁਗਣੀ ਹੋਈ? ਕੀ ਲੋਕਾਂ ਨੂੰ ਰੁਜ਼ਗਾਰ ਮਿਲਿਆ?
ਪ੍ਰਿਅੰਕਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਮੋਦੀ ਨੂੰ ਨਕਾਰਿਆ ਹੈ। ਅੱਜ ਪੰਜਾਬ ਦੇ ਨੌਜਵਾਨ ਦਾ ਹਾਲ ਨਸ਼ੇ ਕਾਰਨ ਮਾੜਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੇ ਇਹ ਮੁੱਦਾ ਉਦੋਂ ਚੁੱਕਿਆ ਜਦੋਂ ਕਿਸੇ ਦੀ ਹਿੰਮਤ ਨਹੀਂ ਸੀ, ਪਰ ਉਦੋਂ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ। ਕਾਂਗਰਸ ਦੀ ਰਾਜਨੀਤੀ ਲੋਕਾਂ ਨੂੰ ਗੁਮਰਾਹ ਕਰਨ ਦੀ ਰਾਜਨੀਤੀ ਨਹੀਂ ਹੈ। ਲੋਕਤੰਤਰ &lsquoਚ ਜਨਤਾ ਦੀ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਹੈ। ਕਿਸੇ ਵੀ ਆਗੂ ਤੋਂ ਮਜ਼ਬੂਤ ਜਨਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਕਾਂਗਰਸ ਹਰ ਗਰੀਬ ਵਿਅਕਤੀ ਨੂੰ 72 ਹਜ਼ਾਰ ਰੁਪਏ ਸਾਲਾਨਾ ਦੇਵੇਗੀ।
ਤੁਹਾਨੂੰ ਦੱਸ ਦਈਏ ਕਿ ਪ੍ਰਿਅੰਕਾ ਦੀ ਇਹ ਪੰਜਾਬ &lsquoਚ ਪਹਿਲੀ ਰੈਲੀ ਹੈ। ਉਨ੍ਹਾਂ ਦਾ ਇੱਥੇ ਪਹੁੰਚਣ &lsquoਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਹੋਰ ਕਾਂਗਰਸੀ ਆਗੂਆਂ ਨੇ ਸਵਾਗਤ ਕੀਤਾ। ਜਿਕਰਯੋਗ ਹੈ ਕਿ ਪੰਜਾਬ &lsquoਚ 19 ਮਈ ਨੂੰ ਚੋਣਾਂ ਕਰਵਾਈਆਂ ਜਾਣਗੀਆਂ ਤੇ ਸੂਬੇ &lsquoਚ ਕੁੱਲ  2,03,74,375 ਵੋਟਰ ਹਨ। ਜਿਸ &lsquoਚ 1,07,54,157 ਮਰਦ ਹਨ ਤੇ 96,19,711 ਔਰਤਾਂ ਹਨ। ਪੰਜਾਬ &lsquoਚ 14,460 ਪੋਲਿੰਗ ਕੇਂਦਰ ਹਨ ਤੇ 23,213 ਪੋਲਿੰਗ ਬੂਥ ਹਨ। ਜਿੰਨ੍ਹਾਂ &lsquoਚੋਂ 249 ਕ੍ਰਿਟੀਕਲ, 719 ਸੈਂਸਟਿਵ ਅਤੇ 509 ਹਾਇਪਰ-ਸੈਂਸਟਿਵ ਹਨ। ਸੂਬੇ &lsquoਚ ਵੋਟਾਂ ਵਾਲੇ ਦਿਨ 12002 ਬੂਥਾਂ ਤੋਂ ਵੈਬ-ਕਾਸਟਿੰਗ ਕੀਤੀ ਜਾਵੇਗੀ। ਜਦਕਿ ਵੋਟਾਂ ਦੀ ਗਿਣਤੀ ਮਿਤੀ 23 ਮਈ, 2019 (ਵੀਰਵਾਰ) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ।