image caption:

ਬਰਨਾਲਾ ‘ਚ ਕੇਜਰੀਵਾਲ ਹੋਏ ਫਲਾਪ, ਲੋਕਾਂ ਨੇ ਨਹੀਂ ਲਈ ਦਿਲਚਸਪੀ

ਬਰਨਾਲਾ : ਪੰਜਾਬ &lsquoਚ 19 ਮਈ ਨੂੰ ਵੋਟਾਂ ਪੈਣਗੀਆਂ। ਜਿਸਦੇ ਤਹਿਤ ਸਿਆਸੀ ਪਾਰਟੀਆਂ ਦੇ ਦਿੱਗਜਾਂ ਵਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ &lsquoਤੇ ਹਨ।
ਅੱਜ (ਮੰਗਲਵਾਰ) ਵੀ ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੇ ਹੱਕ &lsquoਚ ਬਰਨਾਲਾ &lsquoਚ ਰੋਡ ਸ਼ੋਅ ਕਰਨ ਲਈ ਪਹੁੰਚੇ ਪਰ ਉਨ੍ਹਾਂ ਦਾ ਇਹ ਰੋਡ ਸ਼ੋਅ ਪੂਰੀ ਤਰ੍ਹਾਂ ਫਿੱਕਾ ਰਿਹਾ। ਦਰਅਸਲ ਲੋਕਾਂ &lsquoਚ ਰੋਡ ਸ਼ੋਅ ਨੂੰ ਲੈ ਕੇ ਕੋਈ ਖਾਸ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ। ਕੇਜਰੀਵਾਲ ਦੇ ਰੋਡ ਸ਼ੋਅ &lsquoਚ ਲੋਕਾਂ ਦੀ ਸ਼ਮੂਲੀਅਤ ਘੱਟ ਅਤੇ ਪੁਲਸ ਦੀ ਆਮਦ ਜ਼ਿਆਦਾ ਰਹੀ।
ਕੇਜਰੀਵਾਲ 17 ਮਈ ਤੱਕ ਪੰਜਾਬ ਦੌਰੇ &lsquoਤੇ ਹਨ। ਇਸ ਦੌਰਾਨ ਉਹ ਆਪਣੇ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਕੇਜਰੀਵਾਲ ਫ਼ਰੀਦਕੋਟ, ਬਠਿੰਡਾ ਤੇ ਪਟਿਆਲਾ ਲੋਕ ਸਭਾ ਹਲਕਿਆਂ ਵਿੱਚ ਵਿਚਰਨਗੇ ਅਤੇ ਬਾਕੀ ਨੌਂ ਲੋਕ ਸਭਾ ਹਲਕਿਆਂ ਤੋਂ ਉਹ ਦੂਰ ਹੀ ਰਹਿਣਗੇ।
ਜਿਕਰਯੋਗ ਹੈ ਕਿ ਪੰਜਾਬ &lsquoਚ 19 ਮਈ ਨੂੰ ਚੋਣਾਂ ਕਰਵਾਈਆਂ ਜਾਣਗੀਆਂ ਤੇ ਸੂਬੇ &lsquoਚ ਕੁੱਲ  2,03,74,375 ਵੋਟਰ ਹਨ। ਜਿਸ &lsquoਚ 1,07,54,157 ਮਰਦ ਹਨ ਤੇ 96,19,711 ਔਰਤਾਂ ਹਨ। ਪੰਜਾਬ &lsquoਚ 14,460 ਪੋਲਿੰਗ ਕੇਂਦਰ ਹਨ ਤੇ 23,213 ਪੋਲਿੰਗ ਬੂਥ ਹਨ।
ਜਿੰਨ੍ਹਾਂ &lsquoਚੋਂ 249 ਕ੍ਰਿਟੀਕਲ, 719 ਸੈਂਸਟਿਵ ਅਤੇ 509 ਹਾਇਪਰ-ਸੈਂਸਟਿਵ ਹਨ। ਸੂਬੇ &lsquoਚ ਵੋਟਾਂ ਵਾਲੇ ਦਿਨ 12002 ਬੂਥਾਂ ਤੋਂ ਵੈਬ-ਕਾਸਟਿੰਗ ਕੀਤੀ ਜਾਵੇਗੀ। ਜਦਕਿ ਵੋਟਾਂ ਦੀ ਗਿਣਤੀ ਮਿਤੀ 23 ਮਈ, 2019 (ਵੀਰਵਾਰ) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ।