image caption:

ਬਲੀਆ 'ਚ ਅਖਿਲੇਸ਼ ਨੇ ਕਿਹਾ- ਚਾਹ ਦਾ ਜੋ ਨਸ਼ਾ ਸੀ, ਉਹ ਬਹੁਤਿਆਂ ਦਾ ਉਤਰ ਗਿਆ ਹੈ

ਬਲਿਆ: ਸਪਾ-ਬਸਪਾ ਅਤੇ ਰਾਸ਼ਟਰੀ ਲੋਕ ਦਲ ਗਠਜੋੜ ਵੱਲੋਂ ਬਲਿਆ ਜ਼ਿਲ੍ਹੇ 'ਚ ਦੋ ਚੋਣ ਰੈਲੀਆਂ ਮੰਗਲਵਾਰ ਨੂੰ ਕੀਤੀਆਂ ਗਈਆਂ। ਬਲੀਆ 'ਚ ਆਖ਼ਰੀ ਗੇੜ 'ਚ 19 ਮਈ ਨੂੰ ਮਤਦਾਨ ਹੋਵੇਗਾ। ਇੱਥੋਂ ਗਠਜੋੜ ਨੇ ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਸਨਾਤਨ ਪਾਂਡੇ ਨੂੰ ਉਮੀਦਵਾਰ ਬਣਾਇਆ ਹੈ। ਸਪਾ-ਬਸਪਾ ਤੇ ਰਾਸ਼ਟਰੀ ਲੋਕ ਦਲ ਆਗੂ ਅਖਿਲੇਸ਼ ਯਾਦਵ, ਮਾਇਆਵਤੀ ਤੇ ਚੌਧਰੀ ਅਜੀਤ ਸਿੰਘ ਬਲਿਆ 'ਚ ਅੱਜ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਪਹੁੰਚੇ।
ਬਲੀਆ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਖਿਲੇਸ਼ ਯਾਦਵ ਨੇ ਪਹਿਲਾਂ ਬਲਿਆ ਦੀ ਧਰਤੀ ਨੂੰ ਨਮਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਹ ਉਹ ਧਰਤੀ ਹੈ ਜਿਸ ਨੇ ਆਜ਼ਾਦੀ ਤੋਂਂ ਪਹਿਲਾਂ ਆਜ਼ਾਦੀ ਦਿਵਾਈ। ਇਹ ਧਰਤੀ ਉਹੀ ਹੈ ਜਿਸ ਨੇ ਪਹਿਲੇ ਸਮਾਜਵਾਦੀ ਉਨ੍ਹਾਂ ਕਿਹਾ ਕਿ ਪੀਐੱਮ ਨਰਿੰਦਰ ਮੋਦੀ ਇੱਥੇ ਸਨ, ਸਾਨੂੰ ਨਹੀਂ ਪਤਾ ਉਹ ਕੀ ਦੱਸ ਕੇ ਅਤੇ ਕੀ ਦੇ ਕੇ ਗਏ। ਦੱਸੋ ਜਿਸ ਦੇ ਪੰਜ ਸਾਲ ਖ਼ਤਮ ਹੋ ਗਏ ਹੋਣ ਉਹ ਕੀ ਦੇਵੇਗਾ। ਇਹ ਦੇਸ਼ ਦੇ ਪਹਿਲੇ ਪੀਐੱਮ ਹਨ ਜੋ ਵਾਅਦੇ ਕਰਦੇ ਹਨ ਤੇ ਵਾਅਦਿਆਂ ਖ਼ਿਲਾਫ਼ ਕੰਮ ਕਰਦੇ ਹਨ। ਜੇਕਰ ਇਕ ਵੀ ਵਾਅਦਾ ਪੂਰਾ ਹੋਇਆ ਹੈ ਤਾਂ ਦੱਸੋ। ਅੱਛੇ ਦਿਨ ਆਉਣਗੇ ਤਾਂ ਅੱਛੇ ਦਿਨ ਕਿਸ ਦੇ ਆਏ। ਇਹ ਨੌਜਵਾਨ ਤੇ ਕਿਸਾਨ ਜਾਣਗੇ ਹਨ ਕਿ ਅੱਛੇ ਦਿਨ ਕੌਣ ਲਿਆਵੇਗਾ। ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਲਾਗਤ ਤੋਂ ਜ਼ਿਆਦਾ ਮੁਨਾਫ਼ਾ ਮਿਲੇਗਾ। ਕਿਸੇ ਨੂੰ ਫ਼ਸਲ ਦੀ ਕੀਮਤ ਮਿਲੀ ਹੈ ਤਾਂ ਦੱਸੋ। ਨੌਜਵਾਨ ਜਾਣਦੇ ਹੋਣਗੇ ਕਿ ਕਰੋੜਾਂ ਨੌਕਰੀਆਂ ਦੇਣਗੇ ਪਰ ਕਿੰਨੀਆਂ ਮਿਲੀਆਂ। ਕਰੋੜਾਂ ਨੌਕਰੀਆਂ ਦੇਣ ਦਾ ਵਾਅਦਾ ਸੀ ਪਰ ਨੋਟਬੰਦੀ ਤੇ ਜੀਐੱਸਟੀ ਨਾਲ ਕਾਰੋਬਾਰ ਰੋਕ ਦਿੱਤਾ। ਰੁਜ਼ਗਾਰ ਦੀ ਮੰਗ ਕੀਤੀ ਤਾਂ ਬੋਲੇ ਪਕੌੜੇ ਬਣਾਓ।
ਉਨ੍ਹਾਂ ਪੀਐੱਮ ਮੋਦੀ 'ਤੇ ਤਿੱਖਾ ਵਿਅੰਗ ਕੱਸਦੇ ਹੋਏ ਕਿਹਾ ਕਿ ਇਹ ਸਾਨੂੰ ਧੋਖਾ ਦੇ ਕੇ ਗਏ ਹਨ, 2014 'ਚ ਆਏ ਸਨ, ਤਾਂ ਚਾਹ ਵਾਲਾ ਬਣ ਕੇ ਆਏ ਸਨ। ਸਰਕਾਰ 'ਚ ਪੀਐੱਮ ਬਣ ਗਏ, ਹੁਣ ਉਹੀ ਆਏ ਹਨ ਚੌਕੀਦਾਰ ਬਣਕੇ। ਪੰਜ ਸਾਲ 'ਚ ਚਾਹ ਦੇ ਸਵਾਦ ਦਾ ਪਤਾ ਲੱਗ ਗਿਆ ਹੋਵੇਗਾ। ਚਾਹ 'ਚ ਜੋ ਨਸ਼ਾ ਸੀ ਉਹ ਬਹੁਤਿਆਂ ਦਾ ਉਤਰ ਗਿਆ।
ਉਥੇ ਹੀ ਬਸਪਾ ਸੁਪਰੀਮੋ ਮਾਇਆਵਤੀ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ ਤੇ ਕਾਂਗਰਸ ਤੇ ਭਾਜਪਾ 'ਤੇ ਜ਼ੋਰਦਾਰ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਭਾਜਪਾ ਸਰਕਾਰ 'ਤੇ ਆਪਣੇ ਵਾਅਦਿਆਂ ਨੂੰ ਪੂਰਾ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਜਨਤਾ ਤੋਂਂ ਗਠਜੋੜ ਨੂੰ ਚੋਣ ਜਿਤਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਰਾਸ਼ਟਰੀ ਲੋਕ ਦਲ ਪ੍ਰਧਾਨ ਚੌਧਰੀ ਅਜੀਤ ਸਿੰਘ ਨੇ ਵੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਸਰਕਾਰ ਦੀਆਂ ਨੀਤੀਆਂ ਸਬੰਧੀ ਉਨ੍ਹਾਂ ਨੂੰ ਘੇਰਿਆ।