image caption:

ਪੀਐੱਮ ਮੋਦੀ ਨੇ ਕਿਹਾ- ਤੁਹਾਡੇ 'ਚੋਂ ਨਿਕਲ ਕੇ ਗਿਆਂ ਹਾਂ, ਤੁਹਾਡਾ ਦਰਦ ਸਮਝ ਸਕਦਾ ਹਾਂ

ਬਲਿਆ : ਲੋਕ ਸਭਾ ਚੋਣਾਂ 2019 ਦੇ ਸਿਆਸੀ ਅਖਾੜੇ 'ਚ ਸਾਰੀਆਂ ਪਾਰਟੀਆਂ ਸਰਗਮ ਹਨ। ਪੀਐੱਮ ਨਰਿੰਦਰ ਮੋਦੀ ਅੱਜ ਇਸ ਤਹਿਤ ਬਾਗੀ ਦੇ ਨਾਮ ਨਾਲ ਜਾਣੇ ਜਾਂਦੇ ਬਲਿਆ 'ਚ ਭਾਜਪਾ ਵਿਜੈ ਸੰਕਲਪ ਰੈਲੀ ਨੂੰ ਸੰਬੋਧਿਤ ਕੀਤਾ। ਬਲਿਆ 'ਚ 19 ਮਈ ਨੂੰ ਮਤਦਾਨ ਹੋਣਾ ਹੈ। ਇਥੋਂ ਦੇ ਭਦੋਹੀ ਦੇ ਸੰਸਦ ਮੈਂਬਰ ਵਰਿੰਦਰ ਸਿੰਘ ਮਸਤ ਭਾਜਪਾ ਦੇ ਉਮੀਦਵਾਰ ਹਨ। ਭਾਜਪਾ ਨੇ ਸੰਸਦ ਮੈਂਬਰ ਭਰਤ ਸਿੰਘ ਨੂੰ ਇਸ ਵਾਰ ਉਮੀਦਵਾਰ ਨਹੀਂ ਬਣਾਇਆ ਹੈ।
ਬਲਿਆ ਦੇ ਮਾਲਦੇਪੁਰ ਮੋੜ 'ਤੇ ਗ੍ਰਾਮ ਹੈਬਤਪੁਰ 'ਚ ਵਿਜੈ ਸੰਕਲਪ ਰੈਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੀ ਯੋਜਨਾ ਭਾਰਤ ਨੂੰ ਸਭ ਤੋਂ ਸ਼ਕਤੀਸ਼ਾਲੀ ਬਣਾਉਣ ਹੈ। ਅਸੀਂ ਇਸ 'ਤੇ ਕਾਫੀ ਹੱਦ ਤਕ ਸਫਲ ਵੀ ਹੋਏ ਹਾਂ। ਸਾਨੂੰ ਹੁਣ ਤਾਂ ਰੋਕਣ ਦਾ ਕੰਮ ਤੇਜ਼ ਹੋ ਗਿਆ ਹੈ। ਅਵਰਸਵਾਦੀ ਤੇ ਮਹਾਮਿਲਾਵਟੀ ਇਕ ਹੋ ਕੇ ਵਿਰੋਧ 'ਚ ਲੱਗੇ ਹਨ ਪਰ ਮੇਰੇ ਨਾਲ ਲੋਕਾਂ ਦਾ ਸਹਿਯੋਗ ਹੈ। ਮੈਂ ਇਨ੍ਹਾਂ ਦੇ ਯਤਨ ਨੂੰ ਬੇਕਾਰ ਨਹੀਂ ਜਾਣ ਦਿਆਂਗਾ। ਉਨ੍ਹਾਂ ਕਿਹਾ ਕਿ ਮੈਂ ਮਾਵਾਂ, ਭੈਣਾਂ ਤੇ ਬੇਟੀਆਂ ਦੇ ਸਨਮਾਨ 'ਚ ਖੜ੍ਹਾ ਹਾਂ। ਮੈਂ ਗਰੀਬਾਂ ਦੇ ਆਤਮਵਿਸ਼ਵਾਸ ਨੂੰ ਵਧਾਉਣ ਲਈ ਖੜ੍ਹਾ ਹਾਂ। ਮੋਦੀ ਨੇ ਕਿਹਾ ਕਿ ਮਹਾਮਿਲਾਵਟੀ ਵਾਲੇ, ਸਪਾ ਹੋਵੇ, ਬਸਪਾ ਹੋਵੇ ਕਾਂਗਰਸ ਹੋਵੇ ਇਹ ਸਾਰੇ ਮੋਦੀ ਨੂੰ ਗਾਲ੍ਹਾਂ ਕੱਢਣ 'ਚ ਲੱਗੇ ਹੋਏ ਹਨ। ਅਜਿਹਾ ਕੋਈ ਦਿਨ ਨਹੀਂ ਹੈ ਜਦੋਂ ਮੋਦੀ ਲਈ ਇਨ੍ਹਾਂ ਦੇ ਮੂੰਹ 'ਚੋਂ ਗਾਲ੍ਹ ਨਾ ਨਿਕਲਦੀ ਹੋਵੇ।
ਮੋਦੀ ਨੇ ਕਿਹਾ ਕਿ ਬਾਗੀ ਬਲਿਆ ਉੱਜਵਲਾ ਯੋਜਨਾ ਨਾਲ ਧੂੰਏ ਤੋਂ ਮੁਕਤ ਹੋਇਆ ਹੈ। ਇਸ ਸਮਰਥਨ ਦਾ ਨਤੀਜਾ ਹੈ ਕਿ ਮਹਾਮਿਲਾਵਟੀ ਵਾਲੇ ਇਹ ਸਾਰੇ ਮੋਦੀ ਨੂੰ ਗਾਲ੍ਹਾਂ ਕੱਢਣ 'ਚ ਲੱਗੇ ਹਨ ਪਰ ਮੈਂ ਇਨ੍ਹਾਂ ਦੀਆਂ ਗਾਲ੍ਹਾਂ ਨੂੰ ਉਪਹਾਰ ਮੰਨਦਾ ਹਾਂ। ਇਨ੍ਹਾਂ ਦੀਆਂ ਗਾਲ੍ਹਾਂ ਦਾ ਜਵਾਬ ਮੋਦੀ ਨਹੀਂ ਲੋਕ ਦੇਣਗੇ। ਮੋਦੀ ਨੇ ਕਿਹਾ ਕਿ ਮੈਂ ਜੰਮਿਆਂ ਭਾਵੇਂ ਪਿੱਛੜੇ ਵਰਗ 'ਚ ਹਾਂ ਪਰ ਦੇਸ਼ ਨੂੰ ਅੱਗੇ ਲਿਆਉਣ ਦਾ ਟੀਚਾ ਹੈ। ਯੋਗੀ ਜੀ ਦੀ ਦੱਸ ਰਹੇ ਸਨ ਕਿ ਮੇਰਾ ਦਿਮਾਗ ਤੇ ਜਾਤੀ ਨਹੀਂ ਹੈ। ਲੋਕਾਂ ਨੂੰ ਲਾਭ ਜਾਤੀ ਪੁੱਛ ਕੇ ਨਹੀਂ ਦਿੱਤਾ। ਇਸ ਲਈ ਵੋਟ ਵੀ ਜਾਤੀ ਦੇ ਨਾਮ 'ਤੇ ਨਹੀਂ ਮੰਗ ਰਿਹਾ। ਮੈਂ ਦੇਸ਼ ਲਈ ਜੀਣਾ ਹੈ ਵੋਟ ਵੀ ਦੇਸ਼ ਲਈ ਮੰਗਦਾ ਹਾਂ। ਮੇਰੇ ਦਿਲ ਦੀ ਅਵਾਜ਼ ਹੈ ਤੁਹਾਨੂੰ ਕਹਿਣਾ ਚਾਹੁੰਦਾ ਹਾਂ। ਜੈ ਪ੍ਰਕਾਸ਼ ਨਰਾਇਣ ਦੀ ਧਰਤੀ ਤੋਂ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੀ ਸੰਤਾਨ ਤੁਹਾਡੇ ਤਰ੍ਹਾਂ ਪਿੱਛੜੀ ਜ਼ਿੰਦਗੀ ਨਾ ਜਿਊਣ। ਤੁਹਾਡੀ ਸੰਤਾਨ ਨੂੰ ਵਿਰਾਸਤ 'ਚ ਪਿੱਛੜਾਪਨ ਨਾ ਮਿਲੇ। ਤੁਹਾਡੇ ਬੱਚਿਆਂ ਨੂੰ ਵਿਰਾਸਤ 'ਚ ਗਰੀਬੀ ਨਾ ਮਿਲੇ। ਤੁਹਾਜਾ ਆਸ਼ੀਰਵਾਦ ਚਾਹੀਦਾ ਹੈ।
ਤੁਸੀਂ ਸੋਚ ਰਹੇ ਹੋਵੇਗੇ ਕਿ ਮੋਦੀ ਇਹ ਕੰਮ ਕਿਵੇਂ ਕਰ ਸਕਣਗੇ। ਇੰਨੇ ਪ੍ਰਧਾਨ ਮੰਤਰੀ ਆਏ ਨਹੀਂ ਕਰ ਪਾਏ ਮੋਦੀ ਕਿਵੇਂ ਕਰ ਸਕਣਗੇ। ਮੈਂ ਇਸ ਲਈ ਕਰ ਪਾਊਂਗਾ ਕਿਉਂਕਿ ਤੁਹਾਡੇ ਵਿਚੋਂ ਨਿਕਲ ਕੇ ਆਇਆ ਹਾਂ। ਜੋ ਦਰਦ ਅੱਜ ਤੁਸੀਂ ਸਹਿ ਰਹੇ ਹੋ ਮੈਂ ਵੀ ਸਹੀ ਹੈ। ਮੇਂ ਆਪਣੇ ਪਿਛੜਾਪਨ ਆਪਣੀ ਗਰੀਬੀ ਨਹੀਂ ਤੁਹਾਡੇ ਲਈ ਜਿਉਂਦਾ ਹਾਂ ਇਸ ਲਈ ਵਿਸ਼ਵਾਸ ਹੈ ਕਿ ਹਾਲਾਤ ਬਦਲ ਦਿਆਂਗਾ।