image caption: ਤਸਵੀਰ: ਸਿੱਖ ਮਿਸ਼ਨਰੀ ਸੁਸਾਇਟੀ ਵਿਖੇ ਗਿਆਨੀ ਅਨੂਪ ਸਿੰਘ ਨੂੰ ਸਿਰੋਪਾਓ ਦਿੰਦੇ ਹੋਏ ਸੇਵਾਦਾਰ ਅਤੇ ਹਾਜ਼ਰ ਸੰਗਤਾਂ

ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ ਵਿਖੇ ਸਿੰਘ ਸਭਾ ਲਹਿਰ ਤੇ ਗੁਰਮਤਿ ਸਮਾਗਮ ਕਰਵਾਇਆ

ਸਾਊਥਾਲ (ਪੰਜਾਬ ਟਾਈਮਜ਼) - ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ, ਗਿਆਨੀ ਗੁਰਮੁਖ ਸਿੰਘ, ਭਾਈ ਵੀਰ ਸਿੰਘ, ਰਾਜਾ ਬਿਕਰਮ ਸਿੰਘ ਕਪੂਰਥਲਾ ਦੀ ਯਾਦ ਵਿੱਚ ਗਿਆਨੀ ਅਨੂਪ ਸਿੰਘ ਸਾਬਕਾ ਹੈਡ ਪ੍ਰਚਾਰਕ ਸ਼੍ਰੋ: ਗੁ: ਪ੍ਰਬੰਧਕ ਕਮੇਟੀ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਨ ਵਿੱਚ ਕਿਹਾ ਕਿ ਜਿਸ ਵੇਲੇ ਚਾਰ ਨੌਜਵਾਨ ਸਿੱਖ ਧਰਮ ਛੱਡ ਕੇ ਇਸਾਈ ਬਨਣ ਜਾ ਰਹੇ ਸਨ ਤਾਂ ਇਹਨਾਂ ਮਹਾਨ ਵਿਦਵਾਨਾਂ ਨੇ ਰਾਤੋ ਰਾਤ ਇਹਨਾਂ ਨੌਜਵਾਨਾਂ ਨੂੰ ਸਮਝਾ ਕੇ ਆਪਣੇ ਸਿੱਖੀ ਧਰਮ ਵਿੱਚ ਵਾਪਸ ਲਿਆਂਦਾ ਅਤੇ ਸਿੰਘ ਸਭਾ ਲਹਿਰ ਚਲਾ ਕੇ ਅਨੇਕਾਂ ਨੌਜਵਾਨਾਂ ਨੂੰ ਸਿੱਖ ਰਹਿਤ ਮਰਯਾਦਾ ਸ੍ਰੀ ਗੁਰੂ ਗ੍ਰੰਥ, ਗੁਰੂ ਪੰਥ ਨਾਲ ਜੋੜਿਆ ।
  ਉਹਨਾਂ ਕਿਹਾ ਕਿ ਅੱਜ ਵੀ ਐਸੀ ਹੀ ਲਹਿਰ ਚਲਾਉਣ ਦੀ ਲੋੜ ਹੈ । ਇਸ ਸਮੇਂ ਸਿੱਖ ਮਿਸ਼ਨਰੀ ਸੁਸਾਇਟੀ ਦੇ ਸਕੱਤਰ ਸ: ਹਰਚਰਨ ਸਿੰਘ ਟਾਂਕ, ਸ: ਹਰਬੰਸ ਸਿੰਘ ਕੁਲਾਰ, ਸ: ਮਹਿੰਦਰ ਸਿੰਘ ਗਰੇਵਾਲ, ਸ: ਅਵਤਾਰ ਸਿੰਘ ਬੁੱਟਰ, ਗਿਆਨੀ ਨਿਰਮਲਜੀਤ ਸਿੰਘ, ਭਾਈ ਅਮਰੀਕ ਸਿੰਘ ਏਅਰਪੋਰਟ ਵਾਲੇ, ਸ: ਗੁਰਦੀਪ ਸਿੰਘ ਥਿੰਦ, ਸ: ਸੰਤੋਖ ਸਿੰਘ ਛੋਕਰ, ਸ: ਮਲਕੀਤ ਸਿੰਘ ਗਰੇਵਾਲ, ਸ: ਅੰਮ੍ਰਿਤਪਾਲ ਸਿੰਘ, ਸ: ਦੀਦਾਰ ਸਿੰਘ, ਸ: ਸੁਖਦੀਪ ਸਿੰਘ ਰੰਧਾਵਾ, ਸ: ਬਚਿੱਤਰ ਸਿੰਘ ਸਾਗੀ ਤੋਂ ਇਲਾਵਾ ਅਨੇਕਾਂ ਸੰਗਤਾਂ ਨੇ ਹਾਜ਼ਰੀ ਭਰੀ।