image caption: ਤਸਵੀਰ: ਫੰਡ ਰੇਜ਼ਿੰਗ ਪਾਰਟੀ ਵਿੱਚ ਖੱਬੇ ਤੋਂ ਜੋਗਾ ਸਿੰਘ ਨਾਗਰਾ, ਮਿ: ਸਿੰਘ, ਸ: ਹਰਭਜਨ ਸਿੰਘ ਵਿਰਕ ਪਲਾਹੀ, ਸ: ਸੁਰਜੀਤ ਸਿੰਘ, ਸ: ਰਾਜਿੰਦਰ ਸਿੰਘ ਪੁਰੇਵਾਲ, ਐਮ ਪੀ ਮਾਰਗ੍ਰੇਟ ਬੈਕਿਟ, ਪੁਲੀਸ ਕਮਿਸ਼ਨਰ ਸ: ਹਰਦਿਆਲ ਸਿੰਘ ਢੀਂਡਸਾ, ਸ: ਰਘਬੀਰ ਸਿੰਘ, ਸ: ਗੁਰਪਾਲ ਸਿੰਘ, ਸ: ਸਤਨਾਮ ਸਿੰਘ ਅਤੇ ਸ: ਤਜਿੰਦਰ ਸਿੰਘ

ਆਨਰਏਬਲ ਪਾਰਲੀਮੈਂਟ ਮੈਂਬਰ ਮਾਰਗ੍ਰੇਟ ਬੈਕਿਟ ਵੱਲੋਂ ਚੈਰਿਟੀ ਫੰਡ ਲਈ ਆਯੋਜਿਤ ਪਾਰਟੀ ਵਿੱਚ ਸਿੱਖ ਵੱਡੀ ਗਿਣਤੀ ਵਿੱਚ ਪਹੁੰਚੇ

ਡਰਬੀ (ਪੰਜਾਬ ਟਾਈਮਜ਼) - ਡਰਬੀ ਦੇ ਸਥਾਨਕ ਪਾਰਲੀਮੈਂਟ ਦੇ ਮੈਂਬਰ ਆਨਰਏਬਲ ਮਾਰਗ੍ਰੇਟ ਬੈਕਿਟ ਵੱਲੋਂ ਹਰ ਸਾਲ ਦੀ ਤਰ੍ਹਾਂ ਚੈਰਿਟੀ ਫੰਡ ਰੇਜ਼ਿੰਗ ਪਾਰਟੀ ਦਾ ਪ੍ਰਬੰਧ ਕੀਤਾ ਗਿਆ । ਜਿਸ ਵਿੱਚ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸ: ਰਘਬੀਰ ਸਿੰਘ, ਸ: ਰਾਜਿੰਦਰ ਸਿੰਘ ਪੁਰੇਵਾਲ, ਸ: ਗੁਰਪਾਲ ਸਿੰਘ, ਸ: ਸਤਨਾਮ ਸਿੰਘ ਤੇ ਸ: ਤਜਿੰਦਰ ਸਿੰਘ ਸ਼ਾਮਿਲ ਹੋਏ । ਇਸ ਤਰ੍ਹਾਂ ਹੀ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਵੱਲੋਂ ਸ: ਜੋਗਾ ਸਿੰਘ ਨਾਗਰਾ, ਮਿ: ਸਿੰਘ, ਸ: ਹਰਭਜਨ ਸਿੰਘ ਵਿਰਕ ਪਲਾਹੀ, ਸ: ਸੁਰਜੀਤ ਸਿੰਘ, ਸ਼ਾਮਿਲ ਹੋਏ ।
  ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਪੰਜਾਬੀਆਂ ਨੇ ਵੀ ਹਾਜ਼ਰੀ ਭਰੀ । ਮਾਰਗ੍ਰੇਟ ਬੈਕਿਟ ਪਿਛਲੇ 40 ਸਾਲਾਂ ਤੋਂ ਨੌਰਮੈਂਟਨ ਡਰਬੀ ਤੋਂ ਲਗਾਤਾਰ ਪਾਰਲੀਮੈਂਟ ਦੀ ਸੀਟ ਤੋਂ ਜਿੱਤਦੀ ਆ ਰਹੀ ਹੈ । ਸਿੱਖ ਤੇ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਪ੍ਰਤੀ ਮਦਦਗਾਰ ਰਹੀ ਹੈ । ਸਮੇਂ ਸਮੇਂ ਸਿੱਖ ਗੁਰਪੁਰਬਾਂ ਤੇ ਪੰਜਾਬੀ ਪਹਿਰਾਵਾ ਪਾ ਕੇ ਸਦਾ ਹੀ ਹਾਜ਼ਰੀ ਭਰਦੀ ਹੈ । ਪਾਰਟੀ ਵਿੱਚ ਈਸਟ ਮਿਡਲੈਂਡ ਦੇ ਪਹਿਲੇ ਸਿੱਖ ਪੁਲਿਸ ਕਮਿਸ਼ਨਰ ਸ: ਹਰਦਿਆਲ ਸਿੰਘ ਢੀਂਡਸਾ, ਕੌਂਸਲਰ ਬਾਗੀ ਸ਼ੰਕਰ ਤੇ ਪੰਜਾਬੀ ਭਾਈਚਾਰੇ ਦੇ ਹੋਰ ਕਈ ਸੇਵਾਦਾਰ ਇਸ ਸਮਾਗਮ ਮੌਕੇ ਹਾਜ਼ਰ ਸਨ । ਮਾਰਗ੍ਰੇਟ ਬੈਕਿਟ ਨੇ ਲੇਬਰ ਪਾਰਟੀ ਦੇ ਮੈਂਬਰਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਯੂਰਪੀਨ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਵੋਟਾਂ ਪਾਉਣ ਲਈ ਅਪੀਲ ਕੀਤੀ। ਮਾਰਗ੍ਰੇਟ ਬੈਕਿਟ ਡਿਪਟੀ ਪ੍ਰਾਈਮ ਮਨਿਸਟਰ, ਵਿਦੇਸ਼ ਮੰਤਰੀ ਅਤੇ ਡਿਫੈਂਸ ਮਨਿਸਟਰ ਦੇ ਅਹੁਦਿਆਂ ਤੇ ਸੇਵਾ ਕਰ ਚੁੱਕੀ ਹੈ ।