image caption:

ਕੇਜਰੀਵਾਲ ਨੇ ਕੈਪਟਨ ਨੂੰ ਵੰਗਾਰਿਆ, 'ਹਿੰਮਤ ਹੈ ਤਾਂ ਬਾਦਲਾਂ ਨੂੰ ਦਿਓ ਸਜ਼ਾ'

ਬਠਿੰਡਾ: ਪੰਜਾਬ ਵਿੱਚ ਲੋਕ ਸਭਾ ਚੋਣਾਂ ਆਖਰੀ ਗੇੜ &lsquoਚ ਯਾਨੀ 19 ਮਈ ਨੂੰ ਹੋਣੀਆਂ ਹਨ। ਇਸ ਲਈ ਪੰਜਾਬ ਵਿੱਚ ਸਾਰੀਆਂ ਰਾਜਨੀਤਕ ਪਾਰਟੀਆਂ ਵੱਲੋਂ ਰੈਲੀਆਂ ਤੇ ਵੋਟਰਾਂ ਨੂੰ ਖਿੱਚਣ ਲਈ ਪ੍ਰਚਾਰ ਜ਼ੋਰਾਂ &lsquoਤੇ ਹੋ ਰਿਹਾ ਹੈ। ਇਸੇ ਸਿਲਸਿਲੇ &lsquoਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬਠਿੰਡਾ ਪਹੁੰਚੇ।
ਇੱਥੇ ਉਨ੍ਹਾਂ ਨੇ ਅਕਾਲੀ ਦਲ ਤੇ ਕਾਂਗਰਸ ਦੋਵਾਂ &lsquoਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਬਰਗਾੜੀ &lsquoਚ ਯਾਦਗਾਰ ਬਣਾਉਣ ਦੀ ਗੱਲ ਕਹਿ ਰਹੇ ਹਨ। ਜੇਕਰ ਕੈਪਟਨ ਦੀ ਔਕਾਤ ਤੇ ਰਾਹੁਲ &lsquoਚ ਹਿੰਮਤ ਹੈ ਤਾਂ ਬਾਦਲਾਂ ਨੂੰ ਸਜ਼ਾ ਦੇਣ।
ਕੇਜਰੀਵਾਲ ਨੇ ਇੱਥੇ ਕਿਹਾ ਕਿ ਅਕਾਲੀ ਦਲ ਦੇ ਸਮੇਂ &lsquoਚ ਪੰਜਾਬ &lsquoਚ ਨਸ਼ਾ ਵਿਕਦਾ ਸੀ ਤੇ ਕਿਸਾਨ ਖੁਦਕੁਸ਼ੀ ਕਰਦਾ ਸੀ। ਇਸ ਕਰਕੇ ਲੋਕ ਪ੍ਰੇਸ਼ਾਨ ਸੀ। ਇਸ ਤੋਂ ਬਾਅਦ ਲੋਕਾਂ ਨੇ ਕੈਪਟਨ ਦੀ ਸਰਕਾਰ ਨੂੰ ਮੌਕਾ ਦਿੱਤਾ। ਇਸ ਤੋਂ ਬਾਅਦ ਕੁਝ ਨਹੀਂ ਬਦਲਿਆ। ਅਜੇ ਵੀ ਨਸ਼ਾ ਵਿਕਦਾ ਹੈ, ਲੋਕ ਪ੍ਰੇਸ਼ਾਨ ਹਨ ਤੇ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਸਾਹਬ ਤਾਂ ਰਾਜਾ ਹਨ। ਉਹ ਜਨਤਾ ਨੂੰ ਮਿਲਦੇ ਹੀ ਨਹੀਂ। ਮੈਂ ਦਿੱਲੀ ਦਾ ਮੁੱਖ ਮੰਤਰੀ ਹੁੰਦੇ ਹੋਏ ਵੀ ਜੇ ਪਿੰਡ-ਪਿੰਡ ਘੁੰਮ ਰਿਹਾ ਹਾਂ ਤੇ ਦਿੱਲੀ ਤੋਂ ਇੱਥੇ ਆ ਸਕਦਾ ਹਾਂ ਤਾਂ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ।
ਕੇਜਰੀਵਾਲ ਨੇ ਇਹ ਵੀ ਕਿਹਾ ਕਿ ਸਾਰੀਆਂ ਰਿਪੋਰਟਾਂ ਬੋਲ ਰਹੀਆਂ ਹਨ ਕਿ ਕੈਪਟਨ ਨੇ ਜਿੰਨੇ ਵਾਅਦੇ ਕੀਤੇ ਕੋਈ ਪੂਰਾ ਨਹੀਂ ਕੀਤਾ। ਉਨ੍ਹਾਂ ਮੁਤਾਬਕ ਪੰਜਾਬ ਦੀ ਜਨਤਾ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਤੰਗ ਆ ਚੁੱਕੀ ਹੈ। ਇਸ ਵਾਰ ਉਹ &lsquoਆਪ&rsquo ਨੂੰ ਇੱਕ ਉਮੀਦ ਦੇ ਤੌਰ &lsquoਤੇ ਦੇਖ ਰਹੀ ਹੈ। ਉਨ੍ਹਾਂ ਮੁਤਾਬਕ ਕੈਪਟਨ ਤੇ ਬਾਦਲ ਮਿਲੇ ਹੋਏ ਹਨ।