image caption:

ਹੁਣ ਮਨਪ੍ਰੀਤ ਬਾਦਲ ਨੇ ਪੀਐਮ ਮੋਦੀ ਬਾਰੇ ਦਿੱਤਾ ਵਿਵਾਦਿਤ ਬਿਆਨ

ਚੰਡੀਗੜ੍ਹ: ਲੋਕਸਭਾ ਚੋਣਾਂ &lsquoਚ ਲੀਡਰਾਂ ਵੱਲੋਂ ਇੱਕ ਦੂਜੇ &lsquoਤੇ ਦੋਸ਼ ਲਗਾਉਣ ਦਾ ਦੌਰ ਜਾਰੀ ਹੈ। ਇਸ ਲੜੀ &lsquoਚ ਪੰਜਾਬ ਸਰਕਾਰ ਦੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੀਐਮ ਮੋਦੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਪੀਐਮ ਮੋਦੀ ਨੂੰ &lsquoਸਰਕਸ ਦਾ ਸ਼ੇਰ&rsquo ਕਿਹਾ ਹੈ।
ਮਨਪ੍ਰੀਤ ਬਾਦਲ ਨੇ ਕਿਹਾ, &ldquoਇਹ (ਪੀਐਮ ਮੋਦੀ) ਆਪਣੇ ਆਪ ਨੂੰ ਹਿੰਦੁਸਤਾਨ ਦਾ ਸ਼ੇਰ ਕਹਿਦਾ ਹੈ। ਅਸਲ &lsquoਚ ਸ਼ੇਰ ਹੋਣਗੇ, ਪਰ ਸ਼ੇਰ ਵੀ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਜੰਗਲ ਦਾ ਸ਼ੇਰ ਅਤੇ ਇੱਕ ਸਰਕਸ ਦਾ ਸ਼ੇਰ ਹੁੰਦਾ ਹੈ। ਸਾਨੂੰ ਤਾਂ ਇਹ ਸਰਕਸ ਦੇ ਸ਼ੇਰ ਲੱਗਦੇ ਹਨ&rdquo।
ਇਸ ਦੌਰਾਨ ਉਨ੍ਹਾਂ ਕਿਹਾ, &ldquoਪਿਛਲੇ ਪੰਜ ਸਾਲਾਂ ਤਕ ਬੀਜੇਪੀ ਦਾ ਜੋ ਰਾਜ ਦੇਖਿਆ ਉਸ &lsquoਚ ਪ੍ਰਧਾਨ ਮੰਤਰੀ ਦਾ ਜੋ ਕਿਰਦਾਰ ਰਿਹਾ ਸਿਵਾਏ ਜੁਮਲੇਬਾਜ਼ੀ ਦੇ ਕੁਝ ਨਹੀ ਹੈ। ਮੁਲਕ ਦੇ ਹੱਲ਼ ਕੁਝ ਵੀ ਨਹੀ ਆਇਆ। ਜੋ ਆਸ ੳਤੇ ਉਮੀਦ ਹਿੰਦੁਸਤਾਨ ਦੇ ਲੋਕਾਂ ਦੀ ਸੀ ਕਿ ਭਾਰਤ ਤੱਰਕੀ ਕਰੇਗਾ। ਪਿਛਲੇ ਪੰਜ ਸਾਲਾਂ &lsquoਚ ਅਸੀ ਤਾਂ ਸਰਕਸ ਹੀ ਦੇਖਿਆ ਹੈ&rdquo।
ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਮਣੀਸ਼ੰਕਰ ਮੋਦੀ ਨੂੰ ਲੈ ਕੇ ਵਿਵਾਦਿਤ ਵਿਆ ਦੇ ਚੁੱਕੇ ਹਨ। ਪੰਜਾਬ &lsquoਚ ਚੋਣਾਂ 19 ਮਈ ਨੂੰ ਹੋਣੀਆਂ ਹਨ।