image caption:

ਸਿੱਧੂ ਵੱਲ ਚੱਪਲ ਸੁੱਟਣ ਵਾਲੀ ਮਹਿਲਾ ਖ਼ਿਲਾਫ਼ ਪਰਚਾ ਦਰਜ

ਚੰਡੀਗੜ੍ਹ: ਪਿਛਲੇ ਦਿਨੀਂ ਰੋਹਤਕ ਵਿੱਚ ਇੱਕ ਰੈਲੀ ਦੌਰਾਨ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਵੱਲ ਇੱਕ ਮਹਿਲਾ ਨੇ ਚੱਪਲ ਸੁੱਟ ਦਿੱਤੀ ਸੀ। ਉਸ ਮਹਿਲਾ ਖ਼ਿਲਾਫ਼ ਹੁਣ ਪਰਚਾ ਦਰਜ ਕਰ ਦਿੱਤਾ ਗਿਆ ਹੈ। ਮਹਿਲਾ ਦੀ ਪਛਾਣ ਜਿਤੇਂਦਰ ਕੌਰ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਏਗਾ।

ਨਰਮਲ ਨਗਰ ਨਿਵਾਸੀ ਰੋਹਿਤ ਦੀ ਸ਼ਿਕਾਇਤ ਦੀ ਪੜਤਾਲ ਦੇ ਬਾਅਦ ਰੋਹਤਕ ਪੁਲਿਸ ਨੇ ਬੀਤੇ ਦਿਨ ਮਹਿਲਾ 'ਤੇ ਕੇਸ ਦਰਜ ਕੀਤਾ। ਉਸ ਖ਼ਿਲਾਫ਼ ਧਾਰਾ 504 ਤੇ 127 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਦੱਸ ਦੇਈਏ ਨਵਜੋਤ ਸਿੰਘ ਸਿੱਧੂ 9 ਮਈ ਦੀ ਦੇਰ ਸ਼ਾਮ ਨੂੰ ਚੋਣ ਪ੍ਰਚਾਰ ਲਈ ਰੋਹਤਕ ਆਏ ਸੀ। ਇਸ ਮੌਕੇ ਕੁਝ ਲੋਕਾਂ ਨੇ ਸਿੱਧੂ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਸੀ। ਇਸੇ ਦੌਰਾਨ ਮਹਿਲੀ ਨੇ ਸਿੱਧੂ ਵੱਲ ਚੱਪਲ ਸੁੱਟੀ ਸੀ।