image caption:

ਬਾਬਾ ਰਾਮਦੇਵ ਦਾ ਐਲਾਨ, ਫੇਰ ਬਣੇਗੀ ਐਨਡੀਏ ਸਰਕਾਰ

ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਨੇ ਇੱਕ ਵਾਰ ਫੇਰ ਕਿਹਾ ਹੈ ਕਿ ਲੋਕਸਭਾ ਚੋਣਾਂ &lsquoਚ ਐਨਡੀਏ ਬਹੁਮਤ ਨਾਲ ਜਿੱਤ ਦਰਜ ਕਰੇਗੀ ਅਤੇ ਪ੍ਰਧਾਨ ਮੰਤਰੀ ਦੀ ਕੁਰਸੀ &lsquoਤੇ ਨਰੇਂਦਰ ਮੋਦੀ ਹੀ ਬੈਠਣਗੇ। ਉਨ੍ਹਾਂ ਨੇ ਵਿਪੱਖੀ ਦੱਲਾਂ ਬਾਰੇ ਕਿਹਾ ਕਿ ਮੇਰੀ ਭਵਿੱਖਵਾਣੀ ਹੈ ਕਿ 23 ਮਈ ਤੋਂ ਬਾਅਦ ਇਸ ਦੇਸ਼ &lsquoਚ ਕੁਝ ਲੋਕਾਂ ਦਾ ਰਾਜਨੀਤੀਕ ਸਿਹਤ ਖ਼ਰਾਬ ਹੋ ਜਾਵੇਗੀ।
ਉਨ੍ਹਾਂ ਕਿਹਾ, &ldquoਇਸ ਸਮੇਂ ਜੋ ਰਾਜਨੀਤੀਕ ਭੱਜ-ਨੱਠ ਚਲ ਰਹੀ ਹੈ ਦੁਬਿਧਾ ਦੀ ਸਥਿਤੀ ਹੈ। ਕੁਝ ਲੋਕ ਰਾਜਨੀਤੀਕ ਅਸਹਿਣਸ਼ੀਲਤਾ, ਅਰਾਜਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਸ &lsquoਤੇ ਬਰੈਕ ਲਗੇਗਾ ਅਤੇ ਦੇਸ਼ &lsquoਚ ਇੱਕ ਮਜ਼ਬੂਤ ਅਤੇ ਸਥਿਰ ਸਰਕਾਰ ਰਹੇਗੀ&rdquo।
ਰਾਮਦੇਵ ਨੇ ਪੱਛਮੀ ਬੰਗਾਲ ਚ&rsquo ਅਮਿਤ ਸ਼ਾਹ ਦੇ ਰੋਡ ਸ਼ੋਅ &lsquoਚ ਹੋਈ ਹਿੰਦਾ &lsquoਤੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਮਿਤ ਸ਼ਾਹ ਦੇ ਰੋਡ ਸ਼ੋਅ &lsquoਤੇ ਹਮਲਾ ਲੋਕਤੰਤਰ ਦੀ ਬੇਜ਼ੱਤੀ ਹੈ। ਮਮਤਾ ਬੌਖਲਾ ਗਈ ਹੈ। ਇਸ ਦੇ ਨਾਲ ਉਨ੍ਹਾਂ ਨੇ ਕਮਲ ਹਾਸਨ ਦੇ ਨਾਥੂਰਾਮ ਗੋਡਸੇ ਨੂੰ ਪਹਿਲਾ ਹਿੰਦੂ ਅੱਤਵਾਦੀ ਕਹੇ ਜਾਣ &lsquoਤੇ ਕਿਹਾ ਕਿ ਉਹ ਚੰਗੇ ਐਕਟਰ ਹਨ ਪਰ ਚੰਗੇ ਨੇਤਾ ਨਹੀ।