image caption:

ਪੰਜਾਬ ਦੇ 2 ਕਰੋੜ ਵੋਟਰ ਕਰਨਗੇ 278 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

ਚੰਡੀਗੜ੍ਹ: ਚੋਣ ਦੰਗਲ ਆਪਣੇ ਆਖਰੀ ਪੜਾਅ &lsquoਚ ਹੈ। 19 ਮਈ ਨੂੰ ਗਿਣਤੀ ਦੇ ਦਿਨ ਹੀ ਬਚੇ ਹਨ। ਅਖੀਰਲੇ ਗੇੜ &lsquoਚ ਪੰਜਾਬ &lsquoਚ ਵੀ ਵੋਟਾਂ ਪੈਣਗੀਆਂ। ਲੋਕ ਸਭਾ ਚੋਣਾਂ ਨੂੰ ਲੈ ਕੇ 17 ਮਈ ਨੂੰ ਸ਼ਾਮ 5 ਵਜੇ ਚੋਣ ਪ੍ਰਚਾਰ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਰਹੇਗਾ ਤੇ ਵੋਟਾਂ ਦੀ ਗਿਣਤੀ ਤੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। ਪੰਜਾਬ &lsquoਚ ਕੁੱਲ ਵੋਟਰ 2 ਕਰੋੜ, 3 ਲੱਖ 74 ਹਜ਼ਾਰ 357 ਹਨ। ਜਿਨ੍ਹਾਂ ਵਿਚ ਮਰਦਾਂ ਦੀ ਗਿਣਤੀ 1 ਕਰੋੜ, 7 ਲੱਖ, 54 ਹਜ਼ਾਰ 157 ਅਤੇ ਔਰਤਾਂ ਦੀ ਗਿਣਤੀ 96 ਲੱਖ, 19 ਹਜ਼ਾਰ, 711 ਹੈ ਜਦਕਿ 507 ਥਰਡ ਜੈਂਡਰ ਉਮੀਦਵਾਰ ਹਨ।
ਸੂਬੇ ਅੰਦਰ ਕੁੱਲ 14 ਹਜ਼ਾਰ 460 ਸਥਾਨਾਂ &lsquoਤੇ 23213 ਪੋਲਿੰਗ ਸਟੇਸ਼ਨ ਬਣਾਏ ਗਏ ਹਨ।ਚੋਣ ਕਮਿਸ਼ਨ ਵਲੋਂ ਸੂਬੇ ਵਿਚ 249 ਗੰਭੀਰ ਬੂਥ ਜਦਕਿ 719 ਸੰਵੇਦਨਸ਼ੀਲ ਤੇ 509 ਅਤਿ-ਸੰਵੇਦਨਸ਼ੀਲ ਬੂਥ ਐਲਾਨੇ ਗਏ ਹਨ। ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਵਿੱਚ ਵੋਟਾਂ ਪਾਉਣ ਦਾ ਕੰਮ ਈ.ਵੀ. ਐਮ ਅਤੇ ਵੀ.ਵੀ.ਪੈਟ ਦੀ ਮਦਦ ਨਾਲ ਕੀਤਾ ਜਾਵੇਗਾ। ਸੂਬੇ &lsquoਚ ਲੋਕਸਭਾ ਦੀਆਂ 13 ਸੀਟਾਂ ਹਨ  ਜਿਨ੍ਹਾਂ &lsquoਤੇ 278 ਉਮੀਦਵਾਰ ਚੋਣ ਲੜ ਰਹੇ ਹਨ। 29 ਅਪ੍ਰੈਲ ਨੂੰ ਨਾਮਜ਼ਦਗੀਆਂ ਦਾ ਕੰਮ ਪੂਰਾ ਹੋਣ ਤੱਕ 385 ਉਮੀਦਵਾਰਾਂ ਨੇ ਕਾਗਜ਼ ਭਰੇ ਸਨ। 30 ਅਪ੍ਰੈਲ ਨੂੰ ਪੜਤਾਲ ਦੌਰਾਨ 297 ਨਾਮਜ਼ਦਗੀ ਪੱਤਰ ਸਹੀ ਪਾਏ ਗਏ ਸਨ। 2 ਮਈ ਸ਼ਾਮ ਤੱਕ 20 ਤੋਂ ਵੱਧ ਉਮੀਦਵਾਰਾਂ ਨੇ ਕਾਗਜ਼ ਵਾਪਸ ਲੈ ਲਏ। ਚੋਣ ਲੜਨ ਲਈ ਯੋਗ ਪਾਏ ਗਏ 278 ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਹਨ।
ਸੂਬੇ ਦੇ ਸਿਆਸੀ ਸਮੀਕਰਨ &lsquoਤੇ ਨਜ਼ਰ ਮਾਰੀਏ ਤਾਂ 13 ਲੋਕਸਭਾ ਸੀਟਾਂ &lsquoਚੋਂ ਕੁਝ ਸੀਟਾਂ &lsquoਤੇ ਫਸਵਾਂ ਮੁਕਾਬਲਾ ਹੈ। ਬਠਿੰਡਾ, ਗੁਰਦਾਸਪੁਰ, ਪਟਿਆਲਾ, ਫਿਰੋਜ਼ਪੁਰ, ਅੰਮ੍ਰਿਤਸਰ ਤੇ ਸੰਗਰੂਰ Hot Seats ਮੰਨੀਆਂ ਜਾ ਰਹੀਆਂ ਹਨ। ਇਹ ਸੀਟਾਂ ਵੱਡੇ ਸਿਆਸੀ ਦਲਾਂ ਦਾ ਭਵਿੱਖ ਤੈਅ ਕਰਨਗੀਆਂ। ਸਿਆਸੀ ਪਾਰਟੀਆਂ ਲਈ ਇਸ ਵਾਰ ਚੋਣਾਂ ਦੀ ਰਾਹ ਸੌਖੀ ਨਹੀਂ ਹੋਵੇਗੀ। ਜੇ ਇਨ੍ਹਾਂ ਹੌਟ ਸੀਟਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ ਜਾਵੇ ਤਾਂ ਇਨ੍ਹਾਂ &lsquoਤੇ ਸਾਰੇ ਦਿੱਗਜ ਹੀ ਖੜ੍ਹੇ ਹਨ।