image caption:

ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਟਰੈਕਟਰ ਦੇ ਝੂਟੇ

ਲੁਧਿਆਣਾ: ਚੋਣ ਦੰਗਲ ਆਪਣੇ ਆਖਰੀ ਪੜਾਅ &lsquoਚ ਹੈ। 19 ਮਈ ਨੂੰ ਗਿਣਤੀ ਦੇ ਦਿਨ ਹੀ ਬਚੇ ਹਨ, ਜਿਥੋਂ ਤੱਕ ਚੋਣ ਪ੍ਰਚਾਰ ਦਾ ਸਵਾਲ ਹੈ ਤਾਂ ਇਸ &lsquoਤੇ 17 ਮਈ ਨੂੰ ਰੋਕ ਲੱਗ ਜਾਵੇਗੀ। ਜਿਸਦੇ ਚੱਲਦੇ ਸਿਆਸਤਦਾਨ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਤੇ ਜਿੱਤ ਹਾਸਲ ਕਰਨ ਲਈ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ। ਜਿਸਦੇ ਤਹਿਤ ਵੱਡੇ ਸਿਆਸੀ ਦਿੱਗਜ ਵੀ ਚੋਣ ਅਖਾੜੇ &lsquoਚ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਕੱਲ੍ਹ (ਬੁੱਧਵਾਰ) ਪੰਜਾਬ ਦੌਰੇ &lsquoਤੇ ਸਨ।
ਇਸ ਦੌਰਾਨ ਉਨ੍ਹਾਂ ਨੇ ਲੁਧਿਆਣਾ ਸੰਸਦੀ ਹਲਕੇ ਲਈ ਮੁੱਲਾਂਪੁਰ ਵਿੱਚ ਰੈਲੀ ਕੀਤੀ। ਰੈਲੀ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਰੈਕਟਰ ਦੀ ਸਵਾਰੀ ਦਾ ਨਜ਼ਾਰਾ ਮਾਣਿਆ ਅਤੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਬਿਠਾ ਕੇ ਟਰੈਕਟਰ ਚਲਾਇਆ। ਰਾਹੁਲ ਗਾਂਧੀ ਦੀ ਇਹ ਵੀਡੀਓ ਸੋਸ਼ਲ ਮੀਡੀਆ &lsquoਤੇ ਕਾਫੀ ਤੇਜ਼ੀ ਨਾਲ ਫੈਲ ਰਹੀ ਹੈ।
ਜਿਕਰਯੋਗ ਹੈ ਕਿ ਪੰਜਾਬ &lsquoਚ 19 ਮਈ ਨੂੰ ਚੋਣਾਂ ਕਰਵਾਈਆਂ ਜਾਣਗੀਆਂ ਤੇ ਸੂਬੇ &lsquoਚ ਕੁੱਲ  2,03,74,375 ਵੋਟਰ ਹਨ। ਜਿਸ &lsquoਚ 1,07,54,157 ਮਰਦ ਹਨ ਤੇ 96,19,711 ਔਰਤਾਂ ਹਨ। ਪੰਜਾਬ &lsquoਚ 14,460 ਪੋਲਿੰਗ ਕੇਂਦਰ ਹਨ ਤੇ 23,213 ਪੋਲਿੰਗ ਬੂਥ ਹਨ। ਜਿੰਨ੍ਹਾਂ &lsquoਚੋਂ 249 ਕ੍ਰਿਟੀਕਲ, 719 ਸੈਂਸਟਿਵ ਅਤੇ 509 ਹਾਇਪਰ-ਸੈਂਸਟਿਵ ਹਨ। ਸੂਬੇ &lsquoਚ ਵੋਟਾਂ ਵਾਲੇ ਦਿਨ 12002 ਬੂਥਾਂ ਤੋਂ ਵੈਬ-ਕਾਸਟਿੰਗ ਕੀਤੀ ਜਾਵੇਗੀ। ਜਦਕਿ ਵੋਟਾਂ ਦੀ ਗਿਣਤੀ ਮਿਤੀ 23 ਮਈ, 2019 (ਵੀਰਵਾਰ) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। 23 ਤਾਰੀਕ ਨੂੰ ਸਾਰੀ ਤਸਵੀਰ ਸਾਫ ਹੋ ਜਾਵੇਗੀ ਕਿ ਕੌਣ ਜਿੱਤਦਾ ਹੈ ਤੇ ਕੌਣ ਹਾਰ ਦਾ ਮੂੰਹ ਵੇਖਦਾ ਹੈ।