image caption:

ਰਾਹੁਲ ਗਾਂਧੀ ਨੇ ਕਿਹਾ- ਸਾਡੀ ਸਰਕਾਰ ਬਣੇਗੀ ਤਾਂ ਬੰਦ ਕਰ ਦਵਾਂਗੇ ਰਿਸ਼ਵਤਖੋਰੀ ਦੀ ਵਿਵਸਥਾ

ਕੁਸ਼ੀਨਗਰ: ਲੋਕ ਸਭਾ ਚੋਣਾਂ 2019 'ਚ ਭਾਜਪਾ ਨੂੰ ਸੱਤਾ ਤੋਂ ਬੇਦਖ਼ਲ ਕਰਨ ਦੀ ਤਿਆਰੀ 'ਚ ਲੱਗੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਦਆਵਾ ਹੈ ਕਿ ਕੇਂਦਰ 'ਚ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਰਿਸ਼ਵਤਖੋਰੀ ਲੈਣ ਤੇ ਦੇਣ ਦੀ ਵਿਵਸਥਾ ਨੂੰ ਬੰਦ ਕਰ ਦਿੱਤਾ ਜਾਵੇਗਾ। ਰਾਹੁਲ ਗਾਂਧੀ ਨੇ ਅੱਜ ਕੁਸ਼ੀਨਗਰ 'ਚ ਸੂਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਉਮੀਦਵਾਰ ਆਰਪੀਐੱਨ ਸਿੰਘ ਦੇ ਸਮਰਥਨ 'ਚ ਚੋਣ ਰੈਲੀ ਕੀਤੀ।
ਰਾਹੁਲ ਗਾਂਧੀ ਨੇ ਦੇਸ਼ 'ਚ ਵੱਧ ਰਹੇ ਭ੍ਰਿਸ਼ਟਚਾਰ ਦੇ ਮਾਮਲੇ 'ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਹਰ ਜਗ੍ਹਾਂ ਰਿਸ਼ਵਤ ਨਾਲ ਹੀ ਕੰਮ ਹੁੰਦਾ ਹੈ। ਕੇਂਦਰ 'ਚ ਸਾਡੀ ਸਰਕਾਰ ਬਣੇਗੀ ਤਾਂ ਇਸ 'ਤੇ ਸਖ਼ਤ ਨਾਲ ਰੋਕ ਲਗਾਈ ਜਾਵੇਗੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਨੌਜਵਾਨ ਤਾਂ ਚੀਨ ਤੇ ਜਾਪਾਨ ਦੀ ਤਰਜ਼ 'ਤੇ ਆਪਣਾ ਉਦਯੋਗ ਲਗਾਉਣਾ ਚਾਹੁੰਦਾ ਹੈ ਪਰ ਇੱਥੇ ਤਾਂ ਹਰ ਵਿਭਾਗ 'ਚ ਰਿਸ਼ਵਤ ਦੇਣ 'ਚ ਹੀ ਉਸ ਦੀ ਪੂੰਜੀ ਖ਼ਤਮ ਹੋ ਜਾਂਦੀ ਹੈ। ਮੇਰੀ ਸਰਕਾਰ 'ਚ ਤਾਂ ਇਹ ਵਿਵਸਥਾ ਖ਼ਤਮ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਤੇ ਸੀਐੱਮ ਯੋਗੀ ਅਦਿਤਿਆਨਾਥ ਨੇ ਪਡਰੌਨਾ ਦੀ ਚੀਨੀ ਮਿਲ ਨੂੰ ਸੌ ਦਿਨ 'ਚ ਚਲਾਉਣ ਦਾ ਝੂਠਾ ਵਅਦਾ ਕੀਤਾ। ਇਸ 56 ਇੰਚ ਵਾਲੇ ਚੌਕੀਦਾਰ ਨੇ ਪੂੰਜੀਪਤੀਆਂ ਦਾ ਪੰਜ ਲੱਖ 55 ਹਜ਼ਾਰ ਕਰੋੜ ਕਰਜ਼ ਮਾਫ਼ ਕਰ ਦਿੱਤਾ। ਨੋਟਬੰਦੀ ਕਰ ਆਮ ਆਦਮੀ ਨੂੰ ਲਾਈਨ 'ਚ ਖੜ੍ਹਾ ਕਰਵਾਇਆ। ਕਾਲਾ ਧਨ ਪੂੰਜੀਪਤੀ ਲੁੱਟ ਕੇ ਲੈ ਗਏ।
ਉਨ੍ਹਾਂ ਕਿਹਾ ਕਿ ਉਨ੍ਹਾਂ ਅਰਥ ਸ਼ਾਸਤਰੀਆਂ ਤੋਂ ਪੁੱਛਿਆ ਅਤੇ ਕਿਹਾ ਪੰਜ ਕਰੋੜ ਗ਼ਰੀਬ ਪਰਿਵਾਰਾਂ ਨੂੰ 72 ਹਜ਼ਾਰ ਰੁਪਏ ਦੇਣੇ ਹਨ। ਇਹ ਉਦੋਂ ਤਕ ਦੇਣੇ ਹਨ ਜਦੋਂ ਤਕ 12 ਹਜ਼ਾਰ ਰੁਪਏ ਮਹੀਨਾ ਦੀ ਇਨ੍ਹਾਂ ਦੀ ਆਮਦਨੀ ਨਹੀਂ ਹੋ ਜਾਂਦੀ। ਇਸ ਸਬੰਧ 'ਚ ਅਰਥ ਸ਼ਾਸਤਰੀਆਂ ਤੋਂ ਰਾਏ ਲਈ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੇ ਨੋਟ ਬੰਦੀ ਕੀਤੀ, ਜੀਐੱਸਟੀ ਲਗਾ ਆਮ ਆਦਮੀ ਨੇ ਮਾਲ ਖਰੀਦਣਾ ਬੰਦ ਕੀਤਾ, ਦੁਕਾਨਾਂ ਬੰਦ ਹੋਈਆਂ, ਫੈਕਟਰੀਆਂ ਬੰਦ ਹੋ ਗਈਆਂ।