image caption:

ਪ੍ਰਤੀਕਿਰਿਆ ਤੋਂ ਡਰੀ ਭਾਜਪਾ ਵੱਲੋਂ ਸਾਧਵੀ ਪ੍ਰਗਿਆ ਨੂੰ 19 ਤੱਕ ਮੂੰਹ ਬੰਦ ਰੱਖਣ ਦੀ ਸਲਾਹ

ਭੋਪਾਲ- ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਦੇ ਵਿਵਾਦਤ ਬਿਆਨਾਂ ਬਾਰੇ ਪਾਰਟੀ ਚੌਕਸੀ ਵਰਤ ਰਹੀ ਹੈ। ਪਾਰਟੀ ਨੇ ਉਨ੍ਹਾਂ ਨੂੰ ਆਖਰੀ ਗੇੜ ਦੀ ਚੋਣ ਖਤਮ ਹੋਣ ਤੱਕ ਵਿਵਾਦਤ ਬਿਆਨਬਾਜ਼ੀ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਵਰਨਣ ਯੋਗ ਹੈ ਕਿ ਵਿਵਾਦਤ ਬਿਆਨਬਾਜ਼ੀ 'ਤੇ ਚੋਣ ਕਮਿਸ਼ਨ ਨੇ ਉਸ ਦੇ ਖਿਲਾਫ ਕਾਰਵਾਈ ਕੀਤੀ ਸੀ। ਚੋਣ ਮੁਹਿੰਮ ਦੌਰਾਨ ਸਾਧਵੀ ਨੇ ਮੁੰਬਈ ਦੇ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਹੇਮੰਤ ਕਰਕਰੇ ਬਾਰੇ ਜਿਹੜਾ &lsquoਸਰਾਪ ਨਾਲ ਮੌਤ ਦਾ ਬਿਆਨ' ਦਿੱਤਾ ਸੀ, ਉਸ ਨਾਲ ਪਾਰਟੀ ਨੂੰ ਨੁਕਸਾਨ ਹੋਇਆ ਹੈ। ਖਾਸ ਤੌਰ 'ਤੇ ਮਹਾਰਾਸ਼ਟਰ 'ਚ ਵੀ ਇਸ ਦਾ ਅਸਰ ਦਿਖਾਈ ਦਿੱਤਾ ਹੈ ਅਤੇ ਮੱਧ ਪ੍ਰਦੇਸ਼ ਦੇ ਰਹਿਣ ਵਾਲਾ ਮਰਾਠੀ ਸਮਾਜ ਵੀ ਨਾਰਾਜ਼ ਹੋਇਆ ਹੈ। ਇਨ੍ਹਾਂ ਬਿਆਨਾਂ ਕਾਰਨ ਭਾਜਪਾ ਨੇ ਕੌਮੀ ਮੀਤ ਪ੍ਰਧਾਨ ਡਾ. ਵਿਨੇ ਸਹੰਸਰਬੁੱਧੇ ਤੇ ਸੀਨੀਅਰ ਨੇਤਾ ਓਪੀ ਮਾਥੁਰ 10 ਮਈ ਤੱਕ ਭੋਪਾਲ 'ਚ ਡਟੇ ਰਹੇ। ਇਨ੍ਹਾਂ ਹਾਲਾਤ ਵਿੱਚ ਪਾਰਟੀ ਨੇ ਪ੍ਰਗਿਆ ਨੂੰ ਆਖਰੀ ਗੇੜ ਦੀ ਪੋਲਿੰਗ 19 ਮਈ ਤੱਕ ਮੌਨ ਰਹਿਣ ਦਾ ਇਸ਼ਾਰਾ ਕੀਤਾ ਹੈ। ਏਨਾ ਹੀ ਨਹੀਂ ਉਨ੍ਹਾਂ ਨਾਲ ਰਹਿਣ ਵਾਲਿਆਂ ਨੂੰ ਕਿਹਾ ਗਿਆ ਹੈ ਕਿ ਸਾਧਵੀ ਮੀਡੀਆ ਨਾਲ ਗੈਰ ਜ਼ਰੂਰੀ ਗੱਲ ਨਾ ਕਰੇ। 19 ਮਈ ਦੇ ਆਖਰੀ ਗੇੜ ਦੀ ਵੋਟਿੰਗ ਤੱਕ ਕਿਸੇ ਤਰ੍ਹਾਂ ਦੀ ਵਿਵਾਦਤ ਬਿਆਨਬਾਜ਼ੀ ਤੋਂ ਬਚਣ।