image caption:

ਜਿੱਤ ਦੀ ਵੱਡੀ ਖੁਸ਼ੀ ਵਿੱਚ ਯੂ ਐੱਫ ਸੀ ਫਾਈਟਰ ਜੈਸਿਕਾ ਐਂਡ੍ਰੇਡ ਬੇਪਰਦਾ ਹੋ ਗਈ

ਪੈਰਿਸ- ਯੂ ਐੱਫ ਸੀ ਦੀ ਫੇਮਸ ਫਾਈਟਰ ਜੈਸਿਕਾ ਐਂਡ੍ਰੇਡ ਕੱਲ੍ਹ ਸਟ੍ਰਾਵੇਟ ਚੈਂਪੀਅਨ ਬਣ ਜਾਣ ਤੋਂ ਬਾਅਦ ਬੇਪਰਦਾ ਹੋ ਗਈ ਅਤੇ ਲੋਕ ਹੈਰਾਨ ਹੋਏ ਵੇਖਦੇ ਰਹਿ ਗਏ।
ਅਸਲ ਵਿੱਚ ਜੈਸਿਕਾ ਦੀ ਫਾਈਨਲ ਮੁਕਾਬਲੇ ਵਿੱਚ ਰੋਜ਼ ਨਮਾਜੁਨਸ ਦੇ ਨਾਲ ਫਾਈਟ ਹੋਈ ਸੀ। ਫਾਈਟ ਜਿੱਤਣ ਤੋਂ ਬਾਅਦ ਜੈਸਿਕਾ ਨੇ ਇਕੱਲੀ ਬੈਲਟ ਨਾਲ ਬੇਪਰਦ ਹੋ ਕੇ ਫੋਟੋ ਖਿਚਵਾ ਲਈ। ਜੈਸਿਕਾ ਐਂਡ੍ਰੇਡ ਨਾਮਜੂਨਸ, ਜੋਆਨਾ ਜੇਡ੍ਰੇਜਸਕੀ ਤੇ ਕਾਰਲਾ ਐਸਪਾਰਜਾ ਤੋਂ ਬਾਅਦ ਇਹ ਖਿਤਾਬ ਜਿੱਤਣ ਵਾਲੀ ਚੌਥੀ ਮਹਿਲਾ ਬਣ ਗਈ ਹੈ। ਉਸ ਨੇ ਜਿੱਤ ਤੋਂ ਬਾਅਦ ਇੰਸਟਾਗ੍ਰਾਮ 'ਤੇ ਆਪਣੇ 2.3 ਲੱਖ ਪ੍ਰਸ਼ੰਸਕਾਂ ਲਈ ਇਹ ਫੋਟੋ ਪਾਈ, ਜਿਸ ਨੂੰ ਕੁਝ ਹੀ ਘੰਟਿਆਂ ਵਿੱਚ ਚਾਲੀ ਹਜ਼ਾਰ ਤੋਂ ਜ਼ਿਆਦਾ ਲਾਈਕਸ ਆ ਗਏ। ਉਸ ਦੇ ਪ੍ਰਸ਼ੰਸਕਾਂ ਨੇ ਫੋਟੋਸ਼ੂਟ ਲਈ ਜਿੱਥੇ ਉਸ ਦੀ ਤਾਰੀਫ ਕੀਤੀ, ਉਥੇ ਕੁਝ ਪ੍ਰਸ਼ੰਸਕ ਇਸ ਤਰ੍ਹਾਂ ਦੇ ਸਨ, ਜਿਨ੍ਹਾਂ ਨੂੰ ਜੈਸਿਕਾ ਦੀ ਇਹ ਹਰਕਤ ਪਸੰਦ ਨਹੀਂ ਆਈ। ਉਨ੍ਹਾਂ ਨੇ ਸਿਰਫ ਫਾਈਟਿੰਗ 'ਤੇ ਹੀ ਧਿਆਨ ਦੇਣ ਲਈ ਕਿਹਾ। ਯੂ ਐੱਫ ਸੀ ਸਟਾਰ ਵੱਲੋਂ ਗਲੈਮਰ ਦੇ ਖੇਤਰ ਵਿੱਚ ਇਹ ਨਵਾਂ ਕਦਮ ਨਹੀਂ ਹੈ। ਇਸ ਤੋਂ ਪਹਿਲਾਂ ਰੌਂਡਾ ਰੋਜ਼ੀ ਤੇ ਪੇਜੇ ਨਵਜੇਂਟ ਵੀ ਬਿਕਨੀ ਅਤੇ ਲਿੰਗਰੀ ਫੋਟੋਸ਼ੂਟ ਕਰਵਾ ਚੁੱਕੀਆਂ ਹਨ। ਅਜੇ ਬੀਤੇ ਦਿਨੀਂ ਪੇਜੇ ਨੇ ਮਸ਼ਹੂਰ ਖੇਡ ਮੈਗਜ਼ੀਨ ਐੱਸ ਆਈ ਲਈ ਮਿਆਮੀ ਬੀਚ 'ਤੇ ਸਵਿਮਸੂਟ ਫੋਟੋ ਕਰਵਾਇਾ ਸੀ।
ਫੋਟੋਸ਼ੂਟ ਬਾਰੇ ਗੱਲ ਕਰਦੇ ਹੋਏ ਪੇਜੇ ਨੇ ਕਿਹਾ ਸੀ ਕਿ ਮੈਂ ਹਮੇਸ਼ਾ ਇਸ ਤਰ੍ਹਾਂ ਦੇ ਕਿਸੇ ਵੀ ਮੌਕੇ ਲਈ ਹਾਂ ਕਿਹਾ ਹੈ, ਜੋ ਮੇਰੇ ਰਸਤੇ ਵਿੱਚ ਆਇਆ ਹੈ। ਬੇਸ਼ੱਕ ਮੇਰੀ ਇਹ ਦਿਲੋਂ ਖੁਵਾਹਿਸ਼ ਹੈ, ਪਰ ਜ਼ਿਆਦਾਤਰ ਚੀਜ਼ਾਂ ਜੋ ਆਉਂਦੀਆਂ ਹਨ, ਉਹ ਚੀਜ਼ਾਂ ਹਨ, ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਇੱਕ ਪੇਸ਼ੇਵਰ ਫਾਈਟਰ ਹਾਂ, ਪਰ ਮੈਂ ਅਸਲ ਵਿੱਚ ਲੜਕੀ ਵੀ ਹਾਂ। ਇਹ ਦੋਵੇਂ ਚੀਜ਼ਾਂ ਇਕੱਠੀਆਂ ਵੀ ਚੱਲ ਸਕਦੀਆਂ ਹਨ।