image caption:

ਕੌਮਾਂਤਰੀ ਭਲਵਾਨ ਬਬੀਤਾ ਫੋਗਾਟ, ਵਿਵੇਕ ਸੁਹਾਗ ਨਾਲ ਕਰੇਗੀ ਵਿਆਹ

ਚਰਖੀ ਦਾਦਰੀ-  ਅਰਜੁਨ ਐਵਾਰਡੀ ਭਲਵਾਨ ਬਬੀਤਾ ਫੋਗਾਟ ਨੇ ਨਜਫ਼ਗੜ੍ਹ ਵਿਚ ਰਹਿਣ ਵਾਲੇ ਹਿੰਦ ਕੇਸਰੀ ਭਲਵਾਨ ਵਿਵੇਕ ਸੁਹਾਗ ਨੂੰ ਜੀਵਨ ਸਾਥੀ ਚੁਣਿਆ ਹੈ। ਦੋਵੇਂ ਪਰਿਵਾਰਾਂ ਨੇ ਰਿਸ਼ਤਾ ਪੱਕਾ ਕਰ ਦਿੱਤਾ ਹੈ। ਬਬੀਤਾ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਬਬੀਤਾ ਨੇ Îਇਕ ਫ਼ੋਟੋ ਸ਼ੇਅਰ ਕੀਤੀ। ਇਸ ਵਿਚ ਬਬੀਤਾ ਦੇ ਪਿਤਾ ਅਤੇ ਚਾਚਾ ਵਿਵੇਕ ਨੂੰ ਆਸ਼ੀਰਵਾਦ ਦਿੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਲਿਖਿਆ, ਵਿਵੇਕ ਜਦੋਂ ਤੁਹਾਨੂੰ ਮੇਰੇ ਪਿਤਾ ਕੋਲੋਂ ਆਸ਼ੀਰਵਾਦ ਮਿਲ ਜਾਵੇ ਤਾਂ ਸਮਝੋ ਕਿ ਇਹ ਆਫ਼ੀਸ਼ਿਅਲ ਹੈ। ਵਿਵੇਕ ਮੂਲ ਤੌਰ 'ਤੇ ਝੱਜਰ ਦੇ ਪਿੰਡ ਮਾਤਨਹੇਲ ਦੇ ਹਨ। ਚਰਖੀ ਦਾਦਰੀ ਦੇ ਬਲਾਲੀ ਨਿਵਾਸੀ ਬਬੀਤਾ ਦੀ ਮਾਂ ਦਯਾ ਕੌਰ ਨੇ ਕਿਹਾ ਕਿ ਦੋਵੇਂ ਚੰਗੇ ਦੋਸਤ ਹਨ ਅਤੇ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ। ਦੋਵਾਂ ਦਾ ਵਿਆਹ ਇਸੇ ਸਾਲ ਕੀਤਾ ਜਾਵੇਗਾ।