image caption:

ਕੋਹਲੀ ਦੀ ਕਾਰ ਦਾ ਕੱਟਿਆ ਚਲਾਨ, ਕਾਰਨ ਜਾਣ ਹੋ ਜਾਓਗੇ ਹੈਰਾਨ

ਗੁਰੂਗ੍ਰਾਮ: ਟੀਮ ਇੰਡੀਆ ਵੱਲੋਂ ਵਿਸ਼ਵ ਕੱਪ 2019 &lsquoਚ ਪਹਿਲੀ ਜਿੱਤ ਨਾਲ ਵਿਰਾਟ ਕੋਹਲੀ ਐਂਡ ਬਿਗ੍ਰੇਡ ਨੇ ਸ਼ਾਨਦਾਰ ਆਗਾਜ਼ ਕੀਤਾ ਹੈ ਪਰ ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਦੀ ਕਾਰ ਦਾ ਚਲਾਨ ਵੀ ਕੱਟਿਆ ਗਿਆ। ਕੋਹਲੀ ਦੇ ਗੁਰੂਗ੍ਰਾਮ ਦੇ ਡੀਐਲਐਫ- ਫੇਜ਼ 1 ਦੇ ਘਰ ਬਾਹਰ ਪੀਣ ਵਾਲੀ ਪਾਣੀ ਨਾਲ ਕਾਰ ਧੋਣ ਕਾਰਨ ਚਲਾਨ ਕੱਟਿਆ ਗਿਆ।

ਕੋਹਲੀ ਦੇ ਘਰ &lsquoਚ ਦੋ ਐਸਯੂਵੀ ਸਮੇਤ 6-7 ਗੱਡੀਆਂ ਹਨ ਜਿਨ੍ਹਾਂ ਨੂੰ ਸਾਫ਼ ਕਰਨ ਲਈ ਕਰੀਬ ਇੱਕ ਹਜ਼ਾਰ ਲੀਟਰ ਪਾਣੀ ਦੀ ਬਰਬਾਦੀ ਕੀਤੀ ਜਾਂਦੀ ਹੈ। ਇਸ ਦੀ ਸ਼ਿਕਾਇਤ ਨਿਗਮ ਨੂੰ ਪਹਿਲਾਂ ਵੀ ਕਈ ਵਾਰ ਮਿਲ ਚੁੱਕੀ ਹੈ। ਜਦੋਂ ਨਿਗਮ ਦੀ ਟੀਮ ਮੌਕੇ &lsquoਤੇ ਪਹੁੰਚੀ ਤਾਂ ਕੋਹਲੀ ਦੇ ਘਰ ਬਾਹਰ ਨਿੱਜੀ ਸਹਾਇਕ ਦੀਪਕ ਗੱਡੀ ਧੋਂਦੇ ਹੋਏ ਮਿਲਿਆ।

ਇਸ ਦੌਰਾਨ ਨਿਗਮ ਅਧਿਕਾਰੀਆਂ ਨੇ ਉਸ ਦੀਆਂ ਤਸਵੀਰਾਂ ਕਲਿੱਕ ਕਰ ਲਈਆਂ ਤੇ ਉਸ ਦਾ 500 ਰੁਪਏ ਦਾ ਚਲਾਨ ਕਰ ਦਿੱਤਾ। ਨਿਗਮ ਅਧਿਕਾਰੀ ਨੇ ਕੋਹਲੀ ਦੇ ਨਾਲ ਹੋਰ ਵੀ ਕਈ ਲੋਕਾਂ ਦੇ ਚਲਾਨ ਕੀਤੇ। ਡੀਐਲਐਫ 1,2 ਤੇ 3 &lsquoਚ ਗਰਮੀ ਕਰਕੇ ਪਾਣੀ ਦੀ ਕਮੀ ਲੋਕਾਂ ਦੀ ਸਮੱਸਿਆ ਬਣੀ ਹੋਈ ਹੈ।