image caption:

ਗੁਜਰਾਤ ਕੋਰਟ ਤੋਂ ਮਾਣਹਾਨੀ ਮਾਮਲੇ 'ਚ ਰਾਹੁਲ ਨੂੰ ਸੰਮਨ ਜਾਰੀ

ਅਹਿਮਦਾਬਾਦ : ਅਹਿਮਦਾਬਾਦ ਮੈਟ੍ਰੋਪੋਲੀਟਨ ਅਦਾਲਤ ਨੇ ਕਾਂਗਰਸ ਨੇਤਾ ਨੂੰ ਸੰਮਨ ਜਾਰੀ ਕਰ ਕੇ ਨੌਂ ਅਗਸਤ ਨੂੰ ਹਾਜ਼ਰ ਹੋਣ ਲਈ ਕਿਹਾ ਹੈ। ਲੋਕ ਸਭਾ ਚੋਣ ਪ੍ਰਚਾਰ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਾਂਗਰਸ ਨੇਤਾ ਨੇ ਹੱਤਿਆ ਦਾ ਦੋਸ਼ੀ ਦੱਸਿਆ ਸੀ। ਇਸੇ ਨੂੰ ਲੈ ਕੇ ਸਥਾਨਕ ਭਾਜਪਾ ਨੇਤਾ ਨੇ ਕਾਂਗਰਸ ਨੇਤਾ ਖ਼ਿਲਾਫ਼ ਮਾਣਹਾਨੀ ਦਾ ਮਾਮਲਾ ਦਾਖ਼ਲ ਕੀਤਾ ਹੋਇਆ ਹੈ। ਕਾਂਗਰਸ ਨੇ ਦੇ ਪੇਸ਼ ਨਾ ਹੋਣ ਤੋਂ ਬਾਅਦ ਦੂਜਾ ਸੰਮਨ ਭੇਜਿਆ ਗਿਆ ਹੈ।

ਰਾਹੁਲ ਨੇ ਮੱਧ ਪ੍ਰਦੇਸ਼ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸ਼ਾਹ ਨੂੰ ਹੱਤਿਆ ਦਾ ਦੋਸ਼ੀ ਦੱਸਿਆ ਸੀ। ਰਾਹੁਲ ਨੇ ਉਨ੍ਹਾਂ ਦੇ ਪੁੱਤਰ ਜੈ ਸ਼ਾਹ 'ਤੇ ਵੀ ਭਿ੍ਸ਼ਟਾਚਾਰ ਦੇ ਦੋਸ਼ ਲਗਾਏ ਸਨ। ਰਾਹੁਲ ਨੇ ਕਿਹਾ ਸੀ ਕਿ ਜੈ ਸ਼ਾਹ ਜਾਦੂਗਰ ਹਨ। ਉਨ੍ਹਾਂ ਨੇ ਤਿੰਨ ਮਹੀਨੇ 'ਚ 50 ਹਜ਼ਾਰ ਤੋਂ 80 ਹਜ਼ਾਰ ਕਰੋੜ ਬਣਾ ਲਏ ਹਨ। ਰਾਹੁਲ ਗਾਂਧੀ ਦੇ ਵਿਵਾਦਤ ਬਿਆਨ ਨੂੰ ਲੈ ਕੇ ਅਹਿਮਦਾਬਾਦ ਦੇ ਭਾਜਪਾ ਨੇਤਾ ਤੇ ਕੌਂਸਲਰ ਕ੍ਰਿਸ਼ਨਵਦਨ ਬ੍ਰਹਮਭੱਟ ਨੇ ਨਾਰਾਜ਼ਗੀ ਪ੍ਰਗਟਾਈ ਸੀ ਤੇ ਅਦਾਲਤ 'ਚ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ।

ਸਾਲ 2005 ਦੇ ਸੋਹਰਾਬੁੱਦੀਨ ਸ਼ੇਖ ਫਰਜ਼ੀ ਮੁਕਾਬਲਾ ਮਾਮਲੇ 'ਚ ਅਮਿਤ ਸ਼ਾਹ ਦਾ ਨਾਂ ਆਇਆ ਸੀ। ਹਾਲਾਂਕਿ 2004 'ਚ ਅਦਾਲਤ ਨੇ ਸਬੂਤਾਂ ਤੇ ਗਵਾਹਾਂ ਦੀ ਕਮੀ 'ਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ।