image caption:

ਧੋਨੀ ਦੇ ਸੰਨਿਆਸ ਨੂੰ ਲੈ ਕੇ BCCI ਨੇ ਦਿੱਤਾ ਵੱਡਾ ਬਿਆਨ

ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਨੂੰ ਲੈ ਕੇ ਕਾਫ਼ੀ ਗੱਲਾਂ ਕਹੀਆਂ ਜਾ ਰਹੀਆਂ ਹਨ । ਇਸ ਵਿੱਚ ਕਿਹਾ ਜਾ ਰਿਹਾ ਹੈ ਕਿ ਉਹ ਜਲ&zwjਦ ਹੀ ਵਨਡੇ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ । ਧੋਨੀ ਦੇ ਸੰਨਿਆਸ ਨੂੰ ਲੈ ਕੇ BCCI ਦੇ ਅਧਿਕਾਰੀਆਂ ਸੀਕੇ ਖੰਨਾ ਅਤੇ ਕਮੇਟੀ ਦੀ ਮੈਂਬਰ ਡਾਇਨਾ ਇਡੁਲਜੀ&zwj ਨੇ ਵੀ ਇਸ &lsquoਤੇ ਪ੍ਰਤੀਕ੍ਰਿਆ ਦਿੱਤੀ ਹੈ ।  ਉਨ੍ਹਾਂ ਨੇ ਵਿਸ਼ਵ ਕੱਪ 2019 ਵਿਚ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਵੀ ਤਾਰੀਫ ਕੀਤੀ ਅਤੇ ਸੈਮੀਫਾਈਨਲ ਵਿੱਚ ਮਿਲੀ ਹਾਰ ਨੂੰ ਨਿਰਾਸ਼ਾਜਨਕ ਦੱਸਿਆ ।  ਜ਼ਿਕਰਯੋਗ ਹੈ ਕਿ ਕ੍ਰਿਕਟ ਵਿਸ਼ਵ ਕੱਪ 2019 ਦੇ ਪਹਿਲੇ ਸੈਮੀਫਾਈਨਲ ਵਿੱਚ &zwjਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਨਾਲ ਹਰਾਇਆ ਸੀ ।  ਜਿਸਦੇ ਚੱਲਦਿਆਂ ਭਾਰਤੀ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਸੀ ।
ਧੋਨੀ ਦੇ ਸਨਿਆਸ ਬਾਰੇ ਬੋਲਦਿਆਂ ਡਾਇਨਾ ਇਡੁਲਜੀ&zwj ਨੇ ਕਿਹਾ ਕਿ ਪੂਰੇ ਟੂਰਨਾਮੈਂਟ ਵਿੱਚ ਧੋਨੀ ਦਾ ਪ੍ਰਦਰਸ਼ਨ ਬਹੁਤ ਵਧੀਆ ਸੀ । ਜਿਸਦੀ ਉਹ ਬਹੁਤ ਜ਼ਿਆਦਾ ਤਾਰੀਫ ਕਰਦੀ ਹੈ ।  ਉਨ੍ਹਾਂ ਨੇ ਕਿਹਾ ਕਿ ਸਨਿਆਸ ਲੈਣਾ ਹਰ ਇੱਕ ਖਿਡਾਰੀ ਦਾ ਨਿੱਜੀ ਦਾ ਫੈਸਲਾ ਹੈ । ਉਨ੍ਹਾਂ ਕਿਹਾ ਕਿ ਸਿਰਫ ਖਿਡਾਰੀ ਨੂੰ ਹੀ ਪਤਾ ਹੁੰਦਾ ਹੈ ਕਿ ਉਸਦਾ ਸਰੀਰ ਹੁਣ ਕਿਸ ਤਰ੍ਹਾਂ ਦਾ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਧੋਨੀ ਵਿਚ ਹਾਲੇ ਕਾਫ਼ੀ ਕ੍ਰਿਕਟ ਬਚੀ ਹੈ ਅਤੇ ਟੀਮ ਨੌਜਵਾਨ ਖਿਡਾਰੀਆਂ ਨੂੰ ਹਾਲੇ ਸਹੀ ਰਸਤਾ ਦਿਖਾਉਣ ਦੀ ਜ਼ਰੂਰਤ ਹੈ ।  ਭਾਰਤੀ ਟੀਮ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਬਹੁਤ ਵਧੀਆ ਸੀ । ਉਨ੍ਹਾਂ ਕਿਹਾ ਕਿ ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਟੀਮ ਬੈਕਫੁਟ &lsquoਤੇ ਆ ਗਈ, ਪਰ ਰਵਿੰਦਰ ਜਡੇਜਾ ਅਤੇ ਧੋਨੀ ਨੇ ਵਾਪਸੀ ਕਰਵਾਈ ।