image caption:

ਪਤਨੀ ਵਲੋਂ ਵਾਰ ਵਾਰ ਕਹਿਣ 'ਤੇ ਖਰੀਦਿਆ ਲਾਟਰੀ ਟਿਕਟ, ਬਣਿਆ ਕਰੋੜਪਤੀ

ਚੰਡੀਗੜ੍ਹ-  ਕਿਸੇ ਵਿਅਅਕਤੀ ਦੀ ਕਿਸਮਤ ਕਦੋਂ ਬਦਲ ਜਾਵੇ ਕਿਹਾ ਨਹੀਂ ਜਾ ਸਕਦਾ। ਚੰਡੀਗੜ੍ਹ ਦੇ ਕੋਲ ਸਥਿਤ ਮੋਹਾਲੀ ਦੇ ਖਰੜ ਨਿਵਾਸੀ ਇੱਕ ਵਿਅਕਤੀ ਨੇ ਪਤਨੀ ਦੇ ਵਾਰ ਵਾਰ ਜ਼ਿੱਦ ਕਰਨ 'ਤੇ ਪੰਜਬ ਲਾਟਰੀ ਦੇ ਸਾਵਨ ਬੰਪਰ ਦਾ Îਟਿਕਟ ਖਰੀਦਿਆ। ਇਸ ਦੇ ਨਾਲ ਹੀ ਉਸ ਦੀ ਕਿਸਮਤ ਦੇ ਦਰਵਾਜ਼ੇ ਖੁਲ੍ਹ ਗਏ ਅਤੇ ਉਸ ਦਾ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ। ਦੋਵੇਂ ਪਤੀ-ਪਤਨੀ ਚੰਡੀਗੜ੍ਹ ਪੀਜੀਆਈ ਵਿਚ ਕੰਮ ਕਰਦੇ ਹਨ। ਖਰੜ ਨਿਵਾਸੀ ਜੌਰਜ ਮਸੀਹ ਅਤੇ ਉਨ੍ਹਾਂ ਦੀ ਪਤਨੀ ਸੁਮਨ ਪ੍ਰਿਆ  ਚੰਡੀਗੜ੍ਹ ਪੀਜੀਆਈ ਵਿਚ ਤੈਨਾਤ ਹਨ। ਉਹ ਪੀਜੀਆਈ ਵਿਚ ਸੀਨੀਅਰ ਨਰਸਿੰਗ ਕਰਮੀ ਦੇ ਤੌਰ 'ਤੇ ਸੇਵਾਵਾਂ ਦੇ ਰਹੇ ਹਨ। ਜਾਰਜ ਮਸੀਹ ਨੇ ਦੱਸਿਆ ਕਿ ਉਸ ਨੂੰ ਵਾਰ ਵਾਰ ਪੰਜਾਬ ਲਾਟਰੀ ਦਾ Îਟਿਕਟ ਖਰੀਦਣ ਦੀ ਜ਼ਿੱਦ ਕਰਦੀ ਸੀ। ਇਸ ਤੋਂ ਬਾਅਦ ਜਾਰਜ ਨੇ ਸਾਵਨ ਬੰਪਰ ਦੀਆਂ ਦੋ ਟਿਕਟਾਂ ਖਰੀਦੀਆਂ। ਆਖਰ ਕਿਸਮਤ ਚਮਕੀ ਅਤੇ ਸੁਮਨ ਪ੍ਰਿਆ ਦਾ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ। ਜਾਰਜ ਮਸੀਹ ਨੇ ਦੱਸਿਆ ਕਿ ਆਮ ਤੌਰ 'ਤੇ ਉਹ ਅਪਣੇ ਚੰਡੀਗੜ੍ਹ ਦੇ ਦੋਸਤਾਂ ਅਤੇ ਪੀਜੀਆਈ ਵਿਚ ਅਪਣੇ ਸੀਨੀਅਰ ਅਧਿਕਾਰੀਆਂ ਦੇ ਲਈ ਲਾਟਰੀ ਟਿਕਟ ਖਰੀਦਦਾ ਸੀ। ਲੇਕਿਨ ਉਸ ਨੇ ਕਦੇ ਅਪਣੇ ਲਈ ਲਾਟਰੀ ਦਾ Îਿਟਕਟ ਨਹਂੀ ਖਰੀਦਿਆ । ਦੱਸ ਦੇਈਏ ਕਿ ਚੰਡੀਗੜ੍ਹ ਵਿਚ ਲਾਟਰੀ 'ਤੇ ਪਾਬੰਦੀ ਹੈ। ਇਸ ਲਾਟਰੀ Îਨਿਕਲਣ ਨਾਲ ਦੋਵੇਂ Îਇੱਕ ਵਧੀਆ ਘਰ ਖਰੀਦਣਗੇ। ਬਾਕੀ ਬਚੀ ਰਕਮ ਉਹ ਦੋਵੇਂ ਬੇਟਿਆਂ ਦੀ ਪੜ੍ਹਾਈ ਲਈ ਬਚਾ ਕੇ ਰੱਖਣਗੇ।