image caption:

ਪਾਕਿਸਤਾਨ ਟੀਮ ਦੀ ਕਮਾਨ ਸੰਭਾਲਣਗੇ ਮਿਸਬਾਹ ਉਲ ਹਕ : ਪੀ.ਸੀ.ਬੀ.

ਆਈ.ਸੀ.ਸੀ. ਵਰਲਡ ਕੱਪ 2019 &lsquoਚ ਪਾਕਿਸਤਾਨ ਕ੍ਰਿਕਟ ਟੀਮ ਦਾ ਪ੍ਰਦਰਸ਼ਨ ਬੜਾ ਹੀ ਖ਼ਰਾਬ ਸੀ, ਜਿਸ ਕਰਕੇ ਟੀਮ ਸੈਮੀਫਾਈਨਲ ਤੱਕ ਵੀ ਨਹੀਂ ਪਹੁੰਚ ਸਕੀ। ਇਸ ਤੋਂ ਬਾਅਦ ਹੀ ਪਾਕਿਸਤਾਨ ਟੀਮ ਦੇ ਕਪਤਾਨ ਸਰਫ਼ਰਾਜ਼ ਅਹਿਮਦ ਦੀ ਕਰੜੀ ਆਲੋਚਨਾ ਕੀਤੀ ਗਈ ਅਤੇ ਕੋਚ ਮਿਕੀ ਆਰਥਰ ਦੀਆਂ ਸੇਵਾਵਾਂ &lsquoਤੇ ਵੀ ਰੋਕ ਲਾਉਣ ਲਈ ਕਿਹਾ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ ਹੁਣ ਨਵੇਂ ਕੋਚ ਦੀ ਤਲਾਸ਼ &lsquoਚ ਹੈ ਅਤੇ ਜਲਦੀ ਹੀ ਇਸ &lsquoਤੇ ਫ਼ੈਸਲਾ ਲਿਆ ਜਾ ਸਕਦਾ ਹੈ।
ਇਸ ਦੌਰਾਨ ਪਾਕਿਸਤਾਨ ਕ੍ਰਿਕਟ ਬੋਰਡ ਨੇ ਪਾਕਿਸਤਾਨ ਦੀ ਟੀਮ ਦੀ ਕਮਾਨ ਮਿਸਬਾਹ ਉਲ ਹਕ ਨੂੰ ਸੌਂਪ ਦਿੱਤੀ ਹੈ। ਪੀ.ਸੀ.ਬੀ. ਦਾ ਕਹਿਣਾ ਹੈ ਕਿ ਪਾਕਿਸਤਾਨ &lsquoਚ 17ਦਿਨਾਂ ਕੋਚਿੰਗ ਕੈਂਪ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੀ ਕੋਚਿੰਗ ਦੀ ਜ਼ਿੰਮੇਵਾਰੀ ਮਿਸਬਾਹ ਉਲ ਹਕ ਨੂੰ ਦਿੱਤੀ ਗਈ ਹੈ। ਇਹ ਇੱਕ ਪ੍ਰੀ-ਸੀਜ਼ਨ ਕੈਂਪ ਹੈ ਅਤੇ ਇਸ &lsquoਚ ਪਾਕਿਸਤਾਨ ਦੇ 20 ਕ੍ਰਿਕਟਰ ਹਿੱਸਾ ਲੈਣਗੇ।
ਪਾਕਿਸਤਾਨ &lsquoਚ 12 ਸਤੰਬਰ ਨੂੰ ਸ਼ੁਰੂ ਹੋਣ ਵਾਲੀ ਕਾਇਦੇ ਆਜ਼ਮ ਟ੍ਰਾਫ਼ੀ &lsquoਤੇ ਵੀ ਪਾਕਿਸਤਾਨ ਕ੍ਰਿਕਟ ਬੋਰਡ ਦੀ ਨਜ਼ਰ ਹੈ। ਇਸ ਕੈਂਪ, ਚ ਹਿੱਸਾ ਲੈਣ ਵਾਲੇ 20 ਖਿਡਾਰੀਆਂ ਵਿੱਚੋਂ 14 ਪੀ.ਸੀ.ਬੀ. ਵਲੋਂ ਚੁਣੇ ਗਏ ਖਿਡਾਰੀ ਹਨ। ਇਹ ਕੈਂਪ 22 ਅਗਸਤ ਤੋਂ 7 ਸਤੰਬਰ ਤੱਕ ਚੱਲੇਗਾ। ਇਸ ਕੈਂਪ ਦੀ ਪੂਰੀ ਜ਼ਿੰਮੇਵਾਰੀ ਮਿਸਬਾਹ ਉਲ ਹਕ ਨੂੰ ਦਿੱਤੀ ਗਈ ਹੈ। ਇਸ ਕੈਂਪ ਵਿੱਚ ਫਿਟਨੈਸ &lsquoਤੇ ਵੀ ਪੂਰਾ ਫੋਕਸ ਕੀਤਾ ਜਾਵੇਗਾ।
ਕੈਂਪ ਵਿੱਚ ਪਾਕਿਸਤਾਨੀ ਖਿਡਾਰੀ ਫ਼ੀਲਡਿੰਗ, ਡ੍ਰਿਲ, ਨੈਟ ਸੈਸ਼ਨ ਅਤੇ ਫਿਟਨੈੱਸ ਪ੍ਰੋਗਰਾਮ ਵੱਲ ਧਿਆਨ ਦੇਣਗੇ। ਪੀ.ਸੀ.ਬੀ. ਜਲਦੀ ਹੀ ਮਿਸਬਾਹ ਉਲ ਹਕ ਨੂੰ ਪਾਕਿਸਤਾਨ ਦੀ ਟੀਮ ਦਾ ਕੋਚ ਬਣਾ ਸੱਕਦੇ ਹਨ। ਦੱਸ ਦੇਈਏ ਕਿ ਮਿਸਬਾਹ ਉਲ ਹਕ ਪਾਕਿਸਤਾਨ ਟੀਮ ਦਾ ਕੋਚ ਬਣਨ ਦੀ ਦੌੜ ਵਿੱਚ ਸ਼ਾਮਲ ਹਨ। ਪਾਕਿਸਤਾਨੀ ਖਿਡਾਰੀਆਂ &lsquoਚ ਅਜ਼ਹਰ ਅਲੀ ਸਮਰਸੈਟ ਨਾਲ ਆਪਣਾ ਇਕਰਾਰਨਾਮਾ ਪੂਰਾ ਕਰਨ ਤੋਂ ਬਾਅਦ ਕੈਂਪ ਨਾਲ ਜੁੜਨਗੇ। ਜਦਕਿ ਮੁਹੰਮਦ ਆਮਿਰ, ਇਮਾਦ ਵਸੀਮ, ਬਾਬਰ ਆਜ਼ਮ ਅਤੇ ਫ਼ਖ਼ਰ ਜਮਾਂ ਨੂੰ ਵੀ ਆਪਣੀਆਂ-ਆਪਣੀਆਂ ਕਾਊਂਟੀ ਟੀਮਾਂ ਦਾ ਇਕਰਾਰਨਾਮਾ ਪੂਰਾ ਕਰਨ ਦੀ ਛੋਟ ਦਿੱਤੀ ਗਈ ਹੈ।
ਇਹ ਖਿਡਾਰੀ ਹੋਣਗੇ ਕੈਂਪ &lsquoਚ ਸ਼ਾਮਲ

ਕੇਂਦਰੀ ਇਕਰਾਰਨਾਮਾ : ਆਬਿਦ ਅਲੀ, ਅਸਦ ਸ਼ਫੀਕ, ਅਜ਼ਹਰ ਅਲੀ, ਹਾਰਿਸ ਸੋਹੇਲ, ਹਸਨ ਅਲੀ, ਇਮਾਮ ਉਲ ਹਕ, ਮੁਹੰਮਦ ਰਿਜ਼ਵਾਨ, ਸਰਫ਼ਰਾਜ਼ ਅਹਿਮਦ, ਸ਼ਾਦਾਬ ਖਾਨ, ਸ਼ਾਹੀਨ ਸ਼ਾਹ ਅਫਰੀਦੀ, ਸ਼ਾਨ ਮਸੂਦ, ਉਸਮਾਨ ਸ਼ਿਨਵਾਰੀ, ਵਹਾਬ ਰਿਆਜ਼, ਯਾਸਿਰ ਸ਼ਾਹ।

ਕੇਂਦਰੀ ਇਕਰਾਰਨਾਮਾ ਨਹੀਂ : ਆਸਿਫ਼ ਅਲੀ, ਬਿਲਾਲ ਆਸਿਫ਼, ਇਫ਼ਤਿਖ਼ਾਰ ਅਹਿਮਦ, ਮੀਰ ਹਮਜਾ, ਰਾਹਤ ਅਲੀ ਅਤੇ ਜਫ਼ਰ ਗੋਹਰ।