image caption:

ਵਾਇਰਲ ਵੀਡੀਓ ਨੇ ਰਾਤੋ-ਰਾਤ ਬਣਾਇਆ ਰਾਣੂ ਮੋਂਡਲ ਨੂੰ ਸਟਾਰ

ਮੁੰਬਈ : ਬੀਤੇ ਕੁਝ ਦਿਨ ਪਹਿਲਾਂ ਸਿੰਗਰ-ਕੰਪੋਜ਼ਰ ਹਿਮੇਸ਼ ਰੇਸ਼ਮੀਆ ਨੇ ਪੱਛਮੀ ਬੰਗਾਲ ਦੀ ਰਾਣੂ ਮੋਂਡਲ ਤੋਂ ਗਾਣਾ ਗਵਾਉਣ ਦਾ ਵਾਅਦਾ ਕੀਤਾ ਸੀ। ਹੁਣ ਉਨ੍ਹਾਂ ਨੇ ਆਪਣੇ ਇਸ ਵਾਅਦੇ ਨੂੰ ਪੂਰਾ ਵੀ ਕਰ ਦਿੱਤਾ ਹੈ। ਹਾਲ ਹੀ &lsquoਚ ਹਿਮੇਸ਼ ਰੇਸ਼ਮੀਆ ਨੇ ਸੋਸ਼ਲ ਮੀਡੀਆ &lsquoਤੇ ਵੀਡੀਓ ਪੋਸ਼ਟ ਕੀਤੀ ਹੈ ਜਿਸ &lsquoਚ ਤੁਸੀਂ ਰਾਣੂ  ਨੂੰ ਗਾਣੇ ਦੀ ਰਿਕਾਰਡਿੰਗ ਕਰਦੇ ਹੋਏ ਵੇਖ ਸਕਦੇ ਹੋ।

ਹਿਮੇਸ਼ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, &ldquoਮੇਰਾ ਨਵਾਂ ਗਾਣਾ ਤੇਰੀ ਮੇਰੀ ਕਹਾਨੀ ਰਿਕਾਰਡ ਕਰਦੇ ਹੋਏ ਮੈਨੂੰ ਬੇਹੱਦ ਖੁਸ਼ੀ ਹੋਈ। ਇਹ ਗਾਣਾ ਹੈਪੀ ਹਾਰਡੀ ਤੇ ਹੀਰ ਦਾ ਗਾਣਾ ਹੈ। ਰਾਣੂ ਮੋਂਡਲ ਦੀ ਖੂਬਸੂਰਤ ਆਵਾਜ਼ &lsquoਚ ਇਸ ਨੂੰ ਰਿਕਾਰਡ ਕੀਤਾ ਗਿਆ। ਤੁਹਾਡੇ ਸਾਰੇ ਸੁਪਨੇ ਹੁਣ ਪੂਰੇ ਹੋ ਸਕਦੇ ਹਨ ਜੇਕਰ ਤੁਸੀਂ ਉਨ੍ਹਾਂ ਨੂੰ ਪੂਰਾ ਕਰਨ ਦੀ ਚਾਹ ਰੱਖਦੇ ਹੋ। ਇੱਕ ਸਕਾਰਤਮਕ ਸੋਚ ਸਾਰੇ ਸੁਪਨਿਆਂ ਨੂੰ ਪੂਰਾ ਕਰ ਦਿੰਦੀ ਹੈ।&rdquo


ਜਦੋਂ ਰਾਣੂ ਮੋਂਡਲ ਦੀ ਰੇਲਵੇ ਸਟੇਸ਼ਨ &lsquoਤੇ ਗਾਣਾ ਗਾਉਣ ਦੀ ਵੀਡੀਓ ਵਾਇਰਲ ਹੋਈ ਸੀ ਤਾਂ ਹਿਮੇਸ਼ ਨੇ ਕਿਹਾ ਸੀ ਕਿ ਉਹ ਆਪਣੀ ਫ਼ਿਲਮ &lsquoਚ ਉਨ੍ਹਾਂ ਨੂੰ ਇੱਕ ਗਾਣਾ ਗਾਉਣ ਦਾ ਮੌਕਾ ਜ਼ਰੂਰ ਦੇਣਗੇ। ਇਸ ਦੇ ਨਾਲ ਹੀ ਹਿਮੇਸ਼ ਨੇ ਆਪਣਾ ਵਾਅਦਾ ਪੂਰਾ ਵੀ ਕੀਤਾ।