image caption:

ਅਭਿਨੇਤਰੀ ਮੀਰਾ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਹੋਟਲ ਦੀ ਖੋਲ੍ਹੀ ਪੋਲ

ਮੁੰਬਈ  : ਅਭਿਨੇਤਰੀ ਮੀਰਾ ਚੋਪੜਾ  ਨੇ ਅਹਿਮਦਾਬਾਦ ਦੇ ਇੱਕ ਮਸ਼ਹੂਰ ਹੋਟਲ ਵਿਚ ਖਰਾਬ ਖਾਣਾ ਪਰੋਸਣ ਦਾ ਵੀਡੀਓ ਸੋਸ਼ਲ ਮੀਡੀਆ ਵਿਚ ਸ਼ੇਅਰ ਕੀਤਾ ਹੈ। ਫਿਲਮੀ ਹੀਰੋਇਨ ਮੁਤਾਬਕ ਉਨ੍ਹਾਂ ਜੋ ਖਾਣਾ ਦਿੱਤਾ ਗਿਆ ਉਸ ਵਿਚ ਕੀੜੇ ਸੀ। ਜੋ ਵੀਡੀਓ ਮੀਰਾ ਚੋਪੜਾ ਨੇ ਅਪਣੇ ÎਿÂੰਸਟਾਗਰਾਮ 'ਤੇ ਸ਼ੇਅਰ ਕੀਤਾ ਹੈ ਉਸ ਵਿਚ ਖਾਣੇ ਦੀ ਪਲੇਟ ਵਿਚ ਕੀੜੇ ਚਲਦੇ ਹੋਏ ਨਜ਼ਰ ਆ ਰਹੇ ਹਨ।
ਅਭਿਨੇਤਰੀ ਮੀਰਾ ਚੋਪੜਾ ਇਸ ਵੀਡੀਓ ਬੈਕਗਰਾਊਂਡ ਵਿਚ ਬੋਲ ਰਹੀ ਹੈ, ਮੈਂ ਅਹਿਮਦਾਬਾਦ ਦੇ ਇੱਕ ਹੋਟਲ ਵਿਚ ਹਾਂ, ਮੈਂ ਰੂਮ ਸਰਵਿਸ ਤੋਂ ਖਾਣਾ ਮੰਗਵਾਇਆ ਹੈ। ਲੇਕਿਨ ਦੇਖੋ ਇਸ ਵਿਚ ਕੀ ਦਿਖ ਰਿਹਾ ਹੈ। ਜੋ ਮੈਂ ਪਹਿਲੀ ਵਾਰ ਅਪਣੇ ਖਾਣੇ ਵਿਚ ਦੇਖੇ। ਮੈਂ ਇੱਥੇ ਰੁਕਣ ਦੇ ਬਹੁਤ ਪੈਸੇ ਦੇ ਰਹੀ ਹਾਂ। ਇੱਥੇ ਹਰ ਚੀਜ਼ ਦੇ ਲਈ ਬਹੁਤ ਜ਼ਿਆਦਾ ਕੀਮਤ ਹੈ। ਮੈਂ ਪਿਛਲੇ ਇੱਕ ਹਫ਼ਤੇ ਤੋਂ ਇੱਥੇ ਹਾਂ ਅਤੇ ਜਦੋਂ ਤੋਂ ਆਈ ਹਾਂ, ਤਦ ਤੋਂ ਬਿਮਾਰ ਹਾਂ ਅਤੇ ਮੈਨੂੰ ਹੁਣ ਸਮਝ ਆ ਰਿਹ ਹੈ ਕਿ ਮੈਂ Îਇੱਥੇ ਆ ਕੇ ਕਿਉਂ ਬਿਮਾਰ ਹੋ ਗਈ। ਇਸ ਨੂੰ ਅਸੀਂ ਲੋਕ ਇਗਨੋਰ ਨਹੀਂ ਕਰ ਸਕਦੇ। ਫਿਲਹਾਲ ਇਸ ਵੀਡੀਓ ਨੂੰ ਲੈ ਕੇ ਹੋਟਲ ਵਲੋਂ ਕੋਈ ਵੀ ਸਫਾਈ ਨਹੀਂ ਆਈ ਹੈ। ਇਹ ਵੀਡੀਓ ਕੁਝ ਹੀ ਦੇਰ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।