image caption: ਜਥੇਦਾਰ ਮਹਿੰਦਰ ਸਿੰਘ ਖਹਿਰਾ

ਹਿੰਦੂ ਸ਼ਬਦ ਨਾ ਵੇਦ, ਨਾ ਪੁਰਾਣ, ਨਾ ਗੀਤਾ, ਨਾ ਉਪਨਿਸ਼ਦ ਅਤੇ ਕਿਤੇ ਸਿਮਰਿਤੀਆਂ ਵਿੱਚ ਵੀ ਨਹੀਂ ਹੈ ....

ਸਤਿਕਾਰ ਯੋਗ ਸੰਪਾਦਕ ਜੀ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

  ਹਿੰਦੂਇਜ਼ਮ ਦਾ ਪ੍ਰਚਾਰ ਕਰਨ ਵਾਲੇ ਇਕ ਟੀ.ਵੀ. ਚੈਨਲ ਉੱਤੇ 16 ਅਗਸਤ ਦੀ ਸ਼ਾਮ ਨੂੰ 2 ਸਿੱਖ ਵੀਰਾਂ ਵੱਲੋਂ ਭਗਵੰਤ ਮਾਨ ਦੇ ਦਿੱਲੀ ਪਾਰਲੀਮੈਂਟ ਵਿੱਚ ਦਿੱਤੇ ਭਾਸ਼ਣ ਨੂੰ ਆਧਾਰ ਬਣਾ ਕੇ ਵਿਚਾਰ ਚਰਚਾ ਕੀਤੀ ਗਈ। ਇਸ ਵਿਚਾਰ ਚਰਚਾ ਵਿੱਚ ਭਗਵੰਤ ਮਾਨ ਵੱਲੋਂ ਦਾਮੋਦਰ ਸਾਵਰਕਰ ਬਾਰੇ ਦਿੱਤੇ ਉਸ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ ਗਿਆ, ਜਿਸ ਵਿੱਚ ਦਾਮੋਦਰ ਸਾਵਰਕਰ ਨੇ ਕਾਲੇ ਪਾਣੀ ਦੀ ਜੇਲ੍ਹ ਵਿੱਚੋਂ ਬਾਹਰ ਆਉਣ ਲਈ ਅੰਗ੍ਰੇਜ਼ੀ ਸਰਕਾਰ ਕੋਲੋਂ 25 ਖੱਤ ਲਿਖ ਕੇ ਮੁਆਫੀ ਮੰਗੀ ਸੀ। ਆਰ.ਐੱਸ.ਐੱਸ. ਆਪਣੇ ਆਪ ਨੂੰ ਦਾਮੋਦਰ ਸਾਵਰਕਰ ਦੁਆਰਾ ਲਿਖੀ ਪੁਸਤਕ ਹਿੰਦੂਤਵ ਦੇ ਦਰਸ਼ਨ ਦੀ ਅਸਲ ਵਾਰਸ ਮੰਨਦੀ ਹੈ। ਡਾ: ਹੇਡਗੇਵਾਰ ਨੇ ਆਰ. ਐੱਸ. ਐੱਸ. ਦੀ ਸਥਾਪਨਾ ਦਾ ਦਾਮੋਦਰ ਸਾਵਰਕਰ ਨਾਲ ਲੰਮਾ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕੀਤੀ ਸੀ। ਇਹ ਤੱਥ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ ਕਿ ਸਾਵਰਕਰ ਖੁੱਲ੍ਹੇ ਤੌਰ &lsquoਤੇ ਮੁਸਲਿਮ ਲੀਗ ਦੀ ਤਰ੍ਹਾਂ ਦੋ ਰਾਸ਼ਟਰਾਂ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦਾ ਸੀ। ਸਾਵਰਕਰ ਨੇ ਆਰਗੇਨਾਈਜ਼ਰ ਹਿੰਦੂ ਮਹਾਂ ਸਭਾ ਦੇ 19ਵੇਂ ਸੰਮੇਲਨ ਵਿੱਚ ਸੰਨ 1937 ਅਹਿਮਦਾਬਾਦ ਵਿਖੇ ਸੰਬੋਧਨ ਕਰਦੇ ਹੋਏ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਅੱਜ ਇਹ ਕਦੇ ਨਹੀਂ ਮੰਨਿਆ ਜਾ ਸਕਦਾ ਕਿ ਹਿੰਦੋਸਤਾਨ ਏਕਤਾ ਵਿੱਚ ਪਰੋਇਆ ਹੋਇਆ ਤੇ ਮਿਿਲਆ ਜੁਲਿਆ ਰਾਸ਼ਟਰ ਹੈ, ਬਲਕਿ ਉਸ ਦੇ ਉਲਟ ਭਾਰਤ ਵਿੱਚ ਮੁੱਖ ਤੌਰ &lsquoਤੇ ਦੋ ਰਾਸ਼ਟਰ ਹਨ ਹਿੰਦੂ ਤੇ ਮੁਸਲਮਾਨ। ਇਸ ਕਰਕੇ ਹੀ ਆਰ.ਐੱਸ.ਐੱਸ. ਦੇ ਮੁਖੀ ਮੋਹਨ ਭਾਗਵਤ ਨੂੰ ਭਾਰਤੀ ਸ਼ਬਦ ਤੋਂ ਤਕਲੀਫ ਹੈ। ਉਹ ਚਾਹੁੰਦਾ ਹੈ ਕਿ ਭਾਰਤ ਦੇ ਸਾਰੇ ਲੋਕਾਂ ਨੂੰ ਹਿੰਦੂ ਕਿਹਾ ਜਾਵੇ, ਮੋਹਨ ਭਾਗਵਤ ਨੇ ਇਹ ਬਿਆਨ ਵੀ ਦਿੱਤਾ ਕਿ ਹਿੰਦੂ ਧਰਮ ਵਿੱਚ ਸਾਰੇ ਪੰਥਾਂ ਨੂੰ ਹਜ਼ਮ ਕਰਨ ਦੀ ਸਮਰੱਥਾ ਹੈ। ਹੁਣ ਵਿਚਾਰਨਯੋਗ ਤੱਥ ਇਹ ਹੈ ਕਿ ਹਿੰਦੂਤਵ ਸ਼ਬਦ ਦਾ ਅਰਥ ਕੀ ਹੈ ਹਿੰਦੂ ਸ਼ਬਦ ਨਾ ਵੇਦ, ਨਾ ਪੁਰਾਣ, ਨਾ ਗੀਤਾ, ਨਾ ਉਪਨਿਸ਼ਦ ਅਤੇ ਕਿਤੇ ਸਿਿਮਰਤੀਆਂ ਵਿੱਚ ਵੀ ਨਹੀਂ ਹੈ। ਹਿੰਦੂ ਸ਼ਬਦ ਸਭ ਤੋਂ ਪਹਿਲਾਂ ਦਾਮੋਦਰ ਸਾਵਰਕਰ ਨੇ ਵਰਤਿਆ ਸੀ। ਅੰਗ੍ਰੇਜ਼ਾਂ ਤੋਂ ਮੁਆਫੀ ਮੰਗ ਕੇ ਜੇਲ੍ਹ ਤੋਂ ਰਿਹਾਅ ਹੋਏ ਸਾਵਰਕਰ ਨੇ 1923 ਵਿੱਚ ਪਹਿਲੀ ਵਾਰ ਹਿੰਦੂਤਵ ਦੇ ਸਿਧਾਂਤ ਨੂੰ ਸਿੱਧ ਕਰਦੇ ਹੋਏ ਇਕ ਪੁਸਤਕ ਲਿਖੀ ਸੀ। ਇਸ ਤੋਂ ਬਾਅਦ ਹਿੰਦੂ ਸ਼ਬਦ ਹੋਂਦ ਵਿੱਚ ਆਇਆ। ਦਰਅਸਲ ਮੁਸਲਮਾਨ ਸ਼ਾਸ਼ਕਾਂ ਨੇ ਆਰੀਅਨ ਲੋਕਾਂ ਲਈ ਹਿੰਦੂ ਸ਼ਬਦ ਦੀ ਵਰਤੋਂ ਕੀਤੀ ਸੀ।

  ਹਿੰਦੂਇਜ਼ਮ ਦਾ ਪ੍ਰਚਾਰ ਕਰਨ ਵਾਲੇ ਟੀ.ਵੀ. ਉੱਤੇ 16 ਅਗਸਤ ਦੀ ਸ਼ਾਮ ਨੂੰ ਦੋਹਾਂ ਸਿੱਖ ਵੀਰਾਂ ਨੇ ਭਗਵੰਤ ਮਾਨ ਦੇ ਦਿੱਲੀ ਪਾਰਲੀਮੈਂਟ ਵਿੱਚ ਦਿੱਤੇ ਭਾਸ਼ਣ ਦੇ ਕੇਵਲ ਉਸ ਹਿੱਸੇ &lsquoਤੇ ਜ਼ੋਰ ਦਿੱਤਾ, ਜਿਸ ਵਿੱਚ ਉਸ ਨੇ ਜਲ੍ਹਿਆਂਵਾਲੇ ਬਾਗ ਦੇ ਗੋਲੀ ਕਾਂਡ ਦੇ ਦੋਸ਼ੀ ਜਨਰਲ ਡਾਇਰ ਨੂੰ ਸਰ ਸੁੰਦਰ ਸਿੰਘ ਮਜੀਠੀਆ ਵੱਲੋਂ ਆਪਣੇ ਘਰ ਡਿਨਰ &lsquoਤੇ ਬੁਲਾਉਣ ਦਾ ਜ਼ਿਕਰ ਕੀਤਾ ਸੀ। ਇਨ੍ਹਾਂ ਦੋਹਾਂ ਸਿੱਖ ਵੀਰਾਂ ਨੇ ਅਕਾਲ ਤਖ਼ਤ ਦੇ ਤੱਤ ਕਲੀਨ ਸਰਬਰਾਹ ਵੱਲੋਂ ਸਿੱਖ ਪੰ੍ਰਪਰਾਵਾਂ ਦੇ ਉਲਟ ਹੱਤਿਆਰੇ ਜਨਰਲ ਡਾਇਰ ਨੂੰ ਸਿਰੋਪਾ ਦੇਣ ਦਾ ਜ਼ਿਕਰ ਵੀ ਕੀਤਾ। ਜਲ੍ਹਿਆਂਵਾਲੇ ਬਾਗ ਵਿੱਚ ਗੋਲੀਆਂ ਨਾਲ ਸੈਂਕੜੇ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਹੱਤਿਆਰੇ ਜਨਰਲ ਡਾਇਰ ਨੂੰ ਡਿਨਰ &lsquoਤੇ ਬੁਲਾਉਣ ਵਾਲੇ ਅਤੇ ਅਕਾਲ ਤਖ਼ਤ ਤੋਂ ਉਸ ਨੂੰ ਸਿਰੋਪਾ ਦੇਣ ਵਾਲਿਆਂ ਨੂੰ ਨਿਰਸੰਦੇਹ ਗੱਦਾਰਾਂ ਦੀ ਲਿਸਟ ਵਿੱਚ ਹੀ ਗਿਿਣਆ ਜਾਵੇਗਾ। ਇਹ ਪ੍ਰੋਗਰਾਮ ਕਰਨ ਵਾਲੇ ਇਨ੍ਹਾਂ ਦੋਹਾਂ ਸਿੱਖ ਵੀਰਾਂ ਨੇ ਆਪਣੇ ਪ੍ਰੋਗਰਾਮ ਵਿੱਚ ਪੰਥ ਵਿੱਚੋਂ ਕੱਢੇ ਹੋਏ ਇਕ ਇਤਿਹਾਸਕਾਰ ਦੀ ਡਿਊਟੀ ਲਾਈ ਜੋ ਇਨ੍ਹਾਂ ਗੱਦਾਰਾਂ ਦਾ ਇਤਿਹਾਸ ਲਿਖੇ, ਇਨ੍ਹਾਂ ਸਿੱਖ ਵੀਰਾਂ ਨੇ ਪੰਥ ਵਿੱਚੋਂ ਕੱਢੇ ਹੋਏ ਉਸ ਇਤਿਹਾਸਕਾਰ ਦਾ ਬਕਾਇਦਾ ਨਾਂ ਵੀ ਲਿਆ।

  ਇਤਿਹਾਸ ਲਿਖਣਾ ਤੇ ਲਿਖਵਾਉਣਾ ਬਹੁਤ ਹੀ ਮਹੱਤਵਪੂਰਨ ਤੇ ਪ੍ਰਸ਼ੰਸਾਯੋਗ ਕਾਰਜ ਹੈ, ਪਰ ਜੇ ਇਤਿਹਾਸ ਲਿਖਣ ਤੇ ਲਿਖਵਾਉਣ ਵਾਲੇ ਪੱਖਪਾਤੀ ਅਤੇ ਇਤਿਹਾਸ ਵਿਗਾੜਨ ਵਾਲੇ ਨਾ ਹੋਣ। ਜੇ ਮਜੀਠੀਆ ਪਰਿਵਾਰ ਤੇ ਇਕ ਖਾਲਿਸਤਾਨੀ ਆਗੂ ਦੇ ਪੁਰਖਿਆਂ ਦੀ ਗੱਦਾਰੀ ਦਾ ਇਤਿਹਾਸ ਲਿਖਵਾਉਣਾ ਹੈ ਤਾਂ ਅੰਗ੍ਰੇਜ਼ਾਂ ਕੋਲੋਂ ਮੁਆਫੀ ਮੰਗ ਕੇ ਕਾਲੇ ਪਾਣੀ ਦੀ ਜੇਲ੍ਹ &lsquoਚੋਂ ਬਾਹਰ ਆਉਣ ਵਾਲੇ &lsquoਦਾਮੋਦਰ ਸਾਵਰਕਰ&rsquo ਦਾ ਇਤਿਹਾਸ ਵੀ ਲਿਖਵਾਉਣਾ ਚਾਹੀਦਾ ਹੈ, ਅਤੇ ਭਾਜਪਾ (ਪਹਿਲਾ ਨਾਂ ਜਨਸੰਘ) ਦਾ ਪੰਥ ਤੇ ਪੰਜਾਬ ਨਾਲ ਕੀਤੇ ਨਫਰਤ ਭਰਪੂਰ ਵਿਤਕਰਿਆਂ ਦਾ ਇਤਿਹਾਸ ਵੀ ਜ਼ਰੂਰ ਲਿਖਵਾਉਣਾ ਚਾਹੀਦਾ ਹੈ।

  ਪਰ ਇਸ ਦੇ ਉਲਟ ਜਿਸ ਇਤਿਹਾਸਕਾਰ ਦੀ ਇਨ੍ਹਾਂ ਮੇਰੇ ਵੀਰਾਂ ਨੇ ਗੱਦਾਰਾਂ ਦਾ ਇਤਿਹਾਸ ਲਿਖਵਾਉਣ ਦੀ ਡਿਊਟੀ ਲਾਈ ਹੈ, ਉਹ ਤਾਂ ਪਹਿਲਾਂ ਹੀ ਸਿੱਖ ਇਤਿਹਾਸ ਵਿਗਾੜਨ ਦਾ ਮਾਹਰ ਮੰਨਿਆ ਜਾਂਦਾ ਹੈ। ਉਸ ਅਖੌਤੀ ਇਤਿਹਾਸਕਾਰ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾਉਣ ਵਾਲੇ ਗੰਗੂ ਬ੍ਰਾਹਮਣ ਨੂੰ ਦੋਸ਼ ਮੁਕਤ ਕਰਨ ਲਈ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾਉਣ ਦਾ ਦੋਸ਼ &lsquoਧੁੰਮੇ&rsquo ਪਰਿਵਾਰ ਦੇ ਪੁਰਖਿਆਂ ਨਾਲ ਜੋੜ ਦਿੱਤਾ। ਹਰਿਆਣੇ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪੁਨਰ ਖੋਜ ਦੀ ਆੜ ਹੇਠ ਲੋਹ ਗੜ੍ਹ-ਸ਼ਾਹਬਾਦ ਦੀ ਸੜਕ ਦਾ ਨਾਮ ਬਾਬਾ ਬੰਦਾ ਬੈਰਾਗੀ ਦੇ ਨਾਂ ਕਰਨ ਜਾ ਰਿਹਾ ਹੈ ਤਾਂ ਕਿ ਬੰਦਾ ਸਿੰਘ ਬਹਾਦਰ ਨੂੰ ਹਿੰਦੂ ਧਰਮ ਦੀ ਬੈਰਾਗੀ ਸ਼ਾਖਾ ਵਿੱਚ ਬਦਲ ਕੇ ਗੁਰੂ ਗੋਬਿੰਦ ਸਿੰਘ ਵੱਲੋਂ ਥਾਪੇ ਪਹਿਲੇ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ ਨੂੰ ਹਿੰਦੂ ਸਿੱਧ ਕੀਤਾ ਜਾ ਸਕੇ। ਜਿਸ ਪੁੰਨਰ-ਖੋਜ ਨਾਲ ਬੰਦਾ ਸਿੰਘ ਬਹਾਦਰ ਨੂੰ ਬੰਦਾ ਬੈਰਾਗੀ ਸਿੱਧ ਕਰਨਾ ਹੈ, ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਹ ਪੁੰਨਰ-ਖੋਜ ਦਾ ਕੰਮ ਵੀ ਇਸ ਅਖੌਤੀ ਇਤਿਹਾਸਕਾਰ ਨੂੰ ਸੋਂਪਿਆ ਹੋਇਆ ਹੈ। ਮਨੋਹਰ ਲਾਲ ਖੱਟਰ ਉਹੀ ਵਿਅਕਤੀ ਹੈ, ਜਿਸ ਨੇ ਉਸ ਗੁਰਦੁਆਰੇ ਜਾਣ ਤੋਂ ਨਾਂਹ ਕਰ ਦਿੱਤੀ ਸੀ ਜਿਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਲੱਗੀ ਹੋਈ ਸੀ। ਇਹ ਹਰਿਆਣੇ ਦਾ ਮੁੱਖ ਮੰਤਰੀ ਓਹੀ ਮਨੋਹਰ ਲਾਲ ਖੱਟਰ ਹੈ ਜਿਸ ਨੇ ਕਿਹਾ ਸੀ ਗੀਤਾ ਭਾਰਤੀ ਸੰਵਿਧਾਨ ਤੋਂ ਵੀ ਉੱਪਰ ਹੈ, ਇਸ ਕਰਕੇ ਹਰਿਆਣਾ ਸਰਕਾਰ ਨੇ ਗੀਤਾ ਦੇ ਪ੍ਰਚਾਰ ਲਈ ਆਪਣਾ ਬਜਟ ਦੂਣਾ ਕਰ ਦਿੱਤਾ ਹੈ। ਜਿਹੜਾ ਮਨੋਹਰ ਲਾਲ ਖੱਟਰ ਹਿੰਦੂਇਜ਼ਮ ਦੇ ਪ੍ਰਚਾਰ ਲਈ ਆਪਣਾ ਬਜਟ ਦੂਣਾ ਕਰ ਸਕਦਾ ਹੈ, ਉਸ ਨੇ ਲੋਹ ਗੜ੍ਹ ਦੀ ਪੁੰਨਰ-ਖੋਜ ਕਰਨ ਲਈ ਉਸ ਅਖੌਤੀ ਤੇ ਵਿਕਾਊ ਇਤਿਹਾਸਕਾਰ ਨੂੰ ਕਿੰਨੇ ਕੁ ਪੈਸੇ ਦਿੱਤੇ ਹੋਣਗੇ, ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਹੈ। ਭੁੱਲਾਂ ਚੁਕਾਂ ਦੀ ਖਿਮਾ


ਗੁਰੂ ਪੰਥ ਦਾ ਦਾਸ: ਜਥੇਦਾਰ ਮਹਿੰਦਰ ਸਿੰਘ ਖਹਿਰਾ