image caption:

ਸ਼ੈਰਿਨ ਮੈਥਿਊਜ਼ ਕੇਸ : ਮਤਰਏ ਪਿਓ ਵਲੋਂ ਮਾਮਲੇ ਦੀ ਨਵੇਂ ਸਿਰੇ ਤੋਂ ਸੁਣਵਾਈ ਕਰਾਉਣ ਦੀ ਮੰਗ ਅਦਾਲਤ ਨੇ ਨਕਾਰੀ

ਹਿਊਸਟਨ-  ਅਮਰੀਕੀ ਅਦਾਲਤ ਨੇ ਤਿੰਨ ਸਾਲ ਦੀ ਸ਼ੈਰਿਨ ਮੈਥਿਊ ਦੀ ਹੱਤਿਆ ਦੇ ਮਾਮਲੇ 'ਚ ਉਸ ਦੇ ਭਾਰਤ ਵੰਸ਼ੀ ਪਿਤਾ ਨੂੰ ਰਾਹਤ ਨਹੀਂ ਦਿੱਤੀ। ਗੋਦ ਲਈ ਹੋਈ ਬੇਟੀ ਸ਼ੈਰਿਨ ਦੀ ਹੱਤਿਆ ਦੇ ਮਾਮਲੇ 'ਚ ਜੇਲ੍ਹ ਦੀ ਸਜ਼ਾ ਕੱਟ ਰਹੇ ਵੈਸਲੀ ਮੈਥਿਊ ਨੇ ਮਾਮਲੇ 'ਚ ਨਵੇਂ ਸਿਰੇ ਤੋਂ ਸੁਣਵਾਈ ਦੀ ਅਪੀਲ ਕੀਤੀ ਸੀ। ਉਸ ਦੇ ਵਕੀਲਾਂ ਦਾ ਕਹਿਣਾ ਸੀ ਕਿ ਕਈ ਮਾਮਲੇ ਦੀ ਨਿਰਪੱਖ ਸੁਣਵਾਈ ਨਹੀਂ ਹੋਈ ਸੀ। ਪਰ ਟੈਕਸਾਸ ਕੋਰਟ ਨੇ ਵੀਰਵਾਰ ਨੂੰ ਇਹ ਅਪੀਲ ਖਾਰਜ ਕਰ ਦਿੱਤੀ। ਕੇਰਲ ਨਾਲ ਤਾਲੁੱਕ ਰੱਖਣ ਵਾਲੇ ਵੈਸਲੀ ਤੇ ਸਿਨੀ ਮੈਥਿਊ ਨੇ 2016 'ਚ ਬਿਹਾਰ ਦੇ ਅਨਾਥ ਆਸ਼ਰਮ ਤੋਂ ਸ਼ੈਰਿਨ ਨੂੰ ਗੋਦ ਲਿਆ ਸੀ। ਅਕਤੂਬਰ, 2017 'ਚ ਕਰੀਬ 15 ਦਿਨਾਂ ਤਕ ਲਾਪਤਾ ਰਹਿਣ ਤੋਂ ਬਾਅਦ ਸੜੀ-ਗਲੀ ਹਾਲਤ 'ਚ ਸ਼ੈਰਿਨ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਸ਼ੁਰੂਆਤ 'ਚ ਵੈਸਲੀ ਨੇ ਸ਼ੈਰਿਨ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਸੀ ਅਤੇ ਕਿਹਾ ਸੀ ਕਿ ਦੁੱਧ ਨਾ ਪੀਣ ਕਾਰਨ ਉਨ੍ਹਾਂ ਨੇ ਬੱਚੀ ਨੂੰ ਘਰੋਂ ਬਾਹਰ ਖੜ੍ਹਾ ਕਰ ਦਿੱਤਾ ਸੀ। ਬਾਅਦ 'ਚ ਉਸ ਨੇ ਮੰਨਿਆ ਸੀ ਕਿ ਦੁੱਧ ਪਿਆਉਣ 'ਚ ਜ਼ਬਰਦਸਤੀ ਕਾਰਨ ਗਲਾ ਘੁੱਟਣ ਨਾਲ ਬੱਚੀ ਦੀ ਮੌਤ ਹੋ ਗਈ ਸੀ। ਡਲਾਸ ਕਾਊਂਟੀ ਜਿਊਰੀ ਨੇ ਇਸ ਮਾਮਲੇ 'ਚ 26 ਜੂਨ ਨੂੰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਸ ਨੂੰ 2047 ਤਕ ਪੈਰੋਲ ਵੀ ਨਹੀਂ ਮਿਲ ਸਕਦੀ।