image caption:

ਲੜਦੇ ਹੋਏ ਸਾਨ੍ਹਾਂ ਨੇ ਸਵਾਰੀਆਂ ਨਾਲ ਭਰਿਆ ਆਟੋ ਪਲਟਾਇਆ

ਪਾਣੀਪਤ- ਅਸੰਧ ਰੋਡ 'ਤੇ ਸੌਦਾਪੁਰ ਪਿੰਡ ਦੇ ਆਸ਼ਰਮ ਸਾਹਮਣੇ ਰਾਤ ਵੇਲੇ ਕਰੀਬ 9 ਵਜੇ ਲੜਦੇ ਹੋਏ ਦੋ ਸਾਨ੍ਹ ਆਟੋ ਨਾਲ ਟਕਰਾ ਗਏ। ਇਸ ਤੋਂ  ਬਾਅਦ ਸਵਾਰੀਆਂ ਨਾਲ ਭਰਿਆ ਆਟੋ ਪਲਟ ਗਿਆ। ਜਿਸ ਦੌਰਾਨ 6 ਸਵਾਰੀਆਂ ਅਤੇ ਆਟੋ ਡਰਾਈਵਰ ਥੱਲੇ ਦਬ ਗਿਆ। ਹਾਦਸੇ ਤੋਂ ਬਾਅਦ ਤੁਰੰਤ ਆਸ ਪਾਸ ਦੇ ਲੋਕ ਮੌਕੇ 'ਤੇ ਪਹੁੰਚੇ ਤੇ ਆਟੋ ਨੂੰ ਸਿੱਧਾ ਕਰਕੇ ਜ਼ਖਮੀ ਸਵਾਰੀਆਂ ਨੂੰ ਬਾਹਰ ਕੱਢਿਆ। ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਸਿਵਲ ਹਸਪਤਾਲ ਪਹੁੰਚਾਏ ਗਏ ਦੁਕਾਨਦਾਰ ਪਰਮਜੀਤ ਨੇ ਦੱਸਿਆ ਕਿ ਆਟੋ ਥਰਮਲ ਵਲੋਂ ਪਾਣੀਪਤ ਜਾ ਰਿਹਾ ਸੀ । ਐਨਾ ਸ਼ੁਕਰ ਹੈ ਕਿ ਆਟੋ ਦੀ ਸਪੀਡ ਘੱਟ ਸੀ ਅਤੇ ਲੋਕਾਂ ਨੇ ਤੁਰੰਤ ਹੀ ਆਟੋ ਨੂੰ ਸਿੱਧਾ ਕਰ ਦਿੰਤਾ । ਇਸ ਲਈ ਯਾਤਰੀਆਂ ਨੂੰ ਜ਼ਿਆਦਾ ਸੱਟ ਨਹੀਂ ਲੱਗੀ।