image caption:

ਸਾਊਦੀ ਅਰਬ 'ਚ ਫਸਿਆ ਪੰਜਾਬੀ ਕਰ ਰਿਹੈ ਮਿੰਨਤਾਂ-ਤਰਲੇ

ਜਲੰਧਰ-  ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਅਕਸਰ ਟਰੈਵਲ ਏਜੰਟਾਂ ਦੇ ਮੱਕੜਜਾਲ ਵਿਚ ਫਸ ਜਾਂਦੇ ਹਨ ਅਤੇ ਵਿਦੇਸ਼ੀ ਧਰਤੀ 'ਤੇ ਪਹੁੰਚਣ ਮਗਰੋਂ ਹਾਲਤ ਬੇਹੱਦ ਕਸੂਤੀ ਹੋ ਜਾਂਦੀ ਹੈ। ਨਾ ਕੰਮ ਕਰਨ ਜੋਗੇ ਅਤੇ ਨਾ ਹੀ ਵਾਪਸ ਆਉਣ ਦਾ ਕੋਈ ਰਾਹ। ਸਾਊਦੀ ਅਰਬ ਵਿਚ ਫਸੇ ਅਜਿਹੇ ਹੀ ਇਕ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਘਰ ਵਾਪਸੀ ਲਈ ਭਾਰਤ ਸਰਕਾਰ ਦੇ ਤਰਲੇ-ਮਿੰਨਤਾ ਕਰ ਰਿਹਾ ਹੈ। ਨੌਜਵਾਨ ਮੁਤਾਬਕ ਉਹ 2016 ਵਿਚ ਆਪਣੇ ਹੀ ਇਲਾਕੇ ਦੇ ਕੁਝ ਲੋਕਾਂ ਨਾਲ ਸਾਊਦੀ ਅਰਬ ਗਿਆ ਸੀ ਅਤੇ ਉਸ ਨੂੰ ਸਕਿਉਰਟੀ ਗਾਰਡ ਦੀ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਗਿਆ ਪਰ ਉਥੇ ਜਾ ਕੇ ਖੇਤਾਂ ਵਿਚ ਕੰਮ ਕਰਨ ਲਾ ਦਿਤਾ। ਡੇਢ ਸਾਲ ਤੱਕ ਮਜ਼ਦੂਰੀ ਮਿਲਦੀ ਰਹੀ ਪਰ ਪਿਛਲੇ ਡੇਢ ਸਾਲ ਤੋਂ ਉਹ ਵੀ ਬੰਦ ਹੋ ਗਈ। ਨੌਜਵਾਨ ਨੇ ਭਾਰਤ ਸਰਕਾ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਬਚਾਇਆ ਜਾਵੇ। ਉਧਰ ਫ਼ਿਲੌਰ ਰਹਿੰਦੇ ਨੌਜਵਾਨ ਦੇ ਭਰਾ ਨੇ ਕਿਹਾ ਕਿ ਉਹ ਸਥਾਨਕ ਵਿਧਾਇਕ ਅਤੇ ਪੁਲਿਸ ਅਧਿਕਾਰੀਆਂ ਤੋਂ ਮਦਦ ਦੀ ਫ਼ਰਿਆਦ ਕਰ ਚੁੱਕਾ ਹੈ ਅਤੇ ਹੁਣ ਭਾਰਤ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।