image caption: ਡਾ: ਹਰਸ਼ਿੰਦਰ ਕੌਰ ਜੀ

ਡਾ: ਹਰਸ਼ਿੰਦਰ ਕੌਰ ਜੀ ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ ਅੱਜ ਸ਼ਾਮ ਨੂੰ ਆ ਰਹੇ ਹਨ

 ਜਾਣੀ ਪਹਿਚਾਣੀ ਸ਼ਖਸੀਅਤ ਡਾ: ਹਰਸ਼ਿੰਦਰ ਕੌਰ ਜੀ ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ ਅੱਜ ਸਿੱਖ ਅਜਾਇਬਘਰ ਡਰਬੀ ਦੇ ਦਰਸ਼ਨ ਕਰਨ ਉਪਰੰਤ ਸ਼ਾਮ ਨੂੰ 7:00 ਤੋਂ 8:00 ਵਜੇ ਤੱਕ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ।
ਪ੍ਰਸਿੱਧ ਸਿੱਖ ਵਿਦਵਾਨ ਬੀਬੀ ਡਾ: ਹਰਸ਼ਿੰਦਰ ਕੌਰ ਜੀ ਅੱਜ ਸੋਮਵਾਰ 9 ਸਤੰਬਰ ਸ਼ਾਮ ਨੂੰ ਡਰਬੀ ਵਿਖੇ ਪਹੁੰਚ ਰਹੇ ਹਨ । ਉਹ 6:00 ਤੋਂ 7:00 ਵਜੇ ਤੱਕ ਸਿੱਖ ਅਜਾਇਬਘਰ ਦੇ ਦਰਸ਼ਨ ਕਰਨਗੇ । ਅਤੇ 7 ਵਜੇ ਤੋਂ 8:00 ਵਜੇ ਤੱਕ ਇਥੇ ਹੀ ਆਰਟ ਗੈਲਰੀ ਵਿਖੇ ਸੰਗਤਾਂ ਨਾਲ ਪੰਜਾਬੀ ਅਤੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ ।  ਇਸ ਦੌਰਾਨ ਸੰਗਤਾਂ ਉਹਨਾਂ ਨਾਲ ਗੱਲਬਾਤ ਵੀ ਕਰ ਸਕਣਗੀਆਂ । ਬੀਬੀ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਦੋਹਤਰੀ ਹੈ, ਜਿਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਮੁੱਲੀ ਸੇਵਾ ਕੀਤੀ । ਡਾ: ਹਰਸ਼ਿੰਦਰ ਕੌਰ ਜੀ ਬੱਚੀਆਂ ਤੇ ਔਰਤਾਂ ਦੇ ਹੱਕ ਵਿੱਚ ਹਮੇਸ਼ਾ ਹੀ ਆਵਾਜ਼ ਬੁਲੰਦ ਕਰਦੇ ਹਨ।  ਡਰਬੀ ਦੀਆਂ ਬੀਬੀਆਂ ਨੂੰ ਖਾਸ ਕਰਕੇ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਬੀਬੀ ਜੀ ਦੇ ਵਿਚਾਰ ਸਰਵਣ ਕਰਨ ਲਈ ਜ਼ਰੂਰ ਪਹੁੰਚਣ ਦੀ ਕ੍ਰਿਪਾਲਤਾ ਕਰਨ ।
 
   Dr. harshinder Kuar Patiala, India is coming to see National Sikh Museum at Singh Sabha Derby on Monday, 9th Sept 2019, between 6:00 to 7:00 pm. After that she will speak to Sangat between 7:00 to 8pm in art Gallery.
    It is humble request to all please attend everybody who can come. She is grand daughter of Prof. Sahib Singh Ji and a great philosphaer speaker for Sikhi matters. She always raised her voice against women supression.
ਬੇਨਤੀ ਕਰਤਾ - ਸਮੂਹ ਪ੍ਰਬੰਧਕ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਰਬੀ,                   

 

===================================

ਵਿਸ਼ੇਸ਼ ਨੋਟ: ਸਮੇਂ ਦੀ ਘਾਟ ਕਾਰਨ ਬੀਬੀ ਜੀ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਵਿਖੇ ਨਹੀਂ ਜਾ ਸਕਣਗੇ ।

Please Note: Because of Short of time She could not attend at Guru Arjan Dev Gurdwara Derby.