image caption: ਤਸਵੀਰਾਂ: ਮਲਟੀ ਗ੍ਰੇਨ ਆਟੇ ਦਾ ਥੈਲਾ ਅਤੇ ਆਟੇ ਵਿੱਚ ਸੂੰਡੀਆਂ

ਸਾਵਧਾਨ ! ਆਟਾ ਛਾਣ ਕੇ ਵਰਤੋ, ਨਹੀਂ ਤਾਂ ਰੋਟੀ ਵਿੱਚ ਸੂੰਡੀਆਂ ਖਾਓਗੇ - ਈਸਟ ਇੰਡ ਦੇ ਮਲਟੀ ਗ੍ਰੇਨ ਆਟੇ ਵਿੱਚੋਂ ਜਿਊਂਦੀਆਂ ਸੁੰਡੀਆਂ ਨਿੱਕਲੀਆਂ

ਡਰਬੀ (ਪੰਜਾਬ ਟਾਈਮਜ਼) - ਯੂ ਕੇ ਵਿੱਚ ਆਮ ਤੌਰ ਤੇ ਸਾਰੇ ਲੋਕ ਆਟਾ ਛਾਨਣ ਤੋਂ ਬਿਨਾ ਹੀ ਵਰਤਦੇ ਹਨ ਕੋਈ ਵਿਰਲਾ ਹੀ ਆਟਾ ਛਾਣਦਾ ਹੋਵੇਗਾ ਹੋਇਆ ਇੰਝ ਕਿ ਪੰਜਾਬ ਤੋਂ ਇਕ ਪੁਲਿਸ ਅਫ਼ਸਰ ਸਰਬਜੀਤ ਸਿੰਘ ਘੁਮਾਣ ਯੂ ਕੇ ਦੇ ਡਰਬੀ ਸ਼ਹਿਰ ਵਿਖੇ ਆਪਣੀ ਪਤਨੀ ਦੇ ਭਰਾ : ਜਰਨੈਲ ਸਿੰਘ ਬੁੱਟਰ ਨੂੰ ਮਿਲਣ ਆਏ ਹੋਏ ਸਨ

     ਜਦੋਂ ਘਰ ਵਿੱਚ ਖਾਣਾ ਬਣਨ ਲੱਗਿਆ ਤਾਂ ਉਹਨਾਂ ਨੇੜੇ ਖੜ੍ਹਿਆਂ ਨੇ ਤੱਕਿਆ ਕਿ ਆਟੇ ਵਿੱਚ ਕੁਝ ਸ਼ੱਕੀ ਜਿਹਾ ਨਜ਼ਰ ਪਿਆ ਉਹਨਾਂ ਨੇ ਇਸ ਨੂੰ ਪੁਲਿਸਮੈਨ ਵਾਲੀ ਗਹਿਰੀ ਨਜ਼ਰ ਨਾਲ ਦੇਖਿਆ ਤਾਂ ਇਹ ਚੱਲਦੀਆਂ ਫਿਰਦੀਆਂ ਸੂੰਡੀਆਂ ਨਜ਼ਰ ਆਈਆਂ ਤਦ ਉਹਨਾਂ ਨੇ ਇਸ ਦੀਆਂ ਤਸਵੀਰਾਂ ਵੀ ਖਿੱਚੀਆਂ ਤੇ ਵੀਡੀਓ ਵੀ ਬਣਾ ਲਈ ਜੋ ਸਾਡੇ ਪਾਸ ਸਬੂਤ ਵਜੋਂ ਮੌਜੂਦ ਹੈ। ਉਹਨਾਂ ਪੰਜਾਬ ਟਾਈਮਜ਼ ਨੂੰ ਇਹ ਸਬੂਤ ਦਿੰਦਿਆਂ ਸਾਰੀ ਵਾਰਤਾ ਦੱਸੀ ਕਿ ਕਿਵੇਂ ਇਹ ਕੁਝ ਵਾਪਰਿਆ ਉਹਨਾਂ ਦੱਸਿਆ ਕਿ 11 ਅਗਸਤ ਨੂੰ ਉਹਨਾਂ ਨੇ ਡਰਬੀ ਦੇ ਨੌਰਮੈਂਟਨ ਇਲਾਕੇ ਵਿੱਚ ਸਟੈਂਸਨਫੀਲਡ ਰੋਡ ਜਿੱਥੋਂ ਸ਼ੁਰੂ ਹੁੰਦੀ ਹੈ, ਉਥੇ ਇਕ ਪੰਜਾਬੀ ਦੀ ਦੁਕਾਨ ਤੋਂ ਈਸਟ ਇੰਡ ਕੰਪਨੀ ਦੇ ਮਲਟੀ ਗ੍ਰੇਨ ਆਟੇ ਦਾ 10 ਕਿੱਲੋ ਗ੍ਰਾਮ ਵਾਲਾ ਥੈਲਾ ਖਰੀਦਿਆ ਅਗਲੇ ਦਿਨ ਜਦੋਂ ਉਹ ਆਟਾ ਵਰਤਣ ਲੱਗੇ ਤਾਂ ਉਹਨਾਂ ਨੇ ਦੇਖਿਆ ਕਿ ਇਸ ਦੇ ਵਿੱਚ ਸੂੰਡੀਆਂ ਹਨ ਉਹਨਾਂ ਨੇ ਖਾਣਾ ਬਨਾਉਣ ਲੱਗਿਆਂ ਬੀਬੀਆਂ ਨੂੰ ਕਿਹਾ ਕਿ ਇਹ ਆਟਾ ਛਾਣ ਕੇ ਵਰਤਿਆ ਜਾਵੇ ਛਾਨਣ ਸਮੇਂ ਵਿੱਚੋਂ ਜਿਊਂਦੀਆਂ ਸੂੰਡੀਆਂ ਨਿੱਕਲੀਆਂ ਜਿਹਨਾਂ ਦੀ ਉਹਨਾਂ ਨੇ ਤਸਵੀਰ ਅਤੇ ਵੀਡੀਓ ਬਣਾ ਲਈ ਫਿਰ ਉਹ ਉਸ ਦੁਕਾਨ ਤੇ ਆਟਾ ਅਤੇ ਵੀਡੀਓ ਲੈ ਕੇ ਵਾਪਸ ਗਏ ਤੇ ਦੁਕਾਨਦਾਰ ਨੂੰ ਸਾਰਾ ਕੁਝ ਦੱਸਿਆ ਦੁਕਾਨ ਮਾਲਕ ਨੇ ਇਸ ਵਿੱਚ ਆਪਣਾ ਕਸੂਰ ਹੋਣ ਤੋਂ ਇਨਕਾਰ ਕਰਦੇ ਹੋਏ ਈਸਟ ਇੰਡ ਕੰਪਨੀ ਦੇ ਫ਼ੋਨ &lsquoਤੇ ਕੰਪਨੀ ਦੇ ਇਕ ਅਧਿਕਾਰੀ ਨਾਲ ਗੱਲ ਕਰਵਾਈ
ਉਸ ਨੇ ਮੰਨਿਆ ਕਿ ਉਹਨਾਂ ਕੋਲ ਇਸ ਆਟੇ ਵਿੱਚ ਨੁਕਸ ਬਾਰੇ ਜਾਣਕਾਰੀ ਹੈ, ਪਰ ਉਹਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕੀ ਉਹ ਇਹ ਆਟਾ ਦੁਕਾਨਾਂ ਅਤੇ ਸਟੋਰਾਂ ਦੀਆਂ ਸ਼ੈਲਫ਼ਾਂ ਤੋਂ ਵਾਪਸ ਮੰਗਵਾ ਰਹੇ ਹਨ ਜਾਂ ਨਹੀਂ ਕੰਪਨੀ ਨੇ ਇਸ ਲਈ ਕੋਈ ਮੁਆਵਜ਼ਾ ਤਾਂ ਨਹੀਂ ਦਿੱਤਾ ਪਰ ਦੁਕਾਨਦਾਰ ਨੂੰ ਹਿਦਾਇਤ ਕਰ ਦਿੱਤੀ ਕਿ ਉਹ ਗਾਹਕ ਨੂੰ ਇਸ ਥੈਲੇ ਬਦਲੇ ਇਕ ਹੋਰ ਥੈਲਾ ਉਸੇ ਕੀਮਤ ਵਿੱਚ ਦੇ ਦੇਵੇ : ਜਰਨੈਲ ਸਿੰਘ ਬੁੱਟਰ ਹੁਣਾਂ ਨੇ ਦੱਸਿਆ ਕਿ ਉਹਨਾਂ ਨੇ ਮੁੜ ਈਸਟ ਇੰਡ ਦਾ ਮਲਟੀ ਗ੍ਰੇਨ ਆਟਾ ਲੈਣ ਦੀ ਬਜਾਏ ਕਿਸੇ ਹੋਰ ਕੰਪਨੀ ਦਾ ਆਟਾ ਖਰੀਦ ਲਿਆ
ਉਹਨਾਂ ਦਾ ਕਹਿਣਾ ਸੀ ਕਿ ਪਤਾ ਨਹੀਂ, ਕਿੰਨੇ ਲੋਕਾਂ ਨੇ ਇਹ ਆਟਾ ਬਿਨਾ ਦੇਖੇ ਜਾਂਚੇ ਵਰਤ ਲਿਆ ਹੋਵੇਗਾ। ਬਹੁਤੇ ਲੋਕ ਸ਼ਾਕਾਹਾਰੀ ਹੁੰਦੇ ਹਨ, ਬਹੁਤੇ ਅੰਮ੍ਰਿਤਧਾਰੀ ਤਾਂ ਮਾਸ ਦੇ ਨੇੜੇ ਤੱਕ ਨਹੀਂ ਜਾਂਦੇ ਜੇ ਉਹਨਾਂ ਨੇ ਇਹ ਆਟਾ ਖਾਧਾ ਹੋਵੇਗਾ ਤਾਂ ਕੀ ਉਹਨਾਂ ਨੂੰ ਮੁੜ ਪੰਜ ਸਿੰਘਾਂ ਦੇ ਪੇਸ਼ ਹੋਣਾ ਪਵੇਗਾ ਇਸ ਤਰ੍ਹਾਂ ਦੇ ਬੈਕਟੀਰੀਆ ਨਾਲ ਲੋਕ ਬਿਮਾਰ ਵੀ ਹੋ ਸਕਦੇ ਹਨ ਲੋਕਾਂ ਦੀ ਸਿਹਤ ਵਿੱਚ ਵਿਗਾੜ ਲਈ ਕੌਣ ਜਿੰਮੇਵਾਰ ਹੋਵੇਗਾ।
ਈਸਟ ਇੰਡ ਕੰਪਨੀ ਦੇ ਦਫ਼ਤਰ ਵਿਖੇ ਫੋਨ ਕਰਕੇ ਜਦੋਂ ਜਾਣਕਾਰੀ ਲੈਣੀ ਚਾਹੀ ਤਾਂ ਮਿ: ਰਾਹੁਲ ਗੱਲ ਕਰਨ ਲਈ ਉਪਲਭਧ ਨਹੀਂ ਸਨ, ਤਾਂ ਮਿ: ਰੌਜਰ ਨਾਲ ਗੱਲਬਾਤ ਦੌਰਾਨ ਉਹਨਾਂ ਨੂੰ ਜਦ ਪੁੱਛਿਆ ਕਿ ਕੀ ਉਹ ਇਹ ਆਟਾ ਦੁਕਾਨਾਂ ਤੇ ਸਟੋਰਾਂ ਵਿੱਚੋਂ ਵਾਪਸ ਮੰਗਵਾ ਰਹੇ ਹਨ ਅਤੇ ਉਹ ਇਸ ਬਾਰੇ ਕੀ ਕਾਰਵਾਈ ਕਰ ਰਹੇ ਹਨ ਤਾਂ ਉਹਨਾਂ ਕਿਹਾ ਕਿ ਇਸ ਆਟੇ ਬਾਰੇ ਸ਼ਿਕਾਇਤ ਉਹਨਾਂ ਦੀ ਜਾਣਕਾਰੀ ਵਿੱਚ ਹੈ ਗਰਮੀਆਂ ਦੇ ਮੌਸਮ ਵਿੱਚ ਖਾਸ ਕਰਕੇ ਆਟੇ ਨੂੰ ਇਹ ਸਮੱਸਿਆ ਜਾਂਦੀ ਹੈ ਮੌਸਮ ਅਤੇ ਸਟੋਰ ਦੀ ਜਲਵਾਯੂ ਉਤੇ ਵੀ ਨਿਰਭਰ ਕਰਦਾ ਹੈ ਅਤੇ ਆਟਾ ਰੱਖਣ ਵਾਲੀ ਥਾਂ ਦੇ ਤਾਪਮਾਨ ਦਾ ਵੀ ਇਸ ਉਤੇ ਅਸਰ ਪੈਂਦਾ ਹੈ ਉਹਨਾਂ ਕਿਹਾ ਫੇਰ ਵੀ ਜੇ ਸਾਡੇ ਕਿਸੇ ਉਤਪਾਦ ਬਾਰੇ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਅਸੀਂ ਆਪਣੇ ਗਾਹਕਾਂ ਦੀ ਤਸੱਲੀ ਲਈ ਰਿਫੰਡ ਪੈਸੇ ਵਾਪਸ ਕਰ ਦਿੰਦੇ ਹਾਂ ਅਤੇ ਆਟੇ ਦਾ ਇਹ ਲੋਟ ਅਸੀਂ ਦੁਕਾਨਾਂ / ਸਟੋਰਾਂ ਤੋਂ ਵਾਪਸ ਮੰਗਵਾ ਰਹੇ ਹਾਂ