image caption:

ਕੈਨੇਡੀਅਨ ਪ੍ਰਧਾਨ ਮੰਤਰੀ ਨੇ ਆਸ਼ਾ ਭੋਂਸਲੇ ਨੂੰ ਜਨਮ ਦਿਨ 'ਤੇ ਵਧਾਈ ਦਿੱਤੀ

ਮੁੰਬਈ-  ਆਸ਼ਾ ਭੋਂਸਲੇ ਨੇ ਅਪਣਾ  86ਵਾਂ ਜਨਮ ਦਿਨ ਮਨਾਇਆ। ਇਸ ਮੌਕੇ 'ਤੇ ਆਸ਼ਾ ਭੌਂਸਲੇ ਦੁਬਈ ਪਹੁੰਚੀ ਹੋਈ ਸੀ। ਦੁਬਈ ਵਿਚ ਉਨ੍ਹਾਂ ਲਈ ਉਨ੍ਹਾਂ ਦੇ ਦੋਸਤਾਂ ਨੇ ਮਿਲ ਕੇ ਸ਼ਾਨਦਾਰ ਪਾਰਟੀ ਰੱਖੀ। ਇਸ ਮੌਕੇ  ਉਨ੍ਹਾਂ ਨੇ ਕੇਕ ਕੱਟਿਆ। ਖ਼ਾਸ ਗੱਲ ਇਹ ਹੈ ਕਿ ਆਸ਼ਾ ਨਾਂ ਦੇ ਹੋਟਲ ਵਿਚ ਪਾਰਟੀ ਰੱਖੀ ਗਈ ਅਤੇ ਆਸ਼ਾ ਭੌਂਸਲੇ ਨੇ 17 ਸਾਲ ਬਾਅਦ ਇਸ ਤਰ੍ਹਾਂ ਅਪਣਾ ਜਨਮ ਦਿਨ ਮਨਾਇਆ। ਜਦੋਂ ਆਸ਼ਾ ਭੋਂਸਲੇ ਅਪਣੇ ਜਨਮ ਦਿਨ 'ਤੇ ਕੋਹੀ ਮੰਗ ਮੰਗਣ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਦੁਨੀਆ ਦੇ ਸਭ ਗਰੀਬ ਅਮੀਰ ਬਣ ਜਾਣ। ਪਰਵਾਰ ਅਤੇ ਬਾਲੀਵੁਡ ਦੀਆਂ ਕਈ ਅਹਿਮ ਹਸਤੀਆਂ ਨੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ।
ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗਾਇਕਾ ਆਸ਼ਾ ਭੋਂਸਲੇ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ। ਆਸ਼ਾ ਭੋਂਸਲੇ ਨੇ ਟਵਿਟਰ 'ਤੇ ਜਸਟਿਨ ਦਾ ਭੇਜਿਆ ਸੰਦੇਸ਼ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ। ਸੰਦੇਸ਼ ਵਿਚ ਲਿਖਿਆ ਹੈ ਕਿ ਤੁਹਾਡੇ 86ਵੇਂ ਜਨਮ ਦਿਨ 'ਤੇ ਤੁਹਾਨੂੰ ਵਧਾਈ ਭੇਜਣਾ ਮੇਰੇ ਲਈ ਵੱਡੀ ਖੁਸ਼ਕਿਸਮਤੀ ਹੈ।