image caption:

ਸਹੁਰਿਆਂ ਨੇ ਡੰਡਿਆਂ ਨਾਲ ਕੁੱਟ ਕੇ ਨੂੰਹ ਨੂੰ ਘਰੋਂ ਕੱਢਿਆ

ਜਲੰਧਰ-  ਜਲੰਧਰ ਦੇ ਮਖਦੂਮਪੁਰਾ  ਵਿਚ ਚਾਰ ਮਹੀਨੇ ਪਹਿਲਾਂ ਵਿਆਹ ਕੇ ਆਈ ਮੁਟਿਆਰ ਨੂੰ ਉਸ ਦੇ ਸਹੁਰਿਆਂ ਨੇ ਘਰ ਦੇ ਬਾਹਰ ਸੜਕ 'ਤੇ ਡੰਡਿਆਂ ਨਾਲ ਕੁੱਟਿਆ। ਇਸ ਦੌਰਾਨ ਲੜਕੀ ਦੇ ਮਾਪੇ ਬਚਾਉਣ ਲਈ ਆਏ ਤਾਂ ਉਨ੍ਹਾਂ ਵੀ ਡੰਡਿਆਂ ਨਾਲ ਕੁੱਟਿਆ ਗਿਆ। ਮੁਹੱਲੇ ਵਾਲਿਆਂ ਨੇ ਬਚਾਅ ਕੀਤਾ, ਜਿਸ ਤੋਂ ਬਾਦ ਕਿਸੇ ਨੇ ਥਾਣਾ ਚਾਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਦੋਵਾਂ ਧਿਰਾਂ ਨੂੰ ਥਾਣੇ ਲੈ ਗਈ।
ਹਿਮਾਚਲ ਦੇ ਰਹਿਣ ਵਾਲੇ ਸੁਰਿੰਦਰ ਨੇ ਦੱਸਿਆ ਕਿ ਚਾਰ ਮਹੀਨੇ ਪਹਿਲਾਂ ਉਸ ਦੀ ਬੇਟੀ ਉਰਵਸ਼ੀ ਦਾ ਵਿਆਹ ਵਿਨੈ ਨਾਂ ਦੇ ਮੁੰਡੇ ਨਾਲ ਹੋਇਆ ਸੀ , ਵਿਨੈ ਦਾ ਇਹ ਦੁਜਾ ਵਿਆਹ ਸੀ। ਉਸ ਦਾ ਅਪਣੀ ਪਹਿਲੀ ਪਤਨੀ ਤੋਂ ਤਲਾਕ ਹੋ ਚੁੱਕਾ। ਪਾਸਪੋਰਟ ਦਫ਼ਤਰ ਵਿਚ ਕੰਮ ਕਰਨ ਵਾਲਾ ਵਿਨੈ ਵਿਆਹ ਦੇ ਬਅਦ ਤੋਂ ਉਰਵਸ਼ੀ ਨੂੰ ਮਾਰਨ ਲੱਗਿਆ। ਚਾਰ ਮਹੀਨੇ ਵਿਚ ਚਾਰ ਉਹ ਅਪਣੀ ਧੀ ਨੂੰ ਬਚਾਉਣ ਆਏ। ਲੇਕਿਨ ਹਰ ਵਾਰ ਉਨ੍ਹਾਂ ਕੁੱਟ ਕੇ ਹੀ ਬਾਹਰ ਕੱਢਿਆ ਜਾਂਦਾ ਸੀ। ਹੁਦ ਫੇਰ ਧੀ ਦਾ ਫੋਨ ਆਇਆ ਤਾਂ ਉਹ ਘਰ ਗਏ। ਉਥੇ ਉਸ ਨਾਲ ਮਾਰਕੁੱਟ ਹੋ ਰਹੀ ਸੀ। ਉਨ੍ਹਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾ 'ਤੇ ਵੀ ਹਮਲਾ ਕੀਤਾ ਗਿਆ। ਵਿਨੈ ਦੇ ਪਿਤਾ ਦੀਪਕ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਨੂੰਹ ਦੇ ਮਾਪੇ ਜਦੋਂ ਚਾਹੁਣ ਘਰ ਆ ਜਾਦੇ ਹਨ ਅਤੇ ਰੋਕਣ 'ਤੇ ਹਮਲਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨਾਂ ਕੋਲ ਰਿਕਾਰਡਿੰਗ ਹੇ ਜਿਸ ਵਿਚ ਉਕਤ ਲੋਕ ਉਨ੍ਹਾਂ 'ਤੇ ਹਮਲਾ ਕਰ ਰਹੇ ਹਨ।  ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ।