image caption:

ਬਾਰਾਮੁਲਾ ‘ਚ ਸੈਨਾ ਅਤੇ ਪੁਲਿਸ ਨੇ 8 ਅੱਤਵਾਦੀਆਂ ਨੂੰ ਕੀਤਾ ਗਿਰਫ਼ਤਾਰ

ਸ਼੍ਰੀਨਗਰ : ਉੱਤਰੀ ਕਸ਼ਮੀਰ ਵਿੱਚ ਫ਼ੌਜ ਅਤੇ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਲਸ਼ਕਰ-ਏ-ਤੈਇਬਾ ਦੇ ਟੈਰਰ ਮਾਡਯੂਲ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫ਼ੌਜ ਅਤੇ ਪੁਲਿਸ ਨੇ ਖੁਫੀਆ ਏਜੰਸੀਆਂ ਤੋਂ ਮਿਲੀ ਇਨਪੁੱਟ ਤੋਂ ਬਾਅਦ ਬਾਰਾਮੁਲਾ ਜ਼ਿਲ੍ਹੇ ਦੇ ਸੋਪੋਰ ਖੇਤਰ ਵਿੱਚ ਇਹ ਕਾਰਵਾਈ ਕੀਤੀ ਹੈ। ਸੈਨਾ ਨੇ ਸੋਪੋਰ ਤੋਂ ਲਸ਼ਕਰ ਦੇ 8 ਅੱਤਵਾਦੀਆਂ ਨੂੰ ਗਿਰਫ਼ਤਾਰ ਕੀਤਾ ਹੈ। ਸੈਨਾ ਇਨ੍ਹਾਂ ਅੱਤਵਾਦੀਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ।
ਸੂਤਰਾਂ ਮੁਤਾਬਕ ਬਾਰਾਮੁਲਾ ਦੇ ਸੋਪੋਰ ਵਿੱਚ ਲਸ਼ਕਰ ਲਈ ਕੰਮ ਕਰਨ ਵਾਲੇ ਕੁੱਝ ਲੋਕਾਂ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਅਤੇ ਸੈਨਾ ਨੇ ਮਿਲ ਕੇ ਇੱਥੇ ਸਰਚ ਆਪ੍ਰੇਸ਼ਨ ਚਲਾਇਆ। ਇਸ ਆਪ੍ਰੇਸ਼ਨ &lsquoਚ ਸ਼ੱਕੀ ਪਾਏ ਜਾਣ &lsquoਤੇ 8 ਅੱਤਵਾਦੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਫੜੇ ਗਏ ਅੱਤਵਾਦੀ ਬਾਰਾਮੁਲਾ &lsquoਚ ਦੁਕਾਨਦਾਰਾਂ ਨੂੰ ਬਾਜ਼ਾਰ ਬੰਦ ਰੱਖਣ ਲਈ ਧਮਕੀ ਦੇਣ ਅਤੇ ਇਲਾਕੇ ਵਿੱਚ ਧਮਕੀ ਭਰੇ ਪੋਸਟਰ ਲਗਾਉਣ ਦੇ ਹਾਦਸਿਆਂ ਵਿੱਚ ਵੀ ਸ਼ਾਮਲ ਸਨ।