image caption:

ਦਿੱਲੀ ਵਿੱਚ ਧਰਮ ਤੇ ਪਹਿਰਾਵੇ ਦੇ ਕਾਰਨ ਇੱਕ ਸਿੱਖ ਨੂੰ ਰੈਸਤਰਾਂ ਵਿੱਚ ਜਾਣ ਤੋਂ ਰੋਕਿਆ ਗਿਆ

ਨਵੀਂ ਦਿੱਲੀ- ਦਿੱਲੀ ਵਿੱਚ ਇਕ ਰੈਸਤਰਾਂ ਨੇ ਧਰਮ ਅਤੇ ਪਹਿਰਾਵੇ ਕਾਰਨ ਇਕ ਸਿੱਖ ਵਿਅਕਤੀ ਨੂੰ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ ਸਿੱਖ ਵਿਅਕਤੀ ਪਰਮ ਸਾਹਿਬ ਸਿੰਘ ਨੇ ਫੋਟੋ ਮੈਸੇਜਿੰਗ ਐਪ ਇੰਸਟਾਗ੍ਰਾਮ 'ਤੇ ਪਾਈ ਇਕ ਪੋਸਟ ਵਿੱਚ ਦੋਸ਼ ਲਾਇਆ ਕਿ ਦਿੱਲੀ ਦੇ ਕੁਤੁਬ ਰੈਸਤਰਾਂ ਨੇ ਪਰਮ ਯਾਨੀ ਕਿ ਇਕ ਸਰਦਾਰ ਨੂੰ ਖੁੱਲ੍ਹੀ ਦਾੜ੍ਹੀ ਹੋਣ ਦੇ ਕਾਰਨ ਰੈਸਤਰਾਂ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ। ਪਰਮ ਨੇ ਦੱਸਿਆ ਕਿ ਉਨ੍ਹਾਂ ਨੂੰ ਰੈਸਤਰਾਂ ਦੇ ਕਾਊਂਟਰ 'ਤੇ ਬੈਠੇ ਇਕ ਲੜਕੇ ਨੇ ਕਿਹਾ ਕਿ ਅਸੀਂ ਸਿੱਖਾਂ ਨੂੰ ਲਾਊਂਜ ਵਿੱਚ ਦਾਖਲ ਨਹੀਂ ਹੋਣ ਦਿੰਦੇ। ਉਨ੍ਹਾਂ ਕਿਹਾ ਕਿ ਇਸ ਯੁੱਗ ਵਿੱਚ ਜਿਥੇ ਮਨੁੱਖ ਮੌਜੂਦਾ ਤੇ ਧਾਰਮਿਕ ਵਿਰਾਸਤ ਦੇ ਬਾਰੇ ਕੋਈ ਰੁਕਾਵਟ ਨਹੀਂ ਹੈ, ਕੁਤੁਬ ਅਤੇ ਉਨ੍ਹਾਂ ਦੇ ਸਟਾਫ ਵੱਲੋਂ ਨਸਲੀ ਵਿਹਾਰ ਤੇ ਕਲੱਬ ਵਿੱਚ ਦਾਖਲ ਨਾ ਹੋਣ ਦੇਣ ਨਾਲ ਮਾਨਵਤਾ ਸ਼ਰਮਸ਼ਾਰ ਹੋਈ ਹੈ। ਉਨ੍ਹਾਂ ਨੇ ਰੈਸਤਰਾਂ ਵਾਲਿਆਂ 'ਤੇ ਉਨ੍ਹਾਂ ਦੇ ਮਹਿਲਾ ਮਿੱਤਰਾਂ ਦੇ ਨਾਲ ਵੀ ਬੁਰਾ ਵਿਹਾਰ ਕਰਨ ਦਾ ਦੋਸ਼ ਲਾਇਆ ਹੈ। ਪਰਮ ਦੇ ਅਨੁਸਾਰ ਇੰਸਟਾਗ੍ਰਾਮ 'ਤੇ ਘਟਨਾ ਨੂੰ ਪੋਸਟ ਕਰਨ ਪਿੱਛੋਂ ਮਾਲਕ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਦੁੱਖ ਪ੍ਰਗਟ ਕਰ ਰਹੇ ਹਨ। ਪਰਮ ਨੇ ਕਿਹਾ ਕਿ ਉਹ ਕੁਤੁਬ ਰੈਸਤਰਾਂ ਨੂੰ ਤਦ ਮੁਆਫ ਕਰੇਗਾ, ਜਦ ਉਹ ਅਧਿਕਾਰਕ ਤੌਰ 'ਤੇ ਮੁਆਫੀ ਮੰਗੇਗਾ ਅਤੇ 100 ਗਰੀਬ ਬੱਚਿਆਂ ਲਈ ਲੰਗਰ ਦਾ ਆਯੋਜਨ ਕਰੇਗਾ।