image caption:

ਲੰਡਨ ਦੇ ਬਲੇਨਹਿਮ ਪੈਲੇਸ ਵਿੱਚ 35 ਕਰੋੜੀ ‘Toilet Seat’ ਹੋਈ ਚੋਰੀ

ਲੰਡਨ : ਸ਼ਨੀਵਾਰ ਨੂੰ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਚਰਚਿਲ ਦੇ ਜਨਮ ਸਥਾਨ ਬਲੇਨਹਿਮ ਪੈਲੇਸ ਤੋਂ ਆਰਟ ਪ੍ਰਦਰਸ਼ਨੀ ਦਾ ਹਿੱਸਾ &lsquoਗੋਲਡ ਟਾਇਲਟ&lsquo ਚੋਰੀ ਹੋ ਗਿਆ । ਇਸ ਅੰਗਰੇਜ਼ੀ ਪਖਾਨੇ ਦੀ ਕੀਮਤ 1 ਮਿਲੀਅਨ ਪੌਂਡ ਯਾਨੀ ਕਿ 35 ਕਰੋੜ ਰੁਪਏ ਹੈ ਤੇ ਇਹ ਇਟਲੀ ਦੇ ਕਲਾਕਾਰ ਮੌਰੀਜਿਓ ਕੈਟੇਲਨ ਵੱਲੋਂ ਬਣਾਇਆ ਗਿਆ ਹੈ । ਦੱਸਿਆ ਜਾ ਰਿਹਾ ਹੈ ਇਸ ਨੂੰ ਦੋ ਦਿਨ ਪਹਿਲਾਂ ਹੀ ਪੱਛਮੀ ਲੰਡਨ ਦੇ ਬਲੇਨਹਿਮ ਪੈਲੇਸ ਵਿੱਚ ਲਿਆਂਦਾ ਗਿਆ ਸੀ ।

ਇਸ ਘਟਨਾ ਤੋਂ ਪਹਿਲਾਂ ਨਿਊਯਾਰਕ ਗੁਗਨਹਾਈਮ ਅਜਾਇਬ ਘਰ ਵਿਖੇ ਆਮ ਲੋਕ ਪ੍ਰਦਰਸ਼ਨੀ ਵਿੱਚ ਇਸਨੂੰ ਦੇਖਣ ਪਹੁੰਚੇ ਸਨ । ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇਸ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਲਈ ਚੋਰਾਂ ਵੱਲੋਂ ਦੋ ਵਾਹਨ ਵਰਤੇ ਗਏ ਸਨ, ਕਿਉਂਕਿ ਇਹ ਪਖਾਨਾ ਇਮਾਰਤ ਦੀ ਟਾਇਲਟ ਪਾਈਪਲਾਈਨ ਨਾਲ ਜੁੜਿਆ ਹੋਇਆ ਸੀ. ਪਖਾਨੇ ਦੀ ਚੋਰੀ ਤੋਂ ਬਾਅਦ ਇਮਾਰਤ ਵਿੱਚ ਬਹੁਤ ਸਾਰਾ ਪਾਣੀ ਫੈਲ ਗਿਆ ਸੀ ।

ਇਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਕਿ ਸ਼ੱਕ ਦੇ ਅਧਾਰ &lsquoਤੇ ਇੱਕ 66 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਫਿਲਹਾਲ ਇਸ ਵਿਅਕਤੀ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ ਤੇ ਨਾ ਹੀ ਉਸ ਖਿਲਾਫ ਕੋਈ ਕੇਸ ਦਰਜ ਕੀਤਾ ਗਿਆ ਹੈ । ਇਸ ਸਬੰਧੀ ਜਾਣਕਰੀ ਦਿੰਦਿਆਂ ਥੈਮਜ਼ ਵੈਲੀ ਪੁਲਿਸ ਦੇ ਇੰਸਪੈਕਟਰ ਰਿਚਰਡ ਨਿਕੋਲਸ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਚੋਰੀ ਦੀ ਇਹ ਘਟਨਾ ਨੂੰ ਅੰਜ਼ਾਮ ਸਵੇਰੇ 4.50 ਵਜੇ ਦਿੱਤਾ ਗਿਆ ।

ਦੱਸ ਦੇਈਏ ਕਿ ਕੈਟੇਲਨ ਦੀ ਇਸ ਪ੍ਰਦਰਸ਼ਨੀ ਵਿੱਚ ਲੋਕਾਂ ਨੂੰ 3 ਮਿੰਟ ਲਈ ਪਖਾਨੇ ਦੀ ਵਰਤੋਂ ਕਰਨ ਲਈ ਮਨਜ਼ੂਰੀ ਲੈਣ ਦੀ ਇਜਾਜ਼ਤ ਸੀ । ਦੱਸਿਆ ਜਾ ਰਿਹਾ ਹੈ ਕਿ ਜਿਸ ਕਲਾਕਾਰ ਵੱਲੋਂ ਇਸ ਪਖਾਨੇ ਨੂੰ ਬਣਾਇਆ ਗਿਆ ਹੈ ਉਸ ਨੇ ਵਧੇਰੇ ਪੈਸੇ ਵਾਲਿਆਂ &lsquoਤੇ ਵਿਅੰਗ ਕਰਦਿਆਂ ਕਿਹਾ ਸੀ ਕਿ ਤੁਸੀਂ 200 ਡਾਲਰ ਦਾ ਭੋਜਨ ਖਾਓ ਜਾਂ ਫਿਰ 2 ਡਾਲਰ ਦਾ ਹਾਟਡਾਗ, ਸਭ ਅਖੀਰ ਵਿੱਚ ਪਖਾਨੇ ਵਿੱਚ ਹੀ ਜਾਣਾ ਹੈ ।