image caption:

ਨਾਰਵੇ 'ਚ ਫੜੀ ਡਾਈਨਾਸੌਰ ਵਰਗੀ ਮੱਛੀ

ਨਵੀਂ ਦਿੱਲੀ: ਇੱਕ ਮੱਛੀ ਫੜਨ ਵਾਲੇ ਨੇ ਹਾਲ ਹੀ &lsquoਚ ਨਾਰਵੇ ਦੇ ਤੱਟ ਤੋਂ ਅਜੀਬ ਤੇ ਵੱਖਰੀ ਦਿੱਖ ਵਾਲੀ ਮੱਛੀ ਫੜੀ। ਮੱਛੀ ਫੜਨ ਵਾਲੀ ਕੰਪਨੀ ਨਾਰਡਿਕ ਸੀ ਐਂਗਲਿੰਗ ਲਈ ਗਾਈਡ 19 ਸਾਲ ਦੇ ਆਸਕਰ ਲੁੰਡਾਹਲ ਨੇ ਮੱਛੀ ਫੜਨ ਤੋਂ ਬਾਅਦ ਵੇਖਿਆ ਤਾਂ ਉਹ ਵੀ ਉਲਝ ਗਏ। ਵੱਖਰੀ ਦਿੱਖ ਵਾਲੀ ਇਸ ਮੱਛੀ ਦੀਆਂ ਵਿਸ਼ਾਲ ਤੇ ਉੱਭਰੀਆਂ ਹੋਈਆਂ ਅੱਖਾਂ ਤੇ ਇੱਕ ਛੋਟਾ ਜਿਹਾ ਸਰੀਰ ਸੀ।
ਖ਼ਬਰਾਂ ਮੁਤਾਬਕ ਆਸਕਰ ਐਂਡੋਯਾ ਦੀਪ ਨੇੜੇ ਨੀਲੀ ਹਲਿਬੂਟ ਦੀ ਭਾਲ ਕਰ ਰਹੇ ਸੀ ਜਦੋਂ ਉਨ੍ਹਾਂ ਨੂੰ ਏਲੀਅਨ ਜਿਹੀ ਮੱਛੀ ਮਿਲੀ। ਉਨ੍ਹਾਂ ਨੇ ਕਿਹਾ, &ldquoਅਸੀਂ ਨੀਲੀ ਹਲਿਬੂਟ ਦੀ ਭਾਲ ਕਰ ਰਹੇ ਸੀ, ਜੋ ਤੱਟ ਤੋਂ ਕਰੀਬ ਪੰਜ ਮੀਲ ਦੂਰ ਇੱਕ ਵੱਖਰੀ ਪ੍ਰਜਾਤੀ ਹੈ। ਮੇਰੇ ਕੋਲ ਇੱਕ ਲਾਈਨ &lsquoਤੇ ਚਾਰ ਹੁੱਕ ਸੀ ਤੇ ਉਨ੍ਹਾਂ ਦੇ ਆਖਰ &lsquoਚ ਕਾਫੀ ਵੱਡਾ ਲੱਗਿਆ। ਮੈਨੂੰ ਇਸ ਨੂੰ ਸਮੇਟਣ &lsquoਚ ਕਰੀਬ 30 ਮਿੰਟ ਲੱਗੇ।&rdquo ਆਸਕਰ ਲੁੰਡਾਹਲ ਵੱਲੋਂ ਫੜੀ ਗਈ ਮੱਛੀ ਨੂੰ &lsquoਥੋੜ੍ਹਾ ਜਿਹਾ ਡਾਈਨਾਸੋਰ ਜਿਹਾ&rsquo ਦੱਸਿਆ ਤੇ ਕਿਹਾ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਅਜਿਹਾ ਕੁਝ ਨਹੀਂ ਦੇਖਿਆ ਸੀ।

ਮੈਟਰੋ ਦੀ ਰਿਪੋਰਟ ਮੁਤਾਬਕ ਇਹ ਇੱਕ ਤਰ੍ਹਾਂ ਦੀ ਮੱਛੀ ਹੈ, ਜੋ ਕਰੀਬ 300 ਮਿਲੀਅਨ ਤੋਂ ਜ਼ਿਆਦਾ ਸਾਲਾਂ ਤੋਂ ਹੈ। ਮਨੁੱਖ ਲਈ ਨੁਕਸਾਨਦੇਹ, ਇਹ ਜੀਵ ਮੁੱਖ ਤੌਰ &lsquoਤੇ ਸਮੁੰਦਰੀ ਘੋਘੇ ਤੇ ਕੇਕੜੇ ਪਸੰਦ ਕਰਦੇ ਹਨ। ਇਹ ਡੂੰਘੇ ਪਾਣੀ &lsquoਚ ਰਹਿਣਾ ਪਸੰਦ ਕਰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਹ ਵੱਡੀਆਂ ਅੱਖਾਂ ਦੀ ਮਦਦ ਨਾਲ ਹਨ੍ਹੇਰੇ &lsquoਚ ਵੀ ਦੇਖ ਸਕਦੇ ਹਨ।