image caption:

14 ਸਾਲਾ ਲੜਕੀ ਨੂੰ ਅਗਵਾ ਕਰਨ ਵਾਲੇ 18 ਸਾਲ ਬਾਅਦ ਗ੍ਰਿਫਤਾਰ

ਲਾਲੜੂ,-  ਲਾਲੜੂ ਦੇ ਪਿੰਡ ਰਾਮਗੜ੍ਹ ਰੁੜਕੀ ਤੋਂ 18 ਸਾਲ ਪਹਿਲਾਂ 14 ਸਾਲ ਦੀ ਨਾਬਾਲਗ ਲੜਕੀ ਅਗਵਾ ਹੋ ਗਈ ਸੀ। ਲੜਕੀ ਨੂੰ ਅਗਵਾ ਕਰਨ ਦੇ ਦੋ ਮੁਲਜ਼ਮ ਪੁਲਿਸ ਨੇ ਹੁਣ ਦਿੱਲੀ ਤੋਂ ਕਾਬੂ ਕੀਤੇ ਹਨ। ਚਾਰਾਂ ਮੁਲਜ਼ਮਾਂ ਨੂੰ ਕੋਰਟ ਨੇ 14 ਸਾਲ ਪਹਿਲਾਂ ਭਗੌੜਾ ਕਰਾਰ ਦੇ ਦਿੱਤਾ ਸੀ। ਦੋ ਭਗੌੜੇ ਮੁਲਜ਼ਮ ਅਜੇ ਵੀ ਫਰਾਰ ਹਨ। ਜੋ ਨਾਬਾਲਗ ਉਸ ਸਮੇਂ  ਅਗਵਾ ਹੋਈ ਸੀ ਉਹ ਹੁਣ 3 ਬੱਚਿਆਂ ਦੀ ਮਾਂ ਹੈ। ਉਸ ਦੀ ਵੱਡੀ ਧੀ 17 ਸਾਲ ਦੀ ਦੱਸੀ ਜਾ ਰਹੀ ਹੈ। 23 ਜੂਨ 2001 ਨੂੰ ਉਦੇ ਭਾਨ ਨੇ ਪੁਲਿਸ ਵਿਚ ਸ਼ਿਕਾਇਤ ਦਿੱਤੀ ਸੀ ਕਿ ਉਹ ਅਪਣੀ ਪਤਨੀ ਤੇ ਬੱਚਿਆਂ ਸਣੇ ਲਾਲੜੂ ਨੇੜੇ ਪਿੰਡ ਰਾਮਗੜ੍ਹ ਰੁੜਕੀ ਵਿਚ ਬਣ ਰਹੀ ਸੜਕ 'ਤੇ ਕੰਮ ਕਰਨ ਆਇਆ ਸੀ। 4 ਜੂਨ 2001 ਦੀ ਰਾਤ ਨੂੰ ਕਰੀਬ ਦੋ ਵਜੇ ਉਹ ਅਪਣੇ ਬੱਚਿਆਂ ਨਾਲ ਸੁੱਤਾ ਸੀ। ਚਾਰ ਵਿਅਕਤੀ ਰਾਜੇਸ਼ ਯਾਦਵ, ਬਾਬੂ ਸਿੰਘ, ਕਲਿਆਣ ਸਿੰਘ, ਬੁਧ ਪਾਲ ਸਾਰੇ ਨਿਵਾਸੀ ਸਰਾਮਧੀ ਸਰਾਅ, ਬਦਾਯੂੰ, ਯੂਪੀ Àਨ੍ਹਾਂ ਦੇ ਕੋਲ ਆਏ ਅਤੇ ਡਰਾ ਧਮਕਾ ਕੇ ਉਸ ਦੀ 14 ਸਾਲਾ ਲੜਕੀ ਨੂੰ ਅਗਵਾ ਕਰਕੇ ਲੈ ਗਏ।  ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ।