image caption:

ਤਸਕਰੀ 'ਤੇ ਅਸਲਾ ਐਕਟ ਵਿਚ ਦੋ ਭਗੌੜੇ ਕਾਬੂ

ਲੁਧਿਆਣਾ-  ਸ਼ਰਾਬ ਦੀ ਤਸਕਰੀ ਤੇ ਅਸਲਾ ਐਕਟ ਦੇ ਮਾਮਲਿਆਂ ਵਿਚੋਂ ਭਗੌੜੇ ਮੁਲਜ਼ਮਾਂ ਨੂੰ ਪੀਓ ਸਟਾਫ਼ ਦੀ ਟੀਮ ਨੇ ਕਾਬੂ ਕੀਤਾ ਹੈ। ਇਸ ਮਾਮਲੇ ਸਬੰਧੀ ਪੀਓ ਸਟਾਫ ਦੇ ਇੰਚਾਰਜ ਪ੍ਰੇਮ ਸਿੰਘ ਨੇ ਦੱਸਿਆ ਕਿ ਦੀਪ ਕਾਲੋਨੀ ਦੇ ਵਾਸੀ ਮੁਲਜ਼ਮ ਹਰਜੀਤ ਸਿੰਘ ਦੇ ਖ਼ਿਲਾਫ਼ ਸਾਲ ਦੋ ਹਜ਼ਾਰ ਬਾਰਾਂ 'ਚ ਥਾਣਾ-7 'ਚ ਅਸਲਾ ਐਕਟ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਨਿਊ ਪੰਜਾਬੀ ਬਾਗ ਦੇ ਵਾਸੀ ਮੁਲਜ਼ਮ ਰਾਜ ਕੁਮਾਰ ਉਰਫ ਵਿੰਗੀ ਧੌਣ ਦੇ ਖ਼ਿਲਾਫ਼ ਸਾਲ 2014 'ਚ ਸ਼ਰਾਬ ਦੀ ਤਸਕਰੀ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਮੁਲਜ਼ਮ ਖ਼ਿਲਾਫ਼ ਥਾਣਾ-7 'ਚ ਐੱਫਆਈਆਰ ਦਰਜ ਹੋਈ ਸੀ। ਤੀਸਰੇ ਮਾਮਲੇ 'ਚ ਸਾਲ 2017 'ਚ ਥਾਣਾ ਸਦਰ 'ਚ ਮੁਲਜ਼ਮ ਸੁਖਦੀਪ ਸਿੰਘ ਉਰਫ ਲਵਲੀ ਦੇ ਖਿਲਾਫ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਤਿੰਨਾਂ ਮੁਲਜ਼ਮਾਂ ਨੂੰ ਕੁਝ ਸਮਾਂ ਪਹਿਲਾਂ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਪੀਓ ਸਟਾਫ ਦੇ ਇੰਚਾਰਜ ਪ੍ਰਰੇਮ ਸਿੰਘ ਨੇ ਦੱਸਿਆ ਕਿ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ। ਪੁਲਸ ਪਾਰਟੀ ਨੇ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।