image caption:

ਮੈਂ ਗ੍ਰਿਫ਼ਤਾਰੀ ਲਈ ਤਿਆਰ : ਬੈਂਸ

ਲੁਧਿਆਣਾ- ਵਿਧਾਇਕ ਸਿਮਰਜੀਤ ਬੈਂਸ ਦੀ ਬੀਤੇ ਦਿਨ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਲੁਧਿਆਣਾ ਵਿਚ ਅਫ਼ਵਾਹ ਫੈਲ ਗਈ ਕਿ ਬਟਾਲਾ ਪੁਲਿਸ ਨੇ ਵਿਧਾਇਕ ਬੈਂਸ ਦੇ ਦਫ਼ਤਰ ਵਿਚ ਛਾਪਾ ਮਾਰਿਆ ਹੈ ਤੇ ਵਿਧਾਇਕ ਅਪਣੇ ਦਫ਼ਤਰ ਵਿਚ ਨਹੀਂ ਮਿਲੇ।  ਇਸ ਤੋਂ ਬਾਅਦ ਵਿਧਾਇਕ ਬੈਂਸ ਸਾਹਮਣੇ ਆਏ ਤੇ ਉਨ੍ਹਾਂ ਨੇ ਪੱਤਰਕਾਰ ਮਿਲਣੀ ਕਰਕੇ ਇੱਕ ਵਾਰ ਫੇਰ ਪੁਲਿਸ ਨੂੰ ਕਿਹਾ ਕਿ ਉਹ ਅਪਣੇ ਦਫ਼ਤਰ ਵਿਚ ਹੀ ਬੈਠੇ ਹਨ ਤੇ ਪੁਲਿਸ ਜਦੋਂ ਚਾਹੇ ਉਨ੍ਹਾਂ ਗ੍ਰਿਫਤਾਰ ਕਰ ਲਵੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬਟਾਲਾ ਹਾਦਸਾ ਪੀੜਤਾਂ ਨਾਲ ਅੱਜ ਵੀ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਪੀੜਤਾਂ ਨੂੰ ਲੈ ਕੇ ਬਟਾਲਾ ਦੇ ਡੀਸੀ ਦਫ਼ਤਰ ਵਿਚ ਘਿਰਾਓ ਕੀਤਾ ਜਾਵੇਗਾ ਤਾਂ ਜੋ ਪੀੜਤਾਂ ਨੂੰ ਇਨਸਾਫ ਮਿਲ ਸਕੇ। ਲੋਕ ਇਨਸਾਫ਼ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਬੈਂਸ ਨੇ ਕਿਹਾ ਕਿ ਉਹ ਗ੍ਰਿਫਤਾਰੀ ਲਈ ਤਿਆਰ ਬਰ ਤਿਆਰ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਬਟਾਲਾ ਹਾਦਸੇ ਲਈ ਜ਼ਿੰਮੇਵਾਰ ਅਧਿਕਾਰੀਆਂ 'ਤੇ ਪਰਚਾ ਦਰਜ ਕਰੇ।