image caption:

ਪ੍ਰਕਾਸ਼ ਪੁਰਬ ਲਈ ਰੱਖਿਆ ਇੱਕ ਰੋਜ਼ਾ ਖਾਸ ਇਜਲਾਸ, ਕੈਪਟਨ ਦੇਣਗੇ ਖ਼ਾਸ ਸਪੀਚ

ਚੰਡੀਗੜ੍ਹ: 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ 6 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਇੱਕ ਰੋਜ਼ਾ ਖਾਸ ਇਜਲਾਸ ਹੋਵੇਗਾ। ਡਾ. ਮਨਮੋਹਨ ਸਿੰਘ ਇਸ ਇਜਲਾਸ ਦੇ ਖਾਸ ਮਹਿਮਾਨ ਹੋਣਗੇ। ਇਹ ਖਾਸ ਇਜਲਾਸ ਇੱਕ ਦਿਨ ਦਾ ਰਹੇਗਾ ਜਿਸ ਵਿੱਚ ਸੈਸ਼ਨ ਦੌਰਾਨ ਪ੍ਰਸ਼ਨ ਕਾਲ ਨਹੀਂ ਹੋਵੇਗਾ। ਇਸ ਖਾਸ ਮੌਕੇ 'ਤੇ ਪੰਜਾਬ ਸਰਕਾਰ ਵੱਲੋਂ ਖਾਸ ਮਹਿਮਾਨ ਵੀ ਬੁਲਾਏ ਜਾਣਗੇ ਜਿਨ੍ਹਾਂ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵੀ ਸ਼ਾਮਲ ਹੋਣਗੇ। ਹਾਲਾਂਕਿ ਨਵੰਬਰ ਵਿੱਚ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਵੀ ਤਿਆਰੀ ਹੋ ਰਹੀ ਹੈ ਜਿਸ ਦੇ ਸਮਾਗਮਾਂ ਨੂੰ ਲੈ ਕੇ ਬੈਠਕਾਂ ਚੱਲ ਰਹੀਆਂ ਹਨ। ਇਸ ਮੌਕੇ ਵਿਧਾਨ ਸਭਾ ਇਜਲਾਸ ਵਿੱਚ ਕੈਪਟਨ ਅਮਰਿੰਦਰ ਸਿੰਘ ਆਪਣੀ ਖਾਸ ਸਪੀਚ ਦੇਣਗੇ।