image caption:

... ਤੇ ਜਦੋਂ ਰਣਵੀਰ ਸਿੰਘ ਦਾ ਲੋਕਾਂ ਨੇ ਉਡਾਇਆ ਮਜ਼ਾਕ

ਚੰਡੀਗੜ੍ਹ-  ਬਾਲੀਵੁਡ ਐਕਟਰ ਰਣਵੀਰ ਸਿੰਘ ਜਿੰਨਾ ਅਪਣੀ ਫ਼ਿਲਮਾਂ ਕਾਰਨ ਖ਼ਬਰਾਂ ਵਿਚ ਰਹਿੰਦੇ ਹਨ ਓਨਾ ਹੀ ਉਹ ਅਪਣੀ ਅਜੀਬ ਗਰੀਬ ਹਰਕਤਾਂ ਅਤੇ ਕੱਪੜਿਆਂ ਕਾਰਨ ਚਰਚਾ ਵਿਚ ਰਹਿੰਦੇ ਹਨ। ਰਣਵੀਰ ਸਿੰਘ ਨੂੰ ਅਕਸਰ ਅਜੀਬ ਅਜੀਬ ਆਊਟਫਿਟਸ ਵਿਚ ਦੇਖਿਆ ਜਾ ਚੁੱਕਾ ਹੈ। ਇਸ ਕਾਰਨ ਉਹ ਕਾਫੀ ਟਰੋਲ ਵੀ ਹੁੰਦੇ ਹਨ, ਲੇਕਿਨ ਇਸ ਗੱਲ ਨਾਲ ਉਨ੍ਹਾਂ ਕੋਈ ਫਰਕ ਨਹੀਂ ਪੈਂਦਾ। ਬੀਤੇ ਦਿਨ ਆਈਫਾ 2019 ਵਿਚ ਵੀ ਉਹ ਇੱਕ ਅਜੀਬ ਤਰ੍ਹਾਂ ਨਾਲ ਆਊਟਫਿਟ ਵਿਚ ਪੁੱਜੇ ਸੀ।
ਹੁਣ ਉਹ ਇੱਥ ਵਾਰ ਮੁੜ ਤੋਂ ਕੁਝ ਅਜਿਹੇ ਹੀ ਕੱਪੜਿਆਂ ਵਿਚ ਨਜ਼ਰ ਆਏ ਹਨ ਜਿਨ੍ਹਾਂ ਕਾਰਨ ਉਨ੍ਹਾਂ ਟਰੋਲ ਕੀਤਾ ਜਾ ਰਿਹਾ ਹੈ। ਰਣਵੀਰ ਸਿੰਘ ਇੱਕ ਡਬਿੰਗ ਸਟੂਡੀਓ ਪਹੁੰਚੇ ਅਤੇ ਉਨ੍ਹਾਂ ਨੇ ਅਜਿਹੇ ਕੱਪੜੇ ਪਹਿਨ ਰੱਖੇ ਸਨ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਹਾਸੀ ਆ ਜਾਵੇਗੀ। ਇਸ ਦੌਰਾਨ ਰਣਵੀਰ ਸਿੰਘ ਨੇ ਲਾਲ ਰੰਗ ਦੀ ਸਵੈਟ ਸ਼ਰਟ ਪਹਿਨੀ ਹੋਈ ਸੀ ਜੋ ਗੋਡਿਆਂ ਤੋਂ ਵੀ ਜ਼ਿਆਦਾ ਥੱਲੇ ਸੀ। ਇਸ ਦੇ ਨਾਲ ਉਨ੍ਹਾਂ ਨੇ ਬਲੈਕ ਜੀਂਸ ਅਤੇ ਲਾਈਟ ਗਰੀਨ ਕਲਰ ਦੇ ਬੂਟ ਪਾਏ ਹੋਏ ਸੀ। ਹੱਥ ਵਿਚ ਉਨ੍ਹਾਂ ਨੇ ਇੱਕ ਸਪੀਕਰ ਲੈ ਰੱਖਿਆ ਹੈ ਜਿਸ ਵਿਚ ਉਹ ਲਗਾਤਾਰ ਗਾਣਾ ਸੁਣ ਰਹੇ ਸੀ। ਇਸ ਲੁਕ ਵਿਚ ਰਣਵੀਰ ਦੀ ਕਈ ਤਸਵੀਰਾਂ ਵਾਇਰਲ ਹੋਈਆਂ ਜਿਨ੍ਹਾਂ ਦਾ ਕਾਫੀ ਮਜ਼ਾਕ ਬਣ ਰਿਹਾ ਹੈ।
ਕੋਈ ਤਾਂ ਰਣਵੀਰ ਸਿੰਘ ਲਾਲ ਪਰੀ ਵੀ ਦੱਸ ਰਿਹਾ  ਹੈ। ਵੈਸੇ ਕੱਪੜਿਆਂ ਅਤੇ ਲੁਕ ਨੂੰ ਲੈ ਕੇ ਰਣਵੀਰ ਸਿੰਘ ਦਾ ਟਰੋਲ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਕੁਝ ਦਿਨ ਪਹਿਲਾਂ ਜਦ ਉਹ ਆਈਫਾ ਵਿਚ ਸੂਟ ਦੇ ਉਪਰ ਸਟਾਲ ਪਾ ਕੇ ਗਏ ਸੀ ਤਦ ਵੀ ਉਨ੍ਹਾਂ ਦਾ ਕਾਫੀ ਮਜ਼ਾਕ ਬਣਿਆ ਸੀ। ਖੁਦ ਦੀਪਿਕਾ ਨੇ ਵੀ ਰਦਵੀਰ ਸਿੰਘ ਦੀ ਖਿਚਾਈ ਕੀਤੀ ਸੀ।