image caption:

ਇਰਾਕ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ, 3 ਦਿਨਾਂ ਵਿਚ 34 ਮੌਤਾਂ

ਬਗਦਾਦ-  ਇਰਾਕ ਵਿਚ ਪਿਛਲੇ ਤਿੰਨ ਦਿਨਾਂ ਤੋਂ ਚਲ ਰਹੇ ਸਰਕਾਰੀ ਵਿਰੋਧੀ ਪ੍ਰਦਰਸ਼ਨ ਵਿਚ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦ ਕਿ 1500 ਤੋਂ ਜ਼ਿਆਦਾ ਲੋਕ ਜ਼ਖਮੀ ਹਨ। ਇਰਾਕ ਮਨੁੱਖੀ ਅਧਿਕਾਰ ਹਾਈ ਕਮਿਸ਼ਨ ਦੇ ਮੈਂਬਰ ਅਲੀ ਅਕਰਮ ਅਲ ਬਯਾਤੀ ਨੇ ਮੀਡੀਆ ਨੂੰ ਦੱਸਿਆ ਕਿ ਮਰਨ ਵਾਲਿਆਂ ਵਿਚ 31 ਪ੍ਰਦਸ਼ਨਕਾਰੀ ਸੀ ਅਤੇ ਤਿੰਨ ਸੁਰੱਖਿਆ ਜਵਾਨ। ਉਨ੍ਹਾਂ ਅਨੁਸਾਰ ਹੁਣ ਤੱਕ ਘੱਟ ਤੋਂ ਘੱਧ 1518 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ 423 ਇਰਾਕੀ ਸੁਰੱਖਿਆ ਜਵਾਨ ਹਨ।
ਇਰਾਕ ਦੇ ਕਈ ਦੱਖਣੀ ਸਹਿਰਾਂ ਵਿਚ ਸਰਕਾਰ ਦੁਆਰਾ ਕਰਫਿਊਲਗਾ ਦੇਣ ਦੇ ਬਾਵਜੂਦ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰੇ।
ਇਹ ਸਾਰੇ ਭ੍ਰਿਸ਼ਟਾਚਾਰ, ਬੁਨਿਆਦੀ ਸਹੂਲਤਾਂ ਦੀ ਕਮੀ ਅਤੇ ਬੇਰੋਜ਼ਗਾਰੀ ਦਾ ਵਿਰੋਧ ਕਰ ਰਹੇ ਹਨ। ਬਗਦਾਦ ਵਿਚ ਕਈ ਲੋਕ ਇਰਾਦ ਦੇ ਇੱਕ ਸਭ ਤੋਂ ਲੋਕਪ੍ਰਿਯ ਸੈਨਿਕ ਅਧਿਕਾਰੀ ਲੈਫ਼ਟੀਨੈਂਟ ਜਨਰਲ ਅਬਦੁਲਵਹਾਬ ਅਲ ਸਾਦੀ ਦੀ ਤਸਵੀਰ ਲੈ ਕੇ ਪ੍ਰਦਰਸ਼ਨ ਕਰ ਰਹੇ ਸੀ, ਜਿਨ੍ਹਾਂ ਨੇ ਇਸਲਾਮਿਕ ਸਟੇਟ ਦੇ ਖ਼ਿਲਾਫ਼ ਅੱਤਵਾਦ ਵਿਰੋਧੀ ਲੜਾਈ ਦੀ ਅਗਵਾਈ ਕੀਤੀ ਸੀ। ਦੱਸ ਦੇਈਏ ਕਿ ਸਾਦੀ ਨੂੰ ਪਿਛਲੇ ਹਫ਼ਤੇ ਸਰਕਾਰ ਨੇ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਸੀ।
ਇਰਾਕ ਦੇ ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਆਦਿਲ ਅਬਦੁਲ ਮਹਦੀ ਨੇ ਐਮਰਜੈਂਸੀ ਸੁਰੱਖਿਆ ਬੈਠਕ ਬੁਲਾਈ ਸੀ। ਇਸ ਵਿਚ  ਪ੍ਰੀਸ਼ਦ ਨੇ ਦੇਸ਼ ਵਿਚ ਲੋਕਾਂ ਅਤੇ ਜਨਤਕ ਸੰਪਤੀਆਂ ਦੀ ਸੁਰੱÎਖਆ ਦੇ ਲਈ ਜ਼ਰੂਰੀ ਅਤੇ ਉਚਿਤ ਕਦਮ ਚੁੱਕੇ ਜਾਣ 'ਤੇ ਜ਼ੋਰ ਦਿੱਤਾ। ਨਾਲ ਹੀ ਕਿਹਾ ਗਿਆ ਕਿ ਸਰਕਾਰ ਪ੍ਰਦਰਸ਼ਨਕਾਰੀਆਂ ਦੀ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦੀ ਵੀ ਕੋਸ਼ਿਸ ਕਰੇਗੀ।