image caption:

ਦੀਵਾਲੀ ਤੋਂ ਪਹਿਲਾਂ ਵੱਡੇ ਧਮਾਕਿਆਂ ਦਾ ਖ਼ਦਸ਼ਾ, ਗੁਰਦਾਸਪੁਰ ਤੋਂ ਤਿੰਨ ਅਣਪਛਾਤੇ ਫੜੇ, ਪਾਕਿ ਡਰੋਨ ਕੇਸ 'ਚ ਇਕ ਹੋਰ ਅੱਤਵਾਦੀ ਕਾਬੂ

ਗੁਰਦਾਸਪੁਰ : ਪੰਜਾਬ 'ਚ ਦੀਵਾਲੀ ਜਾਂ ਉਸ ਤੋਂ ਪਹਿਲਾਂ ਵੱਡੇ ਅੱਤਵਾਦੀ ਧਮਾਕਿਆਂ ਦਾ ਖਦਸ਼ਾ ਹੈ। ਇਸ ਮੱਦੇਨਜ਼ਰ ਪੁਲਿਸ ਤੇ ਸੁਰੱਖਿਆ ਬਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਨੂੰ ਖ਼ਦਸ਼ਾ ਹੈ ਕਿ ਪਾਕਿਸਤਾਨ ਤੋਂ ਬਾਰੂਦ ਤੇ ਵਿਸਫੋਟਕ ਇੱਥੇ ਆ ਚੁੱਕੇ ਹਨ। ਇਸ ਨਾਲ ਹੀ ਪੰਜਾਬ ਨੂੰ ਦਹਿਲਾਉਣ ਲਈ ਜਰਮਨੀ ਤੋਂ ਫੰਡਿੰਗ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀਆਂ ਤੋਂ ਪੁੱਛਗਿੱਛ 'ਚ ਇਸ ਸਬੰਧ 'ਚ ਕਈ ਸਨਸਨੀਖੇਜ ਖੁਲਾਸੇ ਹੋਏ ਹਨ। ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਸੈਲ ਨੇ ਹਥਿਆਰ ਲੈ ਕੇ ਆਏ ਪਾਕਿਸਤਾਨੀ ਡਰੋਨ ਮਾਮਲੇ 'ਚ ਇਕ ਹੋਰ ਅੱਤਵਾਦੀ ਫੜਿਆ ਹੈ। ਇਸ ਮਾਮਲੇ 'ਚ ਹੁਣ ਤਕ ਨੌ ਅੱਤਵਾਦੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਸ ਨਾਲ ਹੀ ਗੁਰਦਾਸਪੁਰ ਰੇਲਵੇ ਸਟੇਸ਼ਨ ਤੋਂ ਤਿੰਨ ਅਣਪਛਾਤੀ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਸ਼ੁੱਕਰਵਾਰ ਨੂੰ ਦੁਪਹਿਰੋਂ ਬਾਅਦ ਗੁਰਦਾਸਪੁਰ ਸਿਟੀ ਪੁਲਿਸ ਨੇ ਰੇਲਵੇ ਸਟੇਸ਼ਨ ਤੋਂ ਤਿੰਨ ਅਣਪਛਾਤੇ ਲੋਕਾਂ ਨੂੰ ਹਿਰਾਸਤ 'ਚ ਲਿਆ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਗਤੀਵਿਧੀਆਂ ਤੇਜ਼ੀ ਨਾਲ ਵੱਧ ਗਈਆਂ ਹਨ ਪਰ ਫਿਲਹਾਲ ਕੋਈ ਵੀ ਕੁਝ ਦੱਸਣ ਨੂੰ ਤਿਆਰ ਨਹੀਂ ਹੈ।