image caption:

ਪ੍ਰਾਈਵੇਟ ਆਪਰੇਟਰ ਖ਼ਰੀਦ ਸਕਣਗੇ ਆਪਣੀ ਮਰਜ਼ੀ ਦੀ ਟ੍ਰੇਨ

ਨਵੀਂ ਦਿੱਲੀ : ਸ਼ੁੱਕਰਵਾਰ ਤੋਂ ਲਖਨਊ ਤੋਂ ਦਿੱਲੀ ਦਰਮਿਆਨ ਚਲਾਈ ਗਈ ਤੇਜਸ ਐਕਸਪੈ੍ੱਸ ਨੂੰ ਦੇਸ਼ 'ਚ ਪ੍ਰਾਈਵੇਟ ਟ੍ਰੇਨਾਂ ਦੇ ਯੁੱਗ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ। ਪਰ ਇਸ ਨੂੰ ਪ੍ਰਾਈਵੇਟ ਟ੍ਰੇਨ ਦੀ ਬਜਾਏ ਜਨਤਕ-ਨਿੱਜੀ ਹਿੱਸੇਦਾਰੀ ਪੀਪੀਪੀ ਤਹਿਤ ਚਲਾਈ ਗਈ ਪਹਿਲੀ ਯਾਤਰੀ ਟ੍ਰੇਨ ਕਹਿਣਾ ਜ਼ਿਆਦਾ ਸਹੀ ਹੋਵੇਗਾ। ਇਸ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਟ੍ਰੇਨ ਸੰਚਾਲਣ ਦੀ ਭੂਮਿਕਾ ਦੇ ਤੌਰ 'ਤੇ ਵੇਖਿਆ ਜਾਣਾ ਚਾਹੀਦਾ ਹੈ। ਜੇਕਰ ਇਹ ਤਜਰਬਾ ਕਾਮਯਾਬ ਹੋਇਆ ਤਾਂ ਭਵਿੱਖ 'ਚ ਟ੍ਰੇਨ ਸੰਚਾਲਣ ਪੂਰੀ ਤਰ੍ਹਾਂ ਪ੍ਰਾਈਵੇਟ ਸੈਕਟਰ ਦੇ ਹਵਾਲੇ ਹੋ ਸਕਦਾ ਹੈ। ਇਹੀ ਵਜ੍ਹਾ ਹੈ ਕਿ ਰੇਲ ਮੁਲਾਜ਼ਮ ਇਸ ਦਾ ਵਿਰੋਧ ਕਰ ਰਹੇ ਹਨ। ਰੇਲਵੇ ਯੂਨੀਅਨਾਂ ਨੇ ਵਿਰੋਧ ਦੇ ਨਾਲ ਹੀ ਪ੍ਰਰਾਈਵੇਟ ਟ੍ਰੇਨਾਂ ਦੇ ਫੇਲ੍ਹ ਹੋਣ ਦੀ ਭਵਿੱਖਵਾਣੀ ਕਰ ਦਿੱਤੀ ਹੈ।

ਦੂਜੇ ਪਾਸੇ ਰੇਲਵੇ ਬੋਰਡ ਨੂੰ ਇਨ੍ਹਾਂ ਤੋਂ ਵੱਡੀ ਉਮੀਦ ਹੈ। ਇਨ੍ਹਾਂ ਤੋਂ ਬੋਰਡ ਨੂੰ ਏਨਾ ਫਾਇਦਾ ਦਿਸ ਰਿਹਾ ਹੈ ਕਿ ਉਸ ਨੇ ਭਵਿੱਖ 'ਚ ਲਗਪਗ ਡੇਢ ਸੌ ਪ੍ਰਾਈਵੇਟ ਟ੍ਰੇਨਾਂ ਚਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ 'ਚ 'ਤੇਜਸ' ਤੋਂ ਇਲਾਵਾ 'ਵੰਦੇ ਭਾਰਤ' ਜਿਹੀਆਂ ਦੇਸ਼ ਦੀਆਂ ਸਭ ਤੋਂ ਤੇਜ਼ ਸੈਮੀ ਹਾਈਸਪੀਡ ਪ੍ਰਰੀਮੀਅਮ ਟ੍ਰੇਨਾਂ ਸ਼ਾਮਲ ਹਨ। ਇਨ੍ਹਾਂ ਦੇ ਉਤਪਾਦਨ ਨੂੰ ਅਗਲੇ ਸਾਲ ਤੋਂ ਵਧਾਇਆ ਜਾਣਾ ਹੈ।

ਪ੍ਰਾਈਵੇਟ ਟ੍ਰੇਨਾਂ 'ਚ ਪ੍ਰਾਈਵੇਟ ਆਪਰੇਟਰ ਨੂੰ ਕਿਰਾਇਆ ਤੈਅ ਕਰਨ ਤੋਂ ਇਲਾਵਾ ਟ੍ਰੇਨ ਦੇ ਅੰਦਰ ਆਪਣੀ ਟਿਕਟ ਚੈਕਿੰਗ ਤੇ ਕੈਟਰਿੰਗ ਤੇ ਹਾਊਸਕੀਪਿੰਗ ਸਟਾਫ ਰੱਖਣ ਦੀ ਛੋਟ ਹੋਵੇਗੀ। ਜਦਕਿ ਲੋਕੋ ਪਾਇਲਟ ਤੇ ਗਾਰਡ ਤੇ ਸੁਰੱਖਿਆ ਮੁਲਾਜ਼ਮ ਰੇਲਵੇ ਦੇ ਹੋਣਗੇ। ਰੇਲਵੇ ਆਪਣੇ ਇਨਫ੍ਰਾਸਟ੍ਕਚਰ ਤੇ ਰਨਿੰਗ ਸਟਾਫ ਦੀ ਵਰਤੋਂ ਕਰਨ ਲਈ ਪ੍ਰਾਈਵੇਟ ਆਪਰੇਟਰ ਤੋਂ ਹਾਲੇਜ ਫੀਸ ਵਸੂਲ ਕਰੇਗਾ।

ਲਖਨਊ-ਦਿੱਲੀ ਤੇਜਸ ਐਕਸਪ੍ਰੈੱਸ ਦਾ ਸੰਚਾਲਣ ਰੇਲਵੇ ਦਾ ਹੀ ਇਕ ਪੀਐੱਸਯੂ ਆਈਆਰਸੀਟੀਸੀ ਨਿੱਜੀ ਕੰਪਨੀਆਂ ਦੇ ਸਹਿਯੋਗ ਨਾਲ ਕਰ ਰਿਹਾ ਹੈ। ਇਸ 'ਚ ਆਈਆਰਸੀਟੀਸੀ ਤੇ ਪ੍ਰਾਈਵੇਟ ਆਪਰੇਟਰ ਦਰਮਿਆਨ ਕੰਸੈਸ਼ਨ ਐਗਰੀਮੈਂਟ ਹੋਵੇਗਾ ਤੇ ਦੋਵੇਂ ਉਸੇ ਮੁਤਾਬਕ ਕੰਮ ਕਰਨਗੇ। ਇਸਦੇ ਤਹਿਤ ਆਈਆਰਸੀਟੀਸੀ ਨੂੰ ਪ੍ਰਾਈਵੇਟ ਆਪਰੇਟਰ ਤੋਂ ਲਾਭ 'ਚ ਹਿੱਸੇਦਾਰੀ ਪ੍ਰਾਪਤ ਹੋਵੇਗੀ। ਅਤੇ ਉਸ 'ਚੋਂ ਉਹ ਰੇਲਵੇ ਨੂੰ ਹਾਲੇਜ ਫੀਸ ਅਦਾ ਕਰੇਗਾ।

ਪਰ ਜਦੋਂ ਅੱਗੇ ਚੱਲ ਕੇ ਪੂਰੀ ਤਰ੍ਹਾਂ ਨਾਲ ਪ੍ਰਾਈਵੇਟ ਟ੍ਰੇਨਾਂ ਦਾ ਸੰਚਾਲਣ ਹੋਵੇਗਾ ਉਦੋਂ ਰੇਲਵੇ ਬੋਰਡ ਖ਼ੁਦ ਨਿੱਜੀ ਆਪਰੇਟਰਾਂ ਨਾਲ ਸਿੱਧੇ ਕੰਸੈਸ਼ਨ ਐਮਰੀਮੈਂਟ ਕਰ ਸਕੇਗਾ ਤੇ ਨਿੱਜੀ ਆਪਰੇਟਰ ਤੋਂ ਮੁਨਾਫ਼ੇ 'ਚ ਨਿਸ਼ਚਿਤ ਹਿੱਸੇਦਾਰੀ ਹਾਸਲ ਕਰੇਗਾ। ਉਸ ਸਥਿਤੀ 'ਚ ਪ੍ਰਾਈਵੇਟ ਆਪਰੇਟਰਾਂ ਨੂੰ ਰੋਿਲੰਗ ਸਟਾਕ ਦੀ ਚੋਣ 'ਚ ਵੀ ਛੋਟ ਮਿਲੇਗੀ। ਉਹ ਚਾਹੇ ਤਾਂ ਵਿਦੇਸ਼ਾਂ ਤੋਂ ਟ੍ਰੇਨ ਦੀ ਦਰਾਮਦ ਕਰ ਕੇ ਸੰਚਾਲਣ ਕਰ ਸਕੇਗਾ। ਉਸ 'ਤੇ ਭਾਰਤੀ ਰੇਲ ਦੇ ਕਾਰਖਾਨਿਆਂ 'ਚ ਬਣੀ ਟ੍ਰੇਨ ਦੀ ਵਰਤੋਂ ਕਰਨ ਦੀ ਸ਼ਰਤ ਲਾਗੂ ਨਹੀਂ ਹੋਵੇਗੀ।

ਰੇਲਵੇ ਬੋਰਡ ਦੇ ਇਕ ਉੱਚ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ, 'ਪ੍ਰਾਈਵੇਟ ਆਪਰੇਟਰ ਜਿੱਥੋਂ ਵੀ ਚਾਹੁਣਗੇ ਆਪਣੀ ਟ੍ਰੇਨ ਹਾਸਲ ਕਰ ਸਕਣਗੇ। ਰੇਲਵੇ ਤੋਂ ਟ੍ਰੇਨ ਖ਼ਰੀਦਣਾ ਉਨ੍ਹਾਂ ਲਈ ਜ਼ਰੂਰੀ ਨਹੀਂ ਹੋਵੇਗਾ।'

ਰੇਲਵੇ ਦੀ ਸਭ ਤੋਂ ਵੱਡੀ ਯੂਨੀਅਨ ਆਲ ਇੰਡੀਆ ਰੇਲਵੇਮੈਂਸ ਫੈਡਰੇਸ਼ਨ (ਏਆਈਆਰਐੱਫ) ਦੇ ਜਨਰਲ ਸਕੱਤਰ ਸ਼ਿਵਗੋਪਾਲ ਮਿਸ਼ਰਾ ਨੇ ਰੇਲਵੇ ਦੇ ਇਰਾਦਿਆਂ 'ਤੇ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਸਾਨੂੰ ਇਨ੍ਹਾਂ ਸ਼ਰਤਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਿੱਜੀ ਟ੍ਰੇਨਾਂ 'ਚ ਸਿਰਫ਼ ਸੰਪੰਨ ਲੋਕ ਯਾਤਰਾ ਕਰ ਸਕਣਗੇ। ਸੰਚਾਲਣ 'ਚ ਨਿੱਜੀ ਟ੍ਰੇਨਾਂ ਨੂੰ ਪਹਿਲ ਮਿਲਣ ਨਾਲ ਸਾਧਾਰਨ ਟ੍ਹੇਨਾਂ ਦੀ ਲੇਟਲਤੀਫ਼ੀ ਵਧੇਗੀ, ਜਿਸ ਨਾਲ ਆਮ ਯਾਤਰੀ ਪਰੇਸ਼ਾਨ ਹੋਣਗੇ। ਇਸ ਤੋਂ ਇਲਾਵਾ ਹਜ਼ਾਰਾਂ ਟਿਕਟਿੰਗ ਸਟਾਫ, ਟੀਟੀਈ ਆਦਿ ਦੀ ਨੌਕਰੀ ਜਾਵੇਗੀ। ਅਸੀਂ ਟ੍ਰੇਨਾਂ ਦੇ ਸੰਚਾਲਣ ਦਾ ਡਟ ਕੇ ਵਿਰੋਧ ਕਰਾਂਗੇ।